ਸਰਕਾਰੀ ਹਾਈ ਸਕੂਲ ਚੀਮਾ ਖੰਨਾ ਦੀਆਂ 8 ਵਿਦਿਆਰਥਣਾਂ ਦਾ ਫ਼ੁੱਟਬਾਲ ਵਿਚ ਸ਼ਾਨਦਾਰ ਪ੍ਰਦਰਸ਼ਨ
ਖੰਨਾ, 20 ਅਗਸਤ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਭੁੱਮਦੀ ਵਿਖੇ ਹੋਈਆਂ 70ਵੀਂ ਜਿਲ੍ਹਾ ਪੱਧਰੀ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਚੀਮਾ ਖੰਨਾ ਦੀਆਂ 8 ਵਿਦਿਆਰਥਣਾਂ ਨੇ ਜੋਨ ਖੰਨਾ ਵਲੋਂ ਅੰਡਰ-14 ਲੜਕੀਆਂ ਤਹਿਤ ਫ਼ੁੱਟਬਾਲ ਦੀ ਟੀਮ ਵਜੋਂ ਭਾਗ ਲਿਆ। ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਖੰਨਾ, 20 ਅਗਸਤ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਭੁੱਮਦੀ ਵਿਖੇ ਹੋਈਆਂ 70ਵੀਂ ਜਿਲ੍ਹਾ ਪੱਧਰੀ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਚੀਮਾ ਖੰਨਾ ਦੀਆਂ 8 ਵਿਦਿਆਰਥਣਾਂ ਨੇ ਜੋਨ ਖੰਨਾ ਵਲੋਂ ਅੰਡਰ-14 ਲੜਕੀਆਂ ਤਹਿਤ ਫ਼ੁੱਟਬਾਲ ਦੀ ਟੀਮ ਵਜੋਂ ਭਾਗ ਲਿਆ। ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀਆਂ 8ਵੀਂ ਸ਼੍ਰੇਣੀ ਦੀਆਂ 2 ਵਿਦਿਆਰਥਣਾਂ ਅਮਨਦੀਪ ਕੌਰ ਅਤੇ ਹੁਸ਼ਨਪ੍ਰੀਤ ਕੌਰ ਨੂੰ ਸਟੇਟ ਪੱਧਰ ਤੇ ਖੇਡਣ ਲਈ ਚੁਣਿਆ ਗਿਆ। ਸਕੂਲ ਪਹੁੰਚਣ ਤੇ ਸਕੂਲ ਦੇ ਮੁੱਖ ਅਧਿਆਪਕਾਂ ਭਾਰਤੀ, ਸਰਪੰਚ ਹਰਜਿੰਦਰ ਕੌਰ, ਚੇਅਰਮੈਨ ਕੁਲਵਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਅੱਗੋਂ ਹੋਰ ਮਿਹਨਤ ਕਰ ਕੇ ਬੁਲੰਦੀਆਂ ਹਾਸਿਲ ਕਰਨ ਦਾ ਆਸ਼ੀਰਵਾਦ ਦਿੱਤਾ।