13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਆਦਮਖ਼ੋਰ ਕੁੱਤੇ ਪਸ਼ੂਆਂ ਦੇ ਵਾੜ੍ਹੇ ਵਿਚ ਖੜ੍ਹਾ ਵੱਛਾ ਨੋਚ ਕੇ ਖਾ ਗਏ

Ad Position 21
No active advertisement
ਅਜੀਤ ਡੈਸਕ 15-07-2026
ਮਾਛੀਵਾੜਾ ਸਾਹਿਬ, 14 ਜੁਲਾਈ (ਅਲਬੇਲਾ) - ਨੇੜ੍ਹਲੇ ਪਿੰਡਾਂ ਵਿਚ ਕੁੱਝ ਆਦਮਖ਼ੋਰ ਕੁੱਤਿਆਂ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਜਿਸ ’ਤੇ ਸਬੰਧਿਤ ਵਿਭਾਗ ਨੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਨੱਥ ਪਾਈ ਅਤੇ ਹੁਣ ਤਾਜ਼ਾ ਮਾਮਲੇ ਵਿਚ ਮਾਛੀਵਾੜਾ ਸ਼ਹਿਰ ’ਚ ਇੱਕ ਪਸ਼ੂਆਂ ਦੇ ਵਾੜ੍ਹੇ ਵਿਚ ਖੜ੍ਹਾ ਗਊ ਦਾ ਵੱਛਾ ਆਦਮਖ਼ੋਰ ਕੁੱਤੇ ਨੋਚ-ਨੋਚ ਕੇ ਖਾ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਕੂਕਾ ਕਾਲੋਨੀ ਨੇੜ੍ਹੇ ਇੱਕ ਪਸ਼ੂ ਪਾਲਕ ਵਲੋਂ ਵਾੜ੍ਹਾ ਬਣਾ ਕੇ 2 ਗਊਆਂ ਰੱਖੀਆਂ ਸਨ। ਰਾਤ ਨੂੰ ਆਦਮਖ਼ੋਰ ਕੁੱਤੇ ਇਸ ਵਾੜ੍ਹੇ ਵਿਚ ਵੜ ਗਏ ਅਤੇ ਗਊ ਦਾ ਇੱਕ ਛੋਟਾ ਜਿਹਾ ਵੱਛਾ ਨੋਚ-ਨੋਚ ਕੇ ਖਾ ਗਏ। ਸਵੇਰੇ ਜਦੋਂ ਪਸ਼ੂ ਪਾਲਕ ਵਾੜ੍ਹੇ ਵਿਚ ਪੁੱਜਾ ਤਾਂ ਦੇਖਿਆ ਕਿ ਆਦਮਖ਼ੋਰ ਕੁੱਤੇ ਇਸ ਗਊ ਦੇ ਵੱਛੇ ਦਾ ਮਾਸ ਪੂਰੀ ਤਰ੍ਹਾਂ ਖਾ ਚੁੱਕੇ ਸਨ ਜਦਕਿ ਪਿੱਛੇ ਹੱਡੀਆਂ ਹੀ ਬਚੀਆਂ ਸਨ। ਪਸ਼ੂ ਪਾਲਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕੁੱਤੇ ਮਨੁੱਖੀ ਜੀਵਨ ਲਈ ਖ਼ਤਰਾ ਖੜਾ ਹੋ ਚੁੱਕੇ ਹਨ ਕਿਉਂਕਿ ਇਹ ਕਦੇ ਵੀ ਹਮਲਾ ਕਰਕੇ ਕਿਸੇ ਦਾ ਜਾਨੀ ਨੁਕਸਾਨ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਈ.ਟੀ.ਓ. ਨੇ ਰਾਣਾ ਕਾਲਾ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਹਾੜ੍ਹ ਮਹੀਨੇ ਦੀ ਮੱਸਿਆ ’ਤੇ ਸ੍ਰੀ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਵਿਖੇ ਹਵਨ ਕਰਵਾਇਆ
Ad Position 24