08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੇਂਟ ਮਦਰ ਟੈਰੇਸਾ ਸਕੂਲ ਦੀ ਟੀਮ ਜ਼ੋਨਲ ਬਾਸਕਟਬਾਲ (ਲੜਕੀਆਂ) ਮੁਕਾਬਲਿਆਂ ’ਚ ਰਹੀ ਉਪ-ਵਿਜੇਤਾ

Ad Position 21
No active advertisement
ਅਜੀਤ ਡੈਸਕ 28-07-2026
ਖੰਨਾ, 27 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੰਨਾ ਸ਼ਹਿਰ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ ਦੋ ਦਿਨਾਂ ਖੰਨਾ ਜ਼ੋਨ ਦੀਆਂ ਜ਼ੋਨਲ ਬਾਸਕਟਬਾਲ (ਲੜਕੀਆਂ) ਮੁਕਾਬਲਿਆਂ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਖੰਨਾ ਜ਼ੋਨ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਪੂਰੇ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਰੋਮਾਂਚਕ ਮੈਚ ਕਰਵਾਏ ਗਏ। ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗ੍ਰੀਨ ਗਰੋਵ ਪਬਲਿਕ ਸਕੂਲ, ਡੀ. ਪੀ. ਐਸ. ਪਬਲਿਕ ਸਕੂਲ, ਭਾਰਤਮ ਵਰਲਡ ਸਕੂਲ, ਸੈਕਰਡ ਹਾਰਟ ਕਾਨਵੈਂਟ ਸਕੂਲ ਸਮੇਤ ਖੰਨਾ ਸ਼ਹਿਰ ਦੇ 13 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।ਸਮਾਗਮ ਦਾ ਸ਼ੁਭਾਰੰਭ ਮੁੱਖ ਮਹਿਮਾਨ ਸੁਰਿੰਦਰ ਵਰਮਾ ਅਤੇ ਉਨ੍ਹਾਂ ਦੀ ਧਰਮ-ਪਤਨੀ ਕੰਚਨ ਵਰਮਾ (ਜਸਵੰਤ ਜੁਐਲਰਜ਼) ਵੱਲੋਂ ਰੰਗ-ਬਿਰੰਗੇ ਗੁਬਾਰੇ ਆਕਾਸ਼ ਵਿੱਚ ਉਡਾ ਕੇ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸੁਰਿੰਦਰ ਵਰਮਾ ਅਤੇ ਕੰਚਨ ਵਰਮਾ (ਜਸਵੰਤ ਜੁਐਲਰਜ਼ ਦੇ ਮਾਲਕ) ਹਾਜ਼ਰ ਰਹੇ। ਵਿਸ਼ੇਸ਼ ਮਹਿਮਾਨਾਂ ਵਿੱਚ ਜਤਿੰਦਰ ਪਾਠਕ (ਪ੍ਰਧਾਨ, ਮਿਊਂਸਿਪਲ ਕਮੇਟੀ, ਖੰਨਾ), ਅਨਿਲ ਘਈ (ਪ੍ਰਸਿੱਧ ਉਦਯੋਗਪਤੀ ਅਤੇ ਕਾਲੋਨਾਈਜ਼ਰ), ਹਰੀਸ਼ ਗੁਪਤਾ (ਸੀਨੀਅਰ ਵਾਈਸ ਪ੍ਰਧਾਨ, ਮਿਊਂਸਿਪਲ ਕਮੇਟੀ, ਖੰਨਾ), ਰਾਜ ਲਖੀਆ (ਮਿਊਂਸਿਪਲ ਕੌਂਸਲਰ), ਗੌਰਵ ਮੋਦਗਿਲ (ਐਮ. ਸੀ.), ਸੰਜੀਵ ਧਮੀਜਾ (ਪ੍ਰਧਾਨ, ਏ. ਐਸ. ਮੈਨੇਜਮੈਂਟ ਕਮੇਟੀ), ਵਿਪਨ ਦੇਵਗਨ (ਭਾਜਪਾ ਐਮ.ਸੀ.), ਪਰਮਜੀਤ ਸ਼ਰਮਾ (ਗੋਪਾਲਾ ਪੈਟਰੋਲ ਪੰਪ), ਰਜਿੰਦਰ ਪੁਰੀ (ਪ੍ਰਧਾਨ, ਖੱਤਰੀ ਚੇਤਨਾ ਮੰਚ ਅਤੇ ਪ੍ਰਧਾਨ, ਰਾਮ ਮੰਦਰ ਕਮੇਟੀ, ਖੰਨਾ), ਇਕਬਾਲ ਸਿੰਘ ਚੰਨੀ (ਭਾਜਪਾ ਪੰਜਾਬ ਦੇ ਪ੍ਰਵਕਤਾ), ਸੁਧੀਰ ਸੋਨੂ (ਸਾਬਕਾ ਐਮ.