14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮਾਨ ਮੈਮੋਰੀਅਲ ਮੈਰੀਟੋਰੀਅਸ ਸਕਾਲਰਸ਼ਿਪ ਟਰੱਸਟ ਵਲੋਂ ਲਲਹੇੜੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 16-07-2026
ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)-ਮਹਾਨ ਵਿਅਕਤੀ ਉਹ ਹੁੰਦੇ ਹਨ ਜੋ ਦੂਸਰਿਆਂ ਲਈ ਰਾਹ ਦਸੇਰਾ ਬਣਦੇ ਹਨ ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਡਾ. ਕੁਲਦੀਪ ਕੌਰ ਨੇ, ਜੋ ਇੱਕ ਸਰਕਾਰੀ ਸਕੂਲ ਵਿਚੋਂ ਪੜ੍ਹਾਈ ਕਰਕੇ ਭਾਰਤ ਸਰਕਾਰ ਵੱਲੋਂ ਪੀ ਐਚ. ਡੀ. ਕਰਨ ਅਮਰੀਕਾ ਗਈ ਅਤੇ ਸ਼ਿਕਾਗੋ ਯੂਨੀਵਰਸਿਟੀ ਯੂ. ਐਸ. ਏ. ਵਿੱਚ ਪ੍ਰੋਫੈਸਰ ਦੀ ਉਪਾਧੀ ਪ੍ਰਾਪਤ ਕੀਤੀ। ਉਨ੍ਹਾਂ ਆਪਣੇ ਭਰਾ ਹਰਦੀਪ ਸਿੰਘ ਦੇ ਸਹਿਯੋਗ ਨਾਲ ਆਪਣੇ ਪਿਤਾ ਗਿਆਨ ਸਿੰਘ ਮਾਨ ਮੈਮੋਰੀਅਲ ਮੈਰੀਟੋਰੀਅਸ ਕਾਲਰਸ਼ਿਪ ਟਰੱਸਟ ਦੀ ਸਥਾਪਨਾ ਕੀਤੀ। ਅੱਜ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ ਵਿਖੇ ਪ੍ਰਿੰਸੀਪਲ ਬਲਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸਮਾਗਮ ਵਿੱਚ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਸਦਕਾ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਵੀਰ ਕੌਰ, ਪਿਊਸ ਮਿੱਤਲ, ਜਸ਼ਨਪ੍ਰੀਤ ਸਿੰਘ ਤੇ ਮਹਿਕ, ਦਸਵੀਂ ਜਮਾਤ ਦੀ ਵਿਦਿਆਰਥਣ ਰਿਸ਼ਮਪ੍ਰੀਤ ਕੌਰ, ਸਿਮਰਨਜੋਤ ਕੌਰ, ਸਰਬਜੀਤ ਕੌਰ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਅਲੀ ਖਾਨ, ਰਮਨਦੀਪ ਕੌਰ, ਸ਼ਗਨਦੀਪ ਕੌਰ ਨੂੰ ਕਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਤੇ 10 ਹਜਾਰ ਰੁਪਏ ਪ੍ਰਤੀ ਵਿਦਿਆਰਥੀ ਸਨਮਾਨ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਵੀਂ ਜਮਾਤ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਅੰਸ਼ੂ ਕੁਮਾਰ ਨੂੰ 2100 ਰੁਪਏ ਦੀ ਇਨਾਮ ਰਾਸ਼ੀ ਵੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਾਇੰਸ ਅਤੇ ਮੈਥ ਦੇ ਪ੍ਰੋਜੈਕਟਾਂ ਲਈ 20 ਹਜਾਰ ਰੁਪਏ ਦਿੱਤੇ ਗਏ ਉਨ੍ਹਾਂ ਵੱਲੋਂ ਇਹ ਰਾਸ਼ੀ ਸਕੂਲ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਭਵਿੱਖ ਵਿੱਚ ਵੀ ਦੇਣ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ ਖੰਨਾ ਸਵਾਤੀ ਟਿਵਾਣਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲੁਧਿਆਣਾ ਡਿੰਪਲ ਮਦਾਨ ਅਤੇ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਅਤੇ ਮਾਨ ਮੈਮੋਰੀਅਲ ਮੈਰੀਟੋਰੀਅਸ ਕਾਲਰਸ਼ਿਪ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਸ ਮੌਕੇ ਲਖਬੀਰ ਸਿੰਘ ਪ੍ਰਧਾਨ ਸਪੋਰਟਸ ਕਲੱਬ, ਹਰਦੀਪ ਸਿੰਘ ਦੀਪਾ, ਜਸਕਰਨ ਸਿੰਘ, ਮੋਹਨ ਸਿੰਘ, ਸੋਨੂ ਲਲਹੇੜੀ, ਨਾਜਰ ਸਿੰਘ ਸਟੇਟ ਅਵਾਰਡੀ ਸਮੇਤ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ਵਿਚ ਹੋਏ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਦੀ ਅਕਾਲੀ ਨੇਤਾ ਯਾਦੂ ਵਲੋਂ ਨਿਖੇਧੀ ਅਗਲੀ ਖ਼ਬਰ ਨਾਬਾਲਗ ਲੜਕੀ ਘਰੋਂ ਪੈਸੇ ਤੇ ਗਹਿਣੇ ਲੈ ਕੇ ਹੋਈ ਲਾਪਤਾ
Ad Position 24