10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਏ. ਐਸ. ਸਕੂਲਾਂ-ਕਾਲਜਾਂ ਦਾ 10 ਕਰੋੜ ਰੁਪਏ ਦੇ ਘਾਟੇ ਦਾ ਬਜਟ ਪਾਸ, ਪਿਛਲੇ ਸਾਲ 2 ਕਰੋੜ ਤੋਂ ਵੱਧ ਦਾ ਮੁਨਾਫ਼ਾ

Ad Position 21
No active advertisement
ਅਜੀਤ ਡੈਸਕ 20-07-2026
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)-ਏ. ਐੱਸ. ਆਈ ਸਕੂਲ ਟਰੱਸਟ ਐੱਡ ਮੈਨੇਜਮੈਂਟ ਸੁਸਾਇਟੀ ਖੰਨਾ ਦੀ ਅੱਜ ਹੋਈ ਮੀਟਿੰਗ ਵਿਚ ਸਾਲਾਨਾ ਬਜਟ ਪਾਸ ਕੀਤਾ ਗਿਆ। ਇਸ ਵਾਰ 10 ਕਰੋੜ ਰੁਪਏ ਦੇ ਘਾਟੇ ਦਾ ਬਜਟ ਪੇਸ਼ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਸਾਲ ਇੰਨ੍ਹਾਂ ਸੰਸਥਾਵਾਂ ਨੇ 2 ਕਰੋੜ ਤੋਂ ਵੱਧ ਦਾ ਮੁਨਾਫ਼ਾ ਕਮਾਇਆ ਹੈ ਜੋ ਸੰਸਥਾਵਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ। ਚੇਅਰਮੈਨ ਸੰਜੀਵ ਧਮੀਜਾ ਨੇ ਇਸ ਇਤਿਹਾਸਕ ਪ੍ਰਾਪਤੀ ਦਾ ਸਾਰਾ ਕ੍ਰੈਡਿਟ ਆਪਣੇ ਮੈਂਬਰਾਂ, ਜਨਰਲ ਸਕੱਤਰ ਰਾਜੇਸ਼ ਡਾਲੀ, ਸਾਰੇ ਅਹੁਦੇਦਾਰਾਂ ਸਾਰੀਆਂ ਸੰਸਥਾਵਾਂ ਦੇ ਸਕੱਤਰਾਂ, ਪ੍ਰਿੰਸੀਪਲਾਂ ਅਤੇ ਸਟਾਫ਼ ਨੂੰ ਦਿੱਤਾ ਹੈ। ਸੰਜੀਵ ਧਮੀਜਾ ਨੇ ਕਿਹਾ ਕਿ ਸਾਰੀ ਟੀਮ ਨੇ ਮੇਰੇ ਨਾਲ ਮਿਲ ਕੇ ਕੰਮ ਕੀਤਾ ਤਾਂ ਹੀ ਇਹ ਸਭ ਕੁੱਝ ਸੰਭਵ ਹੋ ਸਕਿਆ। ਪ੍ਰੋਫਿਟ ਅਤੇ ਲਾਸ ਸਟੇਟਮੈਂਟ ਅਨੁਸਾਰ ਕੁੱਲ ਸ਼ੁੱਧ ਮੁਨਾਫ਼ਾ ਲਗਭਗ 2,17,14,197 ਰੁਪਏ (2.17 ਕਰੋੜ) ਰਿਹਾ ਹੈ। ਜਿਸ ਵਿੱਚ ਏ.ਐਸ. ਕਾਲਜ ਮੈਨੇਜਮੈਂਟ ਦਾ 1, 22, 26,512 ਰੁਪਏ, ਏ.ਐਸ. ਮਾਡਰਨ ਸਕੂਲ ਦਾ 59, 38,784 ਰੁਪਏ, ਏ.