ਸੀ.), ਮਹਿੰਦਰ ਪਾਲ ਜੱਸਲ (ਸਾਬਕਾ ਐਮ. ਸੀ.), ਡਾ. ਅਨਿਲ ਜੋਸ਼ੀ (ਪ੍ਰਧਾਨ, ਐਨ. ਆਈ. ਐਮ. ਏ.) ਅਤੇ ਕਮਲਜੀਤ ਸਿੰਘ ਕਮਲ (ਚੀਫ਼ ਬਿਊਰੋ, ਪੰਜਾਬ ਕੇਸਰੀ) ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ, ਪ੍ਰਿੰਸੀਪਲ ਅੰਜੂ ਭਾਟੀਆ ਅਤੇ ਸਮੂਹ ਸਟਾਫ਼ ਵੱਲੋਂ ਸਾਰੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਅੰਡਰ-14 ਵਰਗ ਵਿੱਚ ਡੀ. ਪੀ .ਐਸ. ਪਬਲਿਕ ਸਕੂਲ, ਖੰਨਾ ਨੇ ਪਹਿਲਾ ਸਥਾਨ ਹਾਸਲ ਕੀਤਾ। ਸਖ਼ਤ ਮੁਕਾਬਲਿਆਂ ਤੋਂ ਬਾਅਦ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਭਾਰਤੀਅਮ ਵਰਲਡ ਸਕੂਲ ਤੀਜੇ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਚੌਥੇ ਸਥਾਨ ’ਤੇ ਰਿਹਾ। ਅੰਡਰ-17 ਵਰਗ ਵਿੱਚ ਡੀ. ਪੀ. ਐਸ. ਪਬਲਿਕ ਸਕੂਲ, ਖੰਨਾ ਪਹਿਲੇ, ਗ੍ਰੀਨ ਗਰੋਵ ਸੀਨੀਅਰ ਸੈਕੰਡਰੀ ਸਕੂਲ ਦੂਜੇ, ਸੈਕਰਡ ਹਾਰਟ ਕਾਨਵੈਂਟ ਸਕੂਲ ਤੀਜੇ ਅਤੇ ਸੇਂਟ ਮਦਰ ਟੈਰੇਸਾ ਸੀਨੀਅਰ ਸੈਕੰਡਰੀ ਸਕੂਲ ਚੌਥੇ ਸਥਾਨ ’ਤੇ ਰਿਹਾ। ਅੰਡਰ-19 ਵਰਗ ਵਿੱਚ ਡੀ. ਪੀ. ਐਸ. ਪਬਲਿਕ ਸਕੂਲ, ਖੰਨਾ ਨੇ ਪਹਿਲਾ ਅਤੇ ਗ੍ਰੀਨ ਗਰੋਵ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਦਾ ਮਹੱਤਵਪੂਰਨ ਆਧਾਰ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਅਨੁਸ਼ਾਸਨ, ਲੀਡਰਸ਼ਿਪ, ਆਤਮਵਿਸ਼ਵਾਸ ਅਤੇ ਟੀਮ ਭਾਵਨਾ ਦਾ ਵਿਕਾਸ ਹੁੰਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਰਗਰਮ ਭਾਗ ਲੈਣਾ ਚਾਹੀਦਾ ਹੈ। ਸਕੂਲ ਦੀ ਪ੍ਰਿੰਸੀਪਲ ਅੰਜੂ ਭਾਟੀਆ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਸਕੂਲਾਂ, ਖਿਡਾਰੀਆਂ, ਕੋਚਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਅੜੈ੍ਚਾਂ ਦੇ ਅਨੇਕਾ ਨੌਜਵਾਨ ਹੋਏ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਅਗਲੀ ਖ਼ਬਰ ਚੇਅਰਮੈਨ ਕਰਨ ਸਿਹੌੜਾ ਆਮ ਆਦਮੀ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਨਿਯੁਕਤ
Ad Position 24