15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੈਂਟੀਨਲ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ

ਸਮਰਾਲਾ, 16 ਅਗਸਤ (ਗੋਪਾਲ ਸੋਫਤ)-ਸਥਾਨਕ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿਚ ਪੰਜਾਬੀ ਸੱਭਿਆਚਾਰ, ਰਵਾਇਤਾਂ ਅਤੇ ਅਮੀਰ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖ਼ੁਸ਼ੀ ਅਤੇ ਰੰਗਾਰੰਗ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸਮਾਗਮ ਦੀ ਰੌਣਕ ਵਧਾ ਦਿੱਤੀ।

Ad Position 21
No active advertisement
ਅਜੀਤ ਡੈਸਕ 17-08-2026
ਸਮਰਾਲਾ, 16 ਅਗਸਤ (ਗੋਪਾਲ ਸੋਫਤ)-ਸਥਾਨਕ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿਚ ਪੰਜਾਬੀ ਸੱਭਿਆਚਾਰ, ਰਵਾਇਤਾਂ ਅਤੇ ਅਮੀਰ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖ਼ੁਸ਼ੀ ਅਤੇ ਰੰਗਾਰੰਗ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸਮਾਗਮ ਦੀ ਰੌਣਕ ਵਧਾ ਦਿੱਤੀ। ਸਮਾਗਮ ਦੌਰਾਨ ਮਾਤਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ, ਗਹਿਣਿਆਂ, ਮਹਿੰਦੀ ਅਤੇ ਲੋਕ-ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਗਿੱਧਾ, ਬੋਲੀਆਂ, ਮਿਊਜ਼ੀਕਲ ਚੇਅਰ, ਰੈਂਪ ਵਾਕ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਤੀਆਂ ਦੇ ਤਿਉਹਾਰ ਮੌਕੇ ਹੋਏ ਮੁਕਾਬਲਿਆਂ ਵਿਚ ਸੁਰਭੀ ਬਿਰਲਾ ਨੂੰ ‘ਮਿਸਿਜ਼ ਤੀਜ’ ਦਾ ਖ਼ਿਤਾਬ ਪ੍ਰਦਾਨ ਕੀਤਾ ਗਿਆ। ਪਹਿਲਾ ਰਨਰ ਅੱਪ ਮੀਨਾ ਧੀਮਾਨ, ਦੂਜਾ ਰਨਰ ਅੱਪ ਪ੍ਰੀਤ ਵਰਮਾ ਅਤੇ ਤੀਜਾ ਰਨਰ ਅੱਪ ਅਮਨਦੀਪ ਕੌਰ ਰਹੇ। ਵੱਖ-ਵੱਖ ਸ਼੍ਰੇਣੀਆਂ ਵਿਚ ਵੀ ਮਾਤਾਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਭ ਤੋਂ ਵਧੀਆ ਪਹਿਰਾਵਾ ਮਨਪ੍ਰੀਤ ਕੌਰ, ਸਭ ਤੋਂ ਵਧੀਆ ਹੇਅਰ ਸਟਾਈਲ ਮਨਪ੍ਰੀਤ ਕੌਰ, ਸਭ ਤੋਂ ਵਧੀਆ ਮੁਸਕਾਨ ਨੰਦਿਨੀ ਵਸ਼ਿਸ਼ਟ, ਸਭ ਤੋਂ ਵਧੀਆ ਐਥਨਿਕ ਪਹਿਰਾਵਾ ਨੇਹਾ ਬਾਠਲਾ, ਸਭ ਤੋਂ ਵਧੀਆ ਮਹਿੰਦੀ ਸਿਮਰਪ੍ਰੀਤ ਕੌਰ, ਸਭ ਤੋਂ ਵਧੀਆ ਐਕਸੈਸਰੀਜ਼ ਸੁਰਭੀ ਬਿਰਲਾ ਅਤੇ ਸਭ ਤੋਂ ਵਧੀਆ ਬੋਲੀ ਕੰਵਲਜੀਤ ਕੌਰ ਗੁਰੋਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਿਊਜ਼ੀਕਲ ਚੇਅਰ ਮੁਕਾਬਲੇ ਦੀ ਜੇਤੂ ਪ੍ਰੀਤ ਵਰਮਾ ਰਹੀ। ਇਸ ਤੀਆਂ ਸਮਾਗਮ ਦੇ ਜੱਜ ਐੱਮ. ਡੀ. ਅੰਮ੍ਰਿਤਪਾਲ ਕੌਰ ਢਿੱਲੋਂ ਅਤੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਸਨ। ਡਾ. ਪੂਨਮ ਸ਼ਰਮਾ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਆਪਸ ਵਿਚ ਜੋੜੇ ਕੇ ਰੱਖਦੇ ਹਨ।
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆਂ ਜਗਦੀਸ਼ ਸਿੰਘ ਦੀਸ਼ਾ ਕੋਟ ਸੇਖੋਂ ਅਕਾਲੀ ਦਲ ਬਾਦਲ ਦੇ ਬਲਾਕ ਪ੍ਰਧਾਨ ਨਿਯੁਕਤ ਹੋਣ ਤੇ ਨਵਤੇਜ ਖੱਟੜਾ ਦੀ ਅਗਵਾਈ ’... ਅਗਲੀ ਖ਼ਬਰ ਰਿੱਕੀ ਅਜਨੌਦ ਦੀ ਨਿਯੁਕਤੀ ਨਾਲ ਨੌਜਵਾਨ ਵਰਗ ਵਿਚ ਨਵੀਂ ਚੇਤਨਾ ਆਵੇਗੀ-ਸੁਖਵਿੰਦਰ ਦੌਲਤਪੁਰ
Ad Position 24