16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜ਼ੋਨਲ ਬਾਸਕਟਬਾਲ ਮੁਕਾਬਲੇ ਵਿਚ ਦੋਰਾਹਾ ਪਬਲਿਕ ਸਕੂਲ ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਦੋਰਾਹਾ, 31 ਜੁਲਾਈ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਵਿਖੇ ਸਾਹਨੇਵਾਲ ਜੋਨ ਅਧੀਨ ਚੱਲ ਰਹੇ 70ਵੇਂ ਜ਼ੋਨਲ ਬਾਸਕਟਬਾਲ (ਲੜਕੀਆਂ) ਦੇ ਮੁਕਾਬਲਿਆਂ ਵਿਚ ਦੋਰਾਹਾ ਪਬਲਿਕ ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੋ ਉਮਰ ਵਰਗਾਂ ਵਿਚ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ, ਜਦੋਂ ਕਿ ਇੱਕ ਉਮਰ ਵਰਗ ਵਿਚ ਉਪ ਜੇਤੂ ਰਹੇ। ਅੰਡਰ-14 ਵਰਗ ਦੇ ਫਾਈਨਲ ਵਿਚ ਦੋਰਾਹਾ ਪਬਲਿਕ ਸਕੂਲ ਨੇ ਪਹਿਲਾ ਸਥਾਨ, ਅੰਡਰ-17 ਵਰਗ ਵਿਚ ਦੋਰਾਹਾ ਪਬਲਿਕ ਸਕੂਲ ਨੇ ਪਹਿਲਾ ਅਤੇ ਅੰਡਰ-19 ਵਰਗ ਦੇ ਫਾਈਨਲ ਵਿੱਚ ਦੋਰਾਹਾ ਪਬਲਿਕ ਸਕੂਲ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰ ਪਰਸਨ ਉਮਲ ਕੌਰ, ਡਾਇਰੈਕਟਰਜਪਵੀਰ ਸਿੰਘ, ਤਪਵੀਰ ਸਿੰਘ, ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਮੋਨਿਕਾ ਸਾਰਵਾਲ ਨੇ ਕੋਚ ਦਵਿੰਦਰ ਸਿੰਘ, ਡੀ. ਪੀ. ਈ. ਗੁਰਿੰਦਰ ਸਿੰਘ, ਈਸ਼ਾ ਅਤੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸਕੂਲ ਲਈ ਮਾਣ ਵਾਲੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਬੇਰਹਿਮ ਸਿਸਟਮ ਹੋਰ ਕਿੰਨੀਆਂ ਜਾਨਾਂ ਲਵੇਗਾ? ਅਗਲੀ ਖ਼ਬਰ ਘੁੰਗਰਾਲੀ ਰਾਜਪੂਤਾਂ ਸਕੂਲ ਦੀ ਫੁੱਟਬਾਲ ਅੰਡਰ-14 ਟੀਮ ਖੰਨਾ ਜ਼ੋਨ ਵਿਚੋਂ ਪਹਿਲੇ ਸਥਾਨ ’ਤੇ ਰਹੀ
Ad Position 24