ਸ੍ਰੀ ਹਰਿਗੋਬਿੰਦ ਸਾਹਿਬ ਪਬਲਿਕ ਖਾਲਸਾ ਸਕੂਲ ਕੋਟਾਂ ਵਿਖੇ ਯਾਦਗਾਰੀ ਹੋ ਨਿੱਬੜਿਆ ਵਿਰਸਾ-ਏ-ਪੰਜਾਬ
ਬੀਜਾ, 19 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਚੱਲ ਰਹੀ ਆਈ. ਸੀ.
ਬੀਜਾ, 19 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਚੱਲ ਰਹੀ ਆਈ. ਸੀ. ਐੱਸ .ਈ. ਪੈਟਰਨ ਅਧਾਰਿਤ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਮੰਜੀ ਸਾਹਿਬ, ਕੋਟਾਂ ਵਿਖੇਪ੍ਰਿੰਸੀਪਲ ਕੁਲਦੀਪ ਕੌਰ ਗਿੱਲ ਦੀ ਅਗਵਾਈ ਹੇਠ ਵਿਰਸਾ-ਏ-ਪੰਜਾਬ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਮਨਜੀਤ ਕੌਰ ਭੱਟੀ ਮੁਖੀ ਪੰਜਾਬੀ ਵਿਭਾਗ (ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ) ਨੇ ਸ਼ਿਰਕਤ ਕੀਤੀ। ਜਿਸ ਵਿੱਚ ਬੱਚਿਆਂ ਨੇ ਸ਼ਬਦ ਗਾਇਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਮਾਡਲਿੰਗ ਦੌਰਾਨ ਪੰਜਾਬੀ ਪਹਿਰਾਵਾ ਪਹਿਨ ਕੇ ਨਰਸਰੀ ਕਲਾਸ ਦੇ ਬੱਚਿਆਂ ਨੇ ਦਰਸ਼ਕਾਂ ਦਾ ਮਨ-ਮੋਹ ਲਿਆ। ਇੱਥੇ ਜਿਕਰਯੋਗ ਹੈ ਕਿ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੇ ਰਵਾਇਤੀ ਖੇਡਾਂ ਦੇ ਫਾਇਦੇ ਅਤੇ ਸਿਹਤ ਤੰਦਰੁਸਤ ਰੱਖਣ ਦੇ ਰਾਜ ਸਭ ਨਾਲ ਸਾਂਝੇ ਕੀਤੇ। ਪਹਿਲੀ ਅਤੇ ਦੂਜੀ ਕਲਾਸ ਨੇ ਲੋਕ ਗੀਤ ’ਬਾਜਰੇ ਦਾ ਸਿੱਟਾ’ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਦ ਕੀਤਾ। ਐਲ. ਕੇ. ਜੀ ਅਤੇ ਯੂ. ਕੇ. ਜੀ ਦੇ ਵਿਦਿਆਰਥੀਆਂ ਨੇ ਕੋਰਿਓਗਰਾਫੀ ਰਾਹੀ ਅਲੋਪ ਹੁੰਦੇ ਵਿਰਸੇ ਦੀ ਝਾਤ ਪੇਸ਼ ਕੀਤੀ। ਇਸੇ ਦੌਰਾਨ ਵੱਖ-ਵੱਖ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ‘ਗੱਭਰੂ ਪੰਜਾਬ’ ਦਾ ਖਿਤਾਬ ਤਮਨਪ੍ਰੀਤ ਸਿੰਘ ਅਤੇ ਗੁਰਜਾਪ ਸਿੰਘ ਨੂੰ ਦਿੱਤਾ ਗਿਆ ਇਸੇ ਤਰ੍ਹਾਂ ’ਪੰਜਾਬਣ ਮੁਟਿਆਰ’ ਹੋਣ ਦਾ ਖਿਤਾਬ ਸੁਖਮਨੀ ਕੌਰ ਅਤੇ ਮਨਮੀਤ ਕੌਰ (ਰੁਪਾਲੋਂ) ਨੂੰ ਦਿੱਤਾ ਗਿਆ। ਇਹ ਸਾਡੇ ਅਮੀਰ ਵਿਰਸੇ ਅਤੇ ਪੁਰਾਤਨ ਪਰੰਪਰਾਵਾਂ ਨੂੰ ਦਰਸਾਉਂਦਾ ਹੈ। ਇਸੇ ਦੌਰਾਨ ਅਲੋਪ ਹੋ ਰਹੀਆਂ ਵਸਤੂਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬਾਗ, ਦਰੀਆਂ, ਖੇਸ, ਮਧਾਣੀ, ਫੁਲਕਾਰੀਆਂ, ਕਾਂਸੀ, ਪਿੱਤਲ ਅਤੇ ਤਾਂਬੇ ਦੇ ਭਾਂਡੇ ਲੋਕ ਸਾਜਾਂ ਆਦਿ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਈ। ਪ੍ਰਿੰਸੀਪਲ ਕੁਲਦੀਪ ਕੌਰ ਗਿੱਲ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਉਹਨਾਂ ਕਿਹਾ ਕਿ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਅਮੀਰ ਪੰਜਾਬੀ ਵਿਰਾਸਤ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਈਏ।