15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਰਿੱਕੀ ਅਜਨੌਦ ਦੀ ਨਿਯੁਕਤੀ ਨਾਲ ਨੌਜਵਾਨ ਵਰਗ ਵਿਚ ਨਵੀਂ ਚੇਤਨਾ ਆਵੇਗੀ-ਸੁਖਵਿੰਦਰ ਦੌਲਤਪੁਰ

ਮਲੌਦ, 16 ਅਗਸਤ (ਸਹਾਰਨ ਮਾਜਰਾ)-ਹਮੇਸ਼ਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਰਿੱਕੀ ਅਜਨੌਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਪੁਲਿਸ ਜ਼ਿਲ੍ਹਾ ਖੰਨਾ ਦਾ ਪ੍ਰਧਾਨ ਨਿਯੁਕਤ ਕਰਨ ਨਾਲ ਨੌਜਵਾਨ ਵਰਗ ਵਿੱਚ ਨਵੀਂ ਚੇਤਨਾ ਆਵੇਗੀ ਅਤੇ ਉਹ ਹੋਰ ਵਧੇਰੇ ਜੋਸ਼ ਨਾਲ ਪਾਰਟੀ ਦੀ ਸੇਵਾ ਕਰਨਗੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ ਨੇ ਰਿੱਕੀ ਅਜਨੌਦ ਨੂੰ ਵਧਾਈ ਦੇਣ ਸਮੇਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖੀ।

Ad Position 21
No active advertisement
ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ ਅਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਰਿੱਕੀ ਅਜਨੌਦ। ਤਸਵੀਰ : ਸਹਾਰਨ ਮਾਜਰਾ। 17-08-2026
ਮਲੌਦ, 16 ਅਗਸਤ (ਸਹਾਰਨ ਮਾਜਰਾ)-ਹਮੇਸ਼ਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਰਿੱਕੀ ਅਜਨੌਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਪੁਲਿਸ ਜ਼ਿਲ੍ਹਾ ਖੰਨਾ ਦਾ ਪ੍ਰਧਾਨ ਨਿਯੁਕਤ ਕਰਨ ਨਾਲ ਨੌਜਵਾਨ ਵਰਗ ਵਿੱਚ ਨਵੀਂ ਚੇਤਨਾ ਆਵੇਗੀ ਅਤੇ ਉਹ ਹੋਰ ਵਧੇਰੇ ਜੋਸ਼ ਨਾਲ ਪਾਰਟੀ ਦੀ ਸੇਵਾ ਕਰਨਗੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ ਨੇ ਰਿੱਕੀ ਅਜਨੌਦ ਨੂੰ ਵਧਾਈ ਦੇਣ ਸਮੇਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕਾਡਰ ਵਿੱਚ ਇੱਕ ਨਵੀਂ ਜਾਨ ਪਾਉਣ ਦਾ ਕੰਮ ਕੀਤਾ ਹੈ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਯੂਥ ਵਿੰਗ ਇਕ ਮਿਹਨਤੀ ਆਗੂ ਦੀ ਉਡੀਕ ਵਿੱਚ ਸੀ ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੂਰਾ ਕਰ ਕੇ ਨੌਜਵਾਨ ਵਰਗ ਦਾ ਮਾਣ ਸਨਮਾਨ ਵਧਾਇਆ ਹੈ। ਸੁਖਵਿੰਦਰ ਦੌਲਤਪੁਰ ਨੇ ਦੋਸ਼ ਲਗਾਇਆ ਕਿ ਜੋ ਸਿਆਸੀ ਬਦਲਾਖੋਰੀ ਸਰਕਾਰ ਵਲੋਂ ਕੀਤੀ ਜਾ ਰਹੀ ਹੈ ਅਤੇ ਜਿਹੜੀ ਪਹਿਲਾਂ ਕਾਂਗਰਸ ਵਲੋਂ ਵੀ ਕੀਤੀ ਗਈ ਸੀ ਉਸ ਨੂੰ ਅਕਾਲੀ ਵਰਕਰ ਹੱਸ ਕੇ ਸਹਿ ਗਏ। ਪ੍ਰੰਤੂ ਨਜ਼ਦੀਕ ਸਮਾਂ ਆ ਗਿਆ ਹੈ ਵਕਤ ਦਾ ਪਹੀਆ ਜਲਦੀ ਹੀ ਘੁੰਮੇਗਾ। ਸੰਗਤ ਫ਼ੈਸਲਾ ਕਰੇਗੀ, ਸਮੁੱਚਾ ਸ਼੍ਰੋਮਣੀ ਅਕਾਲੀ ਦਲ ਸੇਵਾ ਸਾਂਭੇਗਾ। ਫਿਰ ਇਨ੍ਹਾਂ ਦਾ ਪੂਰਾ ਹਿਸਾਬ ਕਿਤਾਬ ਚੁਕਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿੱਤ ਚੜ੍ਹਦੇ ਸੂਰਜ ਸਿਆਸੀ ਰੰਜਸ਼ਾਂ ਕੱਢਣ ਅਤੇ ਫੋਕੀ ਸ਼ੌਹਰਤ ਲਈ ਝੂਠੀਆਂ ਕਹਾਣੀਆਂ ਘੜ ਕੇ ਬਿਆਨਬਾਜ਼ੀ ਕਰਨੀ ਸਰਕਾਰ ਦੀ ਆਦਤ ਬਣ ਚੁੱਕੀ ਹੈ। ਜਿਸ ਨੇ ਆਮ ਆਦਮੀ ਪਾਰਟੀ ਦੇ ਸਿਆਸੀ ਪਤਨ ਦਾ ਮੁੱਢ ਬੰਨ੍ਹਿਆ ਹੈ। ਕਿਉਂਕਿ ਇਨ੍ਹਾਂ ਬਦਲਾਅ ਦੇ ਨਾਮ ਤੇ ਬਦਲੇ ਲੈਣੇ ਸ਼ੁਰੂ ਕੀਤੇ ਹੋਏ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਨਵੀਂ ਪੀੜ੍ਹੀ ਨੂੰ ਅੱਗੇ ਤੋਰਨ ਦੇ ਯਤਨ ਅਰੰਭੇ ਗਏ ਹਨ ਅਤੇ ਵਰਕਰਾਂ ਨੂੰ ਮਾਣ ਸਨਮਾਨ ਦਿੱਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੈਂਟੀਨਲ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਆਜ਼ਾਦੀ ਦਿਵਸ ਮਨਾਇਆ
Ad Position 24