ਸਮਰਾਲਾ ਹਾਕੀ ਕਲੱਬ ਵਲੋਂ ਹਾਕੀ ਟਰੇਨਿੰਗ ਸੈਂਟਰ ਰਾਮਪੁਰ ਦੇ ਖਿਡਾਰੀਆਂ ਨੂੰ ਹਾਕੀਆਂ ਭੇਟ
ਸਮਰਾਲਾ, 4 ਅਗਸਤ (ਗੋਪਾਲ ਸੋਫਤ)-ਸਮਰਾਲਾ ਹਾਕੀ ਕਲੱਬ ਵਲੋਂ ਖੇਡਾਂ ਨੂੰ ਅਤੇ ਖਾਸ ਕਰਕੇ ਹਾਕੀ ਨੂੰ ਪ੍ਰਫੁੱਲਤ ਕਰਨ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਉਤਸ਼ਹਿਤ ਕਰਨ ਦੇ ਉਦੇਸ਼ ਨਾਲ ਰਾਮਪੁਰ ਹਾਕੀ ਟਰੇਨਿੰਗ ਸੈਂਟਰ ਦੇ ਹੋਣਹਾਰ ਖਿਡਾਰੀਆਂ ਨੂੰ ਹਾਕੀਆਂ ਦਿੱਤੀਆਂ ਗਈਆਂ। ਇਸ ਸਮੇਂ ਪਲਵਿੰਦਰ ਸਿੰਘ ਗੋਲੂ, ਪ੍ਰੇਮ ਸਿੰਘ ਹਾਕੀ ਕੋਚ ਨੇ ਕਿਹਾ ਕਿ ਸਮਰਾਲਾ ਹਾਕੀ ਕਲੱਬ ਦੇ ਇਸ ਯਤਨ ਨਾਲ ਟਰੇਨਿੰਗ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਹੋਰ ਹੌਂਸਲਾ ਅਤੇ ਬਲ ਮਿਲੇਗਾ।
ਸਮਰਾਲਾ, 4 ਅਗਸਤ (ਗੋਪਾਲ ਸੋਫਤ)-ਸਮਰਾਲਾ ਹਾਕੀ ਕਲੱਬ ਵਲੋਂ ਖੇਡਾਂ ਨੂੰ ਅਤੇ ਖਾਸ ਕਰਕੇ ਹਾਕੀ ਨੂੰ ਪ੍ਰਫੁੱਲਤ ਕਰਨ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਉਤਸ਼ਹਿਤ ਕਰਨ ਦੇ ਉਦੇਸ਼ ਨਾਲ ਰਾਮਪੁਰ ਹਾਕੀ ਟਰੇਨਿੰਗ ਸੈਂਟਰ ਦੇ ਹੋਣਹਾਰ ਖਿਡਾਰੀਆਂ ਨੂੰ ਹਾਕੀਆਂ ਦਿੱਤੀਆਂ ਗਈਆਂ। ਇਸ ਸਮੇਂ ਪਲਵਿੰਦਰ ਸਿੰਘ ਗੋਲੂ, ਪ੍ਰੇਮ ਸਿੰਘ ਹਾਕੀ ਕੋਚ ਨੇ ਕਿਹਾ ਕਿ ਸਮਰਾਲਾ ਹਾਕੀ ਕਲੱਬ ਦੇ ਇਸ ਯਤਨ ਨਾਲ ਟਰੇਨਿੰਗ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਹੋਰ ਹੌਂਸਲਾ ਅਤੇ ਬਲ ਮਿਲੇਗਾ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਪਿੰਡ ਰਾਮਪੁਰ ਦੇ ਖਿਡਾਰੀ ਹਾਕੀ ਦੇ ਖੇਤਰ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ ਜੋ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਮਰਾਲਾ ਹਾਕੀ ਕਲੱਬ ਵਲੋਂ ਖੇਡਾਂ ਦੇ ਵਿਕਾਸ ਲਈ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਲੱਬ ਦੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ, ਪੰਡਿਤ ਕੇਵਲ ਕ੍ਰਿਸ਼ਨ, ਖਜਾਨਚੀ, ਮਨਦੀਪ ਸਿੰਘ ਰਿਐਤ, ਰੁਪਿੰਦਰ ਸਿੰਘ ਉਟਾਲ, ਜਸਵੰਤ ਸਿੰਘ ਸਰਪੰਚ, ਸੁਖਮਿੰਦਰ ਸਿੰਘ ਪੰਚ, ਅਵਤਾਰ ਸਿੰਘ ਪੰਚ, ਵੀਰਪਾਲ ਸਿੰਘ ਪੰਚ, ਦੰਗਲ ਸਿੰਘ ਫ਼ੌਜੀ, ਹਰਦੀਪ ਸਿੰਘ ਡੀ. ਪੀ. ਈ., ਸੁਖਜੀਤ ਸਿੰਘ ਕਾਕਾ, ਗੁਰਿੰਦਰ ਸਿੰਘ ਰਵੀ ਅਟੈਕਗੁਰਤੇਜ ਸਿੰਘ ਆਦਿ ਹਾਜ਼ਰ ਸਨ।