25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਾਰਡ 9 ਦੀਆਂ ਸੀਵਰੇਜ ਅਤੇ ਸਫਾਈ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਖੰਨਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 22-07-2026
ਖੰਨਾ, 21 ਜੁਲਾਈ (ਲਾਲ):ਵਾਰਡ ਨੰਬਰ 9 ਦੀ ਕੌਂਸਲਰ ਕਿਰਣ ਬਾਲਾ ਨਾਗਪਾਲ ਦੀ ਅਗਵਾਈ ਹੇਠ ਗੁਰੂਨਾਨਕ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਕਬਜ਼ਾ ਫੈਕਟਰੀਰੋਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਵੱਲੋਂ ਨਗਰ ਕੌਂਸਲ ਖੰਨਾ ਵਿਖੇ ਸੀਵਰੇਜ ਦੇ ਗੰਦੇਪਾਣੀ ਦੀ ਨਿਕਾਸੀ, ਗੰਦਗੀ ਅਤੇ ਸਫਾਈ ਦੀਆਂ ਗੰਭੀਰਸਮੱਸਿਆਵਾਂ ਦੇ ਹੱਲ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾਗਿਆ। ਪ੍ਰਦਰਸ਼ਨਦੌਰਾਨ ਵਾਰਡ ਵਾਸੀਆਂ ਨੇ ਦੱਸਿਆ ਕਿ ਲੰਬੇ ਸਮੇਂਤੋਂ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾਰਹਿਣ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਲਗਾਤਾਰ ਦਲਦਲ ਅਤੇਫਿਸਲਣ ਕਾਰਨ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ,ਜਿਨ੍ਹਾਂ ਵਿੱਚ ਕਈ ਲੋਕ ਗੰਭੀਰ ਜ਼ਖ਼ਮੀਹੋ ਚੁੱਕੇ ਹਨ। ਲੋਕਾਂ ਨੇ ਦੋਸ਼ ਲਗਾਇਆਕਿ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਪ੍ਰਸ਼ਾਸਨਵੱਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ।ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਆਪਣੀਆਂ ਮੰਗਾਂਪ੍ਰਸ਼ਾਸਨ ਅੱਗੇ ਰੱਖੀਆਂ। ਦੁਪਹਿਰ ਬਾਅਦ ਨਗਰ ਕੌਂਸਲ ਖੰਨਾਦੇ ਸੀਨੀਅਰ ਵਾਈਸ ਪ੍ਰਧਾਨ ਹਰੀਸ਼ ਗੁਪਤਾ ਪ੍ਰਦਰਸ਼ਨਕਾਰੀਆਂ ਵਿੱਚਪਹੁੰਚੇ। ਉਨ੍ਹਾਂ ਨੇ ਵਾਰਡ ਵਾਸੀਆਂ ਦੀਆਂਮੰਗਾਂ ਨੂੰ ਜਾਇਜ਼ ਮੰਨਦਿਆਂ ਤੁਰੰਤ ਠੋਸ ਕਾਰਵਾਈ ਕਰਨਦਾ ਭਰੋਸਾ ਦਿੱਤਾ ਅਤੇ ਮੌਕੇ ‘ਤੇ ਹੀ ਸਬੰਧਤਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਸੀਨੀਅਰਵਾਈਸ ਪ੍ਰਧਾਨ ਦੇ ਭਰੋਸੇ ਤੋਂ ਬਾਅਦ ਸ਼ਾਂਤਮਈ ਢੰਗਨਾਲ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰਗੁਰਮੀਤ ਸਿੰਘ ਨਾਗਪਾਲ, ਸਮਾਜ ਸੇਵੀ ਨਿਰਮਲ ਸਿੰਘ ਨਿੰਮਾ,ਐਡਵੋਕੇਟ ਲਖਵੀਰ ਸਿੰਘ, ਡਾ. ਲੱਖਮਣ ਸਿੰਘ, ਸੁਰਿੰਦਰ ਕੁਮਾਰ,ਨਰਿੰਦਰ ਸਿੰਘ ਤਿੱਲੋਂ, ਰਾਜਵੀਰ ਸਿੰਘ, ਅਰਜਿੰਦਰ ਕੌਰ, ਮਨਜੀਤਰਾਣੀ, ਮਨੋਜ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚਮਹਿਲਾਵਾਂ, ਬਜ਼ੁਰਗ ਅਤੇ ਨੌਜਵਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਸਮਰਾਲਾ 9 ਨੂੰ ਆਪਣੀ ਤੀਸਰੀ ਵਰ੍ਹੇਗੰਢ ਮਨਾਏਗੀ ਅਗਲੀ ਖ਼ਬਰ ਲੋਕ ਵਿਕਾਸ ਅਤੇ ਲੋਕਪੱਖੀ ਨੀਤੀਆਂ ’ਤੇ ਭਰੋਸਾ ਜਤਾਉਂਦਿਆਂ ‘ਆਪ’ ਨਾਲ ਜੁੜ ਰਹੇ ਹਨ-ਵਿਧਾਇਕ ਗਿਆਸਪੁਰਾ
Ad Position 24