ਪਿੰਡ ਘੁਡਾਣੀ ਕਲਾਂ ਵਿਖੇ ਚੋਰਾਂ ਵੱਲੋਂ 4 ਮੱਝਾਂ ਤੇ 2 ਕਬੂਤਰ ਚੋਰੀ
ਰਾੜਾ ਸਾਹਿਬ, 20 ਅਗਸਤ (ਚਣਕੋਈਆਂ)- ਪਿੰਡ ਘੁਡਾਣੀ ਕਲਾਂ ਵਿਖੇ ਬੀਤੀ ਰਾਤ 2 ਪਰਿਵਾਰਾਂ ਦੀਆਂ 4 ਮੱਝਾਂ ਅਤੇ ਇੱਕ ਪਰਿਵਾਰ ਦੇ 2 ਕਬੂਤਰ ਚੋਰੀ ਹੋ ਜਾਣ ਦਾ ਸਮਾਚਾਰ ਹੈ। ਬੀਤੀ ਰਾਤ ਕਰੀਬ 12 ਵਜੇ ਤੋਂ 2 ਵਜੇ ਦੇ ਵਿਚਕਾਰ ਪਿੰਡ ਘੁਡਾਣੀ ਕਲਾਂ ਵਿਖੇ ਚੋਰ ਗੱਡੀ ਵਿੱਚ ਆਏ ਅਤੇ ਚੋਰੀ ਕਰਕੇ ਬਿਨ੍ਹਾਂ ਕਿਸੇ ਡਰ ਭੈਅ ਤੋਂ ਚਲੇ ਗਏ ।
ਰਾੜਾ ਸਾਹਿਬ, 20 ਅਗਸਤ (ਚਣਕੋਈਆਂ)- ਪਿੰਡ ਘੁਡਾਣੀ ਕਲਾਂ ਵਿਖੇ ਬੀਤੀ ਰਾਤ 2 ਪਰਿਵਾਰਾਂ ਦੀਆਂ 4 ਮੱਝਾਂ ਅਤੇ ਇੱਕ ਪਰਿਵਾਰ ਦੇ 2 ਕਬੂਤਰ ਚੋਰੀ ਹੋ ਜਾਣ ਦਾ ਸਮਾਚਾਰ ਹੈ। ਬੀਤੀ ਰਾਤ ਕਰੀਬ 12 ਵਜੇ ਤੋਂ 2 ਵਜੇ ਦੇ ਵਿਚਕਾਰ ਪਿੰਡ ਘੁਡਾਣੀ ਕਲਾਂ ਵਿਖੇ ਚੋਰ ਗੱਡੀ