ਐਸ. ਸੀਨੀਅਰ ਸੈਕੰਡਰੀ ਸਕੂਲ ਮੈਨੇਜਮੈਂਟ ਦਾ 42,62,069 ਰੁਪਏ ਅਤੇ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਸ ਦਾ 35,34,176 ਰੁਪਏ ਮੁਨਾਫ਼ਾ ਸ਼ਾਮਲ ਹੈ। ਇਹ ਜਾਣਕਾਰੀ ਦਿ ਐਂਗਲੋ ਸੰਸਕ੍ਰਿਤ ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੀ ਸਾਲਾਨਾ ਬਜਟ ਮੀਟਿੰਗ ਵਿੱਚ ਦਿੱਤੀ ਗਈ। ਮੀਟਿੰਗ ਵਿੱਚ ਸਕੱਤਰ ਸ੍ਰੀ ਰਾਜੇਸ਼ ਡੱਲੀ ਨੇ ਸਦਨ ਨੂੰ ਦੱਸਿਆ ਕਿ ਟਰੱਸਟ ਦੇ ਇਤਿਹਾਸ ਵਿੱਚ ਪਹਿਲੀ ਵਾਰ 2 ਕਰੋੜ ਤੋਂ ਵੱਧ ਦਾ ਮੁਨਾਫਾ ਹੋਇਆ ਹੈ ਅਤੇ ਇਸ ਦੀ ਪੁਸ਼ਟੀ ਚੇਅਰਮੈਨ ਸ੍ਰੀ ਸੰਜੀਵ ਧਮੀਜਾ ਨੇ ਵੀ ਕੀਤੀ। ਇਸ ਤੋਂ ਬਾਅਦ ਅਗਲੇ ਵਿੱਤੀ ਸਾਲ ਦਾ ਸਲਾਨਾ ਬਜਟ ਪੇਸ਼ ਕੀਤਾ ਗਿਆ। ਜਿਨ੍ਹਾਂ ਵਿਚ ਏ.ਐਸ. ਕਾਲਜ 1.35 ਕਰੋੜ ਘਾਟਾ, ਏ. ਐੱਸ. ਕਾਲਜ ਫ਼ਾਰ ਵੁਮੈਨ 1.07 ਕਰੋੜ, ਏ.ਐਸ. ਸੀਨੀ. ਸੈਕੰ. ਸਕੂਲ 1.10 ਕਰੋੜ, ਏ. ਐੱਸ. ਮਾਡਰਨ ਸਕੂਲ 2.47 ਕਰੋੜ, ਐਮ.ਜੀ.ਸੀ.ਏ.ਐਸ. ਮਾਡਲ ਸਕੂਲ 70.33 ਲੱਖ, ਏ. ਐੱਸ. ਕਾਲਜ ਆਫ਼ ਐਜੂਕੇਸ਼ਨ 90.23 ਲੱਖ, ਏ.ਐਸ. ਗਰੁੱਪ ਆਫ਼ ਇੰਸਟੀਚਿਊਸ਼ਨਸ 1.60 ਕਰੋੜ ਅਤੇ ਟਰੱਸਟ ਸੁਸਾਇਟੀ 1 ਕਰੋੜ ਰੁਪਏ ਆਂਕਿਆ ਗਿਆ ਹੈ। ਇਸ ਤਰ੍ਹਾਂ ਕੁੱਲ ਘਾਟਾ 10.22 ਕਰੋੜ ਰੁਪਏ ਹੈ, ਜੋ ਕਿ ਨਵੀਆਂ ਬਿਲਡਿੰਗਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੈਪੀਟਲ ਖ਼ਰਚਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਨਾਲ ਜਨਜੀਵਨ ਹੋਇਆ ਪ੍ਰਭਾਵਿਤ, ਗਰਮੀ ਨੇ ਲੋਕਾਂ ਦੇ ਸਾਹ ਸੂਤੇ-ਇੰਜ. ਲਾਲਕਾ ਅਗਲੀ ਖ਼ਬਰ ਰੁਪਾਲੋਂ ਦੀ ਅਗਵਾਈ ਹੇਠ ਪਿੰਡ ਰਾਮਗੜ੍ਹ ਸਰਦਾਰਾਂ ਦੇ ਨੌਜਵਾਨਾਂ ਨੇ ਫੜਿਆ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪੱਲਾ
Ad Position 24