16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਘੁੰਗਰਾਲੀ ਰਾਜਪੂਤਾਂ ਸਕੂਲ ਦੀ ਫੁੱਟਬਾਲ ਅੰਡਰ-14 ਟੀਮ ਖੰਨਾ ਜ਼ੋਨ ਵਿਚੋਂ ਪਹਿਲੇ ਸਥਾਨ ’ਤੇ ਰਹੀ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਬੀਜਾ, 31 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਰਕਾਰੀ ਹਾਈ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਜਿੱਥੇ ਪੜ੍ਹਾਈ, ਸਭਿਆਚਾਰਕ ਗਤੀਵਿਧੀਆਂ ਵਿਚ ਆਪਣਾ ਲੋਹਾ ਮਨਵਾ ਚੁੱਕੀ ਹੈ, ਉੱਥੇ ਮੌਕਾ ਮਿਲਣ ‘ਤੇ ਇਸ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਵੀ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਮੁਖੀ ਗੁਰਦੀਪ ਘਈ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਦੁਆਰਾ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਇਸ ਸਕੂਲ ਦੇ ਵਿਦਿਆਰਥੀਆਂ ਨੇ ਫੁੱਟਬਾਲ ਟੂਰਨਾਮੈਂਟ ਵਿੱਚ ਭਾਗ ਲਿਆ। ਘੁੰਗਰਾਲੀ ਰਾਜਪੂਤਾਂ ਸਕੂਲ ਦੀ ਲੜਕਿਆਂ ਦੀ ਫੁੱਟਬਾਲ ਟੀਮ ਅੰਡਰ-14 ਨੇ ਖੰਨਾ ਜ਼ੋਨ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦੇ ਮਾਣਮੱਤੇ ਇਤਿਹਾਸ ਨੂੰ ਦੁਹਰਾਇਆ ਹੈ।ਫੁੱਟਬਾਲ ਟੀਮ ਵਲੋਂ ਵਧੀਆ ਪ੍ਰਦਰਸ਼ਨ ਕਰਨ ਲਈ ਸਕੂਲ ਮੁਖੀ ਗੁਰਦੀਪ ਘਈ ਵਲੋਂ ਇਸ ਟੀਮ ਦੇ ਕੋਚ ਪ੍ਰਦੀਪ ਸਿੰਘ, ਜਗਦੇਵ ਸਿੰਘ ਅਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਆਉਣ ਵਾਲੀਆਂ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਸ਼ੀਸ਼ ਕੁਮਾਰ, ਚਰਨਜੀਤ ਕੌਰ, ਪਰਮਿੰਦਰ ਕੌਰ, ਪੁਸ਼ਪਿੰਦਰ ਸਿੰਘ, ਸਨਦੀਪ ਕੌਰ, ਜਸਪ੍ਰੀਤ ਕੌਰ, ਗੁਰਚਰਨ ਦਾਸ, ਜਗਦੀਪ ਸਿੰਘ, ਪਰਵਿੰਦਰ ਕੌਰ,ਸਨਦੀਪ ਕੌਰ ਅਤੇ ਨਵਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਬਾਸਕਟਬਾਲ ਮੁਕਾਬਲੇ ਵਿਚ ਦੋਰਾਹਾ ਪਬਲਿਕ ਸਕੂਲ ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਿਰਪਾਲ ਸਿੰਘ ਪਬਲਿਕ ਸਕੂਲ, ਨੀਲੋਂ ਵਿਖੇ ਨਰਸਰੀ ਦੇ ਬੱਚਿਆਂ ਲਈ ਫਰੈੱਸ਼ਰ ਪਾਰਟੀ ਕਰਵਾਈ
Ad Position 24