16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕਿਰਪਾਲ ਸਿੰਘ ਪਬਲਿਕ ਸਕੂਲ, ਨੀਲੋਂ ਵਿਖੇ ਨਰਸਰੀ ਦੇ ਬੱਚਿਆਂ ਲਈ ਫਰੈੱਸ਼ਰ ਪਾਰਟੀ ਕਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਸਮਰਾਲਾ, 31 ਜੁਲਾਈ (ਗੋਪਾਲ ਸੋਫਤ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨੀਲੋਂ ਵਿਖੇ ਨਰਸਰੀ ਕਲਾਸ ਦੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਇੱਕ ਸ਼ਾਨਦਾਰ ਅਤੇ ਯਾਦਗਾਰੀ ਫਰੈੱਸ਼ਰ ਪਾਰਟੀ ਕਰਵਾਈ ਗਈ। ਪਾਰਟੀ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਸੰਦੀਪ ਕੌਰ ਅਤੇ ਸਕੂਲ ਪ੍ਰਿੰਸੀਪਲ ਸਵਿਤਾ ਸ਼ਰਮਾ ਵਲੋਂ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਨਾਲ ਮਿਲ ਕੇ ਕੇਕ ਕੱਟਣ ਦੀ ਰਸਮ ਨਾਲ ਕੀਤੀ ਗਈ। ਸਮਾਗਮ ਦੌਰਾਨ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਵੀ ਕੀਤਾ ਗਿਆ। ਨਰਸਰੀ ਕਲਾਸ ਦੇ ਛੋਟੇ-ਛੋਟੇ ਬੱਚਿਆਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਪ੍ਰਸਿੱਧ ਗੀਤਾਂ ‘ਤੇ ਬਹੁਤ ਹੀ ਮਨਮੋਹਕ ਡਾਂਸ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਰੰਗ-ਬਿਰੰਗੇ ਪਹਿਰਾਵੇ ਪਹਿਨ ਕੇ ਰੈਂਪ ਵਾਕ (ਮਾਡਲਿੰਗ) ਵੀ ਕੀਤੀ, ਜਿਸ ‘ਤੇ ਹਾਜ਼ਰ ਅਧਿਆਪਕਾਂ ਨੇ ਤਾਲੀਆਂ ਵਜਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਬੱਚਿਆਂ ਦੇ ਮਨੋਰੰਜਨ ਲਈ ਸਕੂਲ ਪ੍ਰਬੰਧਕਾਂ ਵਲੋਂ ਕਈ ਤਰ੍ਹਾਂ ਦੀਆਂ ਦਿਲਚਸਪ ਖੇਡਾਂ ਜਿਵੇਂ ਕਿ ਮਿਊਜ਼ੀਕਲ ਚੇਅਰ, ਪਾਸਿੰਗ ਦਾ ਪਾਰਸਲ ਅਤੇ ਬੈਲੂਨ ਰੇਸ ਕਰਵਾਈ ਗਈ। ਪਾਰਟੀ ਦੇ ਅੰਤ ਵਿਚ ਸਾਰੇ ਬੱਚਿਆਂ ਨੂੰ ਸਕੂਲ ਵਲੋਂ ਵਿਸ਼ੇਸ਼ ਤੋਹਫ਼ੇ ਅਤੇ ਮਿਠਾਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਵਲੋਂ ਨਵੇਂ ਆਏ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਜਸਪ੍ਰੀਤ ਕੌਰ, ਸੁਖਵਿੰਦਰ ਕੌਰ, ਸ਼ਾਮ ਕੌਰ, ਹਰਜੋਤ ਕੌਰ ਅਤੇ ਅੰਮ੍ਰਿਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘੁੰਗਰਾਲੀ ਰਾਜਪੂਤਾਂ ਸਕੂਲ ਦੀ ਫੁੱਟਬਾਲ ਅੰਡਰ-14 ਟੀਮ ਖੰਨਾ ਜ਼ੋਨ ਵਿਚੋਂ ਪਹਿਲੇ ਸਥਾਨ ’ਤੇ ਰਹੀ ਅਗਲੀ ਖ਼ਬਰ ਪਿੰਡ ਕਿਲ੍ਹਾ ਹਾਂਸ ਦੇ ਐਨ. ਆਰ. ਆਈ. ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਨੂੰ ਫ਼ਰਿਜ ਭੇਟ
Ad Position 24