ਪੀਲੇ ਰੰਗ ਦੀ ਮਹੱਤਤਾ ਨੂੰ ਬਿਆਨ ਕਰਦੇ ਹੋਏ ਸਕੂਲੀ ਬੱਚਿਆਂ ਦਾ ਪ੍ਰਭਾਵਸਾਲੀ ਸਮਾਗਮ ਸੰਪੰਨ
ਮਾਛੀਵਾੜਾ ਸਾਹਿਬ, 16 ਅਗਸਤ (ਮਨੋਜ ਕੁਮਾਰ)-ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟ ਗੰਗੂ ਰਾਏ ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਵਲੋਂ ਪੀਲਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੀਲੇ ਰੰਗ ਦੇ ਮਹੱਤਵ ਬਾਰੇ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਵਿਚ ਖ਼ੁਸ਼ੀ ਤੇ ਸਕਾਰਤਮਕਤਾ ਦਾ ਭਾਵ ਪੈਦਾ ਕਰਨਾ ਸੀ।
ਨ
ਨਗਰ ਕੌਂਸਲ ਸਾਹਨੇਵਾਲ ਵਿਖੇ ਝੰਡਾ ਲਹਿਰਾਉਣ ਸਮੇਂ ਪ੍ਰਧਾਨ ਪੂਜਾ ਰਾਣੀ ਭਾਟੀਆ ਅਤੇ ਹੋਰ। ਤਸਵੀਰ : ਹਨੀ ਚਾਠਲੀ
17-08-2026
ਮਾਛੀਵਾੜਾ ਸਾਹਿਬ, 16 ਅਗਸਤ (ਮਨੋਜ ਕੁਮਾਰ)-ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟ ਗੰਗੂ ਰਾਏ ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਵਲੋਂ ਪੀਲਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੀਲੇ ਰੰਗ ਦੇ ਮਹੱਤਵ ਬਾਰੇ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਵਿਚ ਖ਼ੁਸ਼ੀ ਤੇ ਸਕਾਰਤਮਕਤਾ ਦਾ ਭਾਵ ਪੈਦਾ ਕਰਨਾ ਸੀ। ਸਵੇਰ ਤੋਂ ਹੀ ਸਕੂਲ ਦਾ ਮਾਹੌਲ ਬਦਲਿਆ ਹੋਇਆ ਸੀ। ਜਮਾਤਾਂ ਦੇ ਕਮਰਿਆਂ ਨੂੰ ਪੀਲੇ ਗ਼ੁਬਾਰਿਆਂ, ਸੂਰਜਮੁਖੀ ਦੇ ਫੁੱਲਾਂ ਅਤੇ ਕਾਗ਼ਜ਼ ਦੇ ਸੂਰਜਾਂ ਨਾਲ ਸਜਾਇਆ ਗਿਆ ਸੀ। ਸਾਰੇ ਬੱਚੇ ਅਤੇ ਅਧਿਆਪਕ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਆਏ ਸਨ। ਕੋਈ ਕੇਲੇ ਵਾਂਗ ਪੀਲਾ ਲੱਗ ਰਿਹਾ ਸੀ ਤਾਂ ਕੋਈ ਸੂਰਜ ਵਾਂਗ ਚਮਕ ਰਿਹਾ ਸੀ। ਬੱਚਿਆਂ ਨੇ ਆਪਣੀਆਂ ਮਨਪਸੰਦ ਪੀਲੀਆਂ ਚੀਜ਼ਾਂ ਜਿਵੇਂ ਗੇਂਦ, ਕਾਰ, ਕਿਤਾਬ ਕਲਾਸ ਵਿਚ ਦਿਖਾਈਆਂ ਅਤੇ ਉਨ੍ਹਾਂ ਬਾਰੇ 2-2 ਲਾਈਨਾਂ ਬੋਲੀਆਂ। ਬੱਚਿਆਂ ਨੇ ਪੀਲੇ ਕਾਗ਼ਜ਼ ਨਾਲ ਸੂਰਜਮੁਖੀ, ਮੁਰਗੀ ਅਤੇ ਤਿਤਲੀਆਂ ਬਣਾਈਆਂ। ਟੀਚਰਾਂ ਨੇ ਬੱਚਿਆਂ ਨੂੰ ਕੇਲਾ, ਅੰਬ ਅਤੇ ਪੀਲੇ ਫਲਾਂ ਦੇ ਫ਼ਾਇਦੇ ਦੱਸੇ। ਇਸ ਮੌਕੇ ‘ਤੇ ਪ੍ਰਿੰਸੀਪਲ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੀਲਾ ਰੰਗ ਉਮੀਦ, ਖ਼ੁਸ਼ੀ ਅਤੇ ਗਿਆਨ ਦਾ ਪ੍ਰਤੀਕ ਹੈ। ਜਿਵੇਂ ਸੂਰਜ ਤੋਂ ਰੌਸ਼ਨੀ ਮਿਲਦੀ ਹੈ, ਉਵੇਂ ਸਾਡੇ ਬੱਚੇ ਵੀ ਆਪਣੇ ਗਿਆਨ ਨਾਲ ਦੁਨੀਆਂ ਨੂੰ ਰੌਸ਼ਨ ਕਰਨਗੇ। ਉਨ੍ਹਾਂ ਨੇ ਸਾਰੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ। ਦਿਨ ਦੇ ਅੰਤ ਵਿਚ ਸਾਰੇ ਬੱਚਿਆਂ ਨੇ ਮਿਲ ਕੇ ਡਾਂਸ ਕੀਤਾ।