ਪਾਇਲ, 28 ਜੁਲਾਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਦੇ ਵਿਦਿਆਰਥੀ ਪ੍ਰਭਨੂਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਸਿਹੋੜਾ ਨੇ ਜੇ. ਈ. ਈ ਅਡਵਾਂਸ ਅਤੇ ਐਨ. ਡੀ. ਏ ਦੀ ਪ੍ਰੀਖਿਆ ਦੋ ਵਾਰੀ ਪਾਸ ਕਰਕੇ ਜਿੱਥੇ ਸਕੂਲ ਅਤੇ ਮਾਪਿਆ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਇਲਾਕੇ ਵਿਚ ਨਵਾਂ ਇਤਿਹਾਸ ਰਚਿਆ ਹੈ, ਉਸ ਵੱਲੋਂ ਇਹ ਪ੍ਰੀਖਿਆ ਪਾਸ ਕਰਨ ਉਪਰੰਤ ਇਸ ਸਾਲ ਆਈ. ਟੀ. ਟੀ ਰੋਪੜ ਵਿਖੇ ਡਾਟਾ ਸਾਇੰਸ ਅਤੇ ਆਰਟੀਫਿਸੀਅਲ ਇੰਟਲੀਜੈਂਸੀ ਦੇ ਕੋਰਸ ਵਿੱਚ ਦਾਖਲਾ ਲਿਆ ਹੈ। ਸਕੂਲ ਇੰਚਾਰਜ ਕਮਲਜੀਤ ਮਾਂਗਟ ਨੇ ਦੱਸਿਆ ਕਿ ਪ੍ਰਭਨੂਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਤੋਂ ਦਸਵੀਂ ਤੱਕ ਦੀ ਪੜਾਈ ਕੀਤੀ, ਸਕੂਲ ਦੀ ਪੜ੍ਹਾਈ ਦੌਰਾਨ ਉਹ ਬਹੁਤ ਹੀ ਮਿਹਨਤੀ ਅਤੇ ਅਨੁਸ਼ਾਸਨ ਪਸੰਦ ਵਿਦਿਆਰਥੀ ਸੀ। ਪ੍ਰਭਨੂਰ ਸਿੰਘ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸਕੂਲ ਸਿਹੌੜਾ ਵਿਖੇ ਸਮਾਗਮ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਵੱਲੋ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਭਨੂਰ ਸਿੰਘ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਸਕੂਲ ਦੇ ਸਮੂਹ ਸਟਾਫ਼ ਬਹੁਤ ਯੋਗਦਾਨ ਹੈ ਤੇ ਉਹ ਭਵਿੱਖ ਵਿਚ ਇੰਜੀਨੀਅਰ ਬਣਕੇ ਹੋਰ ਵੱਡੀਆਂ ਪ੍ਰਾਪਤੀਆਂ ਕਰਨਾ ਉਸਦਾ ਮੁੱਖ ਟੀਚਾ ਹੈ।