03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਾਰ ਐਸੋਸੀਏਸ਼ਨ ਪਾਇਲ ਦਾ ਧਰਨਾ ਤੇ ਭੁੱਖ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 23-07-2026
ਪਾਇਲ, 22 ਜੁਲਾਈ (ਨਿਜ਼ਾਮਪੁਰ -ਰਜਿੰਦਰ ਸਿੰਘ)-ਅੱਜ ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲਾਂ, ਮੁਨਸ਼ੀਆਂ ਨੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੀਗਲ ਏਡ ਡਿਫੈਂਸ ਕੌਂਸਲ ਦੀ ਪਾਲਿਸੀ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ 3 ਜੁਲਾਈ ਤੋਂ ਚੱਲ ਰਹੇ ਸੰਘਰਸ਼ ਨੂੰ ਧਰਨੇ ਅਤੇ ਭੁੱਖ ਹੜਤਾਲ ਕਰਕੇ ਹੋਰ ਤਿੱਖਾ ਕਰਦੇ ਹੋਏ ਉਕਤ ਨੀਤੀ ਦਾ ਵਿਰੋਧ ਕੀਤਾ। ਇਸ ਸਮੇਂ ਬਾਰ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਤੇ ਅਹੁਦੇਦਾਰਾਂ ਅਤੇ ਵਕੀਲਾਂ ਨੇ ਦੱਸਿਆ ਕਿ ਨੀਤੀ ਸਮਾਜ ਅਤੇ ਵਕੀਲ ਭਾਈਚਾਰੇ ਦੇ ਹੱਕਾਂ ਦੇ ਉਲਟ ਹੈ। ਵਕੀਲਾਂ ਦੀ ਮੰਗ ਹੈ ਕਿ ਇਸ ਪਾਲਿਸੀ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਸ ਨਾਲ ਮੁਜਰਮਾਂ ਦੇ ਹੌਸਲੇ ਵਧਦੇ ਹਨ । ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ, ਸੈਕਟਰੀ ਹਰਜੋਤ ਸਿੰਘ, ਮੀਤ ਪ੍ਰਧਾਨ ਜੈ ਕਰਨ ਸ਼ਰਮਾ, ਜਸਵੀਰ ਸਿੰਘ ਔਜਲਾ, ਕਮਲਜੀਤ ਸੇਠੀ, ਗੁਰਦੀਪ ਸਿੰਘ, ਭਵਪ੍ਰੀਤ ਸਿੰਘ ਮੁੰਡੀ ਐਡਵੋਕੇਟ ਨੇ ਭੁੱਖ ਹੜਤਾਲ ਕੀਤੀ ਅਤੇ ਸਮੂਹ ਵਕੀਲ ਸਹਿਬਾਨ ਅਤੇ ਮੁਨਸ਼ੀ ਯੂਨੀਅਨ ਨੇ ਧਰਨਾ ਲਾਇਆ।
Ad Position 22
No active advertisement
ਪਿਛਲੀ ਖ਼ਬਰ ਗਾਰਡਨ ਵੈਲੀ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ-ਕੌਂਸਲਰ ਚਹਿਲ
Ad Position 24
No active advertisement