16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪਿੰਡ ਕਿਲ੍ਹਾ ਹਾਂਸ ਦੇ ਐਨ. ਆਰ. ਆਈ. ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਨੂੰ ਫ਼ਰਿਜ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਰਾੜਾ ਸਾਹਿਬ, 31 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਕਿਲ੍ਹਾ ਹਾਂਸ ਦੇ ਸਰਪੰਚ ਬਲਜੀਤ ਸਿੰਘ ਦੇ ਐਨ. ਆਰ. ਆਈ. ਪਰਿਵਾਰ ਵਲੋਂ ਪਿੰਡ ਦੇ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਨੂੰ ਫ਼ਰਿਜ ਭੇਂਟ ਕੀਤੀ ਗਈ। ਇਸ ਸਮੇਂ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਐਨ. ਆਰ. ਆਈ. ਪਰਿਵਾਰ ਆਪਣੇ ਵਤਨਾਂ ਨੂੰ ਵਿਦੇਸ਼ਾਂ ਵਿਚ ਜਾ ਕੇ ਵੀ ਨਹੀਂ ਭੁੱਲੇ ਪ੍ਰਧਾਨ ਅਤੇ ਐਨ. ਆਰ. ਆਈ. ਪਰਿਵਾਰ ਆਪਣੇ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਨੂੰ ਨਹੀਂ ਭੁੱਲ ਪਾਏ। ਇਸੇ ਲਈ ਉਹ ਆਪਣੇ ਪਿੰਡਾ ਦੇ ਕਬੱਡੀ ਕੱਪਾਂ ਅਤੇ ਪਿੰਡ ਦੀ ਭਲਾਈ ਲਈ ਹੋਣ ਵਾਲੇ ਕੰਮਾਂ ਤੇ ਆਪਣੀ ਕਿਰਤ ਕਮਾਈ ਵਿਚੋਂ ਮਾਇਆ ਭੇਜ ਰਹੇ ਹਨ ਜੋ ਸ਼ਲਾਘਾਯੋਗ ਉਦਮ ਹੈ। ਇਸ ਸਮੇਂ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ, ਲਵੀ ਕਿਲ੍ਹਾ ਹਾਂਸ, ਲੱਕੀ ਸਰਪੰਚ ਕਿਲ੍ਹਾ ਹਾਂਸ, ਨਛੱਤਰ ਸਿੰਘ ਪ੍ਰਧਾਨ, ਡਾ. ਗੁਰਮੀਤ ਸਿੰਘ, ਅਮਰੀਕ ਸਿੰਘ ਫ਼ੌਜੀ, ਜੀਤਾ ਸਿੰਘ, ਪਾਲ ਸਿੰਘ, ਜਗਤਾਰ ਸਿੰਘ, ਸੰਪੂਰਨ ਸਿੰਘ, ਗ੍ਰੰਥੀ ਸਿੰਘ, ਅਮਨਦੀਪ ਕੌਰ ਆਦਿ ਸਨ, ਜਿਨ੍ਹਾਂ ਸਰਪੰਚ ਬਲਜੀਤ ਸਿੰਘ ਦੇ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਰੇ ਐਨ. ਆਰ. ਆਈ. ਪਰਿਵਾਰਾਂ ਨੂੰ ਵੀ ਆਪਣੇ ਪਿੰਡਾ ਦੇ ਚੱਲ ਰਹੇ ਵਿਕਾਸ ਦੇ ਕੰਮਾਂ ਲਈ ਪਿੰਡਾਂ ਦੀ ਭਲਾਈ ਲਈ ਯੋਗਦਾਨ ਪਾਉਣ ਚਾਹੀਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਕਿਰਪਾਲ ਸਿੰਘ ਪਬਲਿਕ ਸਕੂਲ, ਨੀਲੋਂ ਵਿਖੇ ਨਰਸਰੀ ਦੇ ਬੱਚਿਆਂ ਲਈ ਫਰੈੱਸ਼ਰ ਪਾਰਟੀ ਕਰਵਾਈ ਅਗਲੀ ਖ਼ਬਰ ਭਾ. ਕਿ. ਯੂ. ਏਕਤਾ (ਉਗਰਾਹਾਂ) ਵਲੋਂ ਗੁੰਡਾਗਰਦੀ ਖ਼ਿਲਾਫ਼ ਪਿੰਡ ਜੀਰਖ ’ਚ ਮੁਜ਼ਾਹਰਾ ਕੱਲ੍ਹ
Ad Position 24