07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਰਾਧਾ ਵਾਟਿਕਾ ਦੇ ਐਨ. ਸੀ. ਸੀ. ਕੈਡਿਟਾਂ ਨੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-07-2026
ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ, ਖੰਨਾ ਦੇ ਕੈਡਿਟਾਂ ਨੇ 19 ਪੰਜਾਬ ਬਟਾਲੀਅਨ ਐਨ. ਸੀ. ਸੀ., ਲੁਧਿਆਣਾ ਵੱਲੋਂ ਆਯੋਜਿਤ 10 ਦਿਨਾਂ ਦੇ ਸੰਯੁਕਤ ਸਲਾਨਾ ਸਿਖਲਾਈ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ. ਯੂ.), ਲੁਧਿਆਣਾ ਦੇ ਕੈਂਪਸ ਵਿੱਚ ਕਰਵਾਏ ਗਏ ਗਹਿਰੇ ਸਿਖਲਾਈ ਪ੍ਰੋਗਰਾਮ ਵਿੱਚ। ਸਕੂਲ ਦੇ 36 ਕੈਡਿਟਾਂ ਦੇ ਦਲ ਨੇ ਭਾਗ ਲਿਆ। ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਫੈਜ਼ਾਨ ਜ਼ਹੂਰ, ਸੂਬੇਦਾਰ ਮੇਜਰ ਸੁਖਦੇਵ ਸਿੰਘ ਅਤੇ ਟਰੇਨਿੰਗ ਜੇ.ਸੀ.ਓ. ਸੂਬੇਦਾਰ ਬਲਵੀਰ ਸਿੰਘ ਅਤੇ ਰਾਧਾ ਵਾਟਿਕਾ ਸੀ. ਸੈ. ਸਕੂਲ ਦੇ ਏ. ਐਨ. ਓ. ਹਰਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਕੈਡਿਟਾਂ ਨੇ ਹਥਿਆਰਾਂ ਦੀ ਸੰਭਾਲ ਅਤੇ ਵਰਤੋਂ, ਡ੍ਰਿੱਲ, ਨਕਸ਼ਾ ਪੜ੍ਹਨਾ (ਮੈਪ ਰੀਡਿੰਗ), ਮੁੱਢਲੀ ਸਹਾਇਤਾ (ਫਰਸਟ ਏਡ) ਅਤੇ ਹੋਰ ਮਹੱਤਵਪੂਰਨ ਫੌਜੀ ਹੁਨਰਾਂ ਦੀ ਸਖ਼ਤ ਸਿਖਲਾਈ ਪ੍ਰਾਪਤ ਕੀਤੀ। ਕੈਂਪ ਦੌਰਾਨ ਰਾਧਾ ਵਾਟਿਕਾ ਸਕੂਲ ਦੇ ਕੈਡਿਟਾਂ ਨੇ ਵੱਖ-ਵੱਖ ਮੁਕਾਬਲਿਆਂ ਅਤੇ ਗਤੀਵਿਧੀਆਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਕੈਡਿਟਾਂ ਨੇ ਖੇਡਾਂ ਅਤੇ ਸਭਿਆਚਾਰਕ ਪੇਸ਼ਕਾਰੀਆਂ ਸਮੇਤ ਵੱਖ-ਵੱਖ ਇੰਟਰ-ਟਰੂਪ ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ ਅਗਲੀ ਖ਼ਬਰ ਮਾਨਸੂਨ ਦੇ ਦਿਨਾਂ ਵਿਚ ਸੱਪ ਡੰਗਣ ਦੇ ਕੇਸ ਵਧੇ-ਘਬਰਾਉਣ ਦੀ ਬਜਾਏ ਸੰਯਮ ਰੱਖਣ ਦੀ ਲੋੜ-ਐੱਸ. ਐੱਮ. ਓ.
Ad Position 24
No active advertisement