14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮਲੌਦ ਸਬ ਤਹਿਸੀਲ ਵਿਚ ਸਵਰਨਜੀਤ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਚਾਰਜ ਸੰਭਾਲਿਆ

Ad Position 21
No active advertisement
ਅਜੀਤ ਡੈਸਕ 15-07-2026

ਮਲੌਦ, 14 ਜੁਲਾਈ (ਦਿਲਬਾਗ ਸਿੰਘ ਚਾਪੜਾ)- ਸਬ ਤਹਿਸੀਲ ਮਲੌਦ ਵਿਖੇ ਕੰਨਗੋਂ ਤੋਂ ਪਰਮੋਟ ਹੋ ਕੇ ਨਵੇਂ ਬਣੇ ਨਾਇਬ ਤਹਿਸੀਲਦਾਰ ਸਵਰਨਜੀਤ ਸਿੰਘ ਨੇ ਚਾਰਜ ਸੰਭਾਲ ਲਿਆ ਹੈ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਅਨੁਸਾਰ ਮਲੌਦ ਸਬ ਤਹਿਸੀਲ ਵਿੱਚ ਪੱਕੇ ਤੌਰ ਤੇ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਮਲੌਦ ਵਿਖੇ ਨਾਇਬ ਤਹਿਸੀਲਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ਨਾ ਹੋਣ ਕਾਰਣ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਅੱਜ ਚਾਰਜ ਸੰਭਾਲਣ ਉਪਰੰਤ ਹੀ ਨਾਇਬ ਤਹਿਸੀਲਦਾਰ ਸਵਰਨਜੀਤ ਸਿੰਘ ਨੇ ਵਸੀਕਾ ਨਵੀਸ ਕਮਲਜੀਤ ਸਿੰਘ, ਦਰਬਾਰਾ ਸਿੰਘ ਪੰਧੇਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ, ਮਨੀਸ਼ ਕੁਮਾਰ, ਗੁਰਵਿੰਦਰ ਸਿੰਘ ਲਵਲੀ ਅਤੇ ਸਰਨਪ੍ਰੀਤ ਸਿੰਘ ਆਦਿ ਵਸੀਕਾ ਨਵੀਸ, ਅਸ਼ਟਾਮ ਫਰੋਸ, ਅਰਜੀ ਨਵੀਸਾ ਅਤੇ ਦਫ਼ਤਰ ਦੇ ਸਮੂਹ ਸਟਾਫ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਮਲੌਦ ਸਬ ਤਹਿਸੀਲ ਨਾਲ ਸਬੰਧਿਤ ਕੰਮ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਦੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ, ਇਸ ਲਈ ਪਬਲਿਕ ਦੇ ਜਾਇਜ਼ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਬਿਨਾ ਕਿਸੇ ਦੇਰੀ ਤੋਂ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਰਾਹੀਂ ਫੈਲ ਰਿਹਾ ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਅਗਲੀ ਖ਼ਬਰ ਵਿਧਾਇਕ ਇਆਲੀ ਤੇ ਸ਼ਿਵਾਲਿਕ ਵਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸਨਮਾਨ
Ad Position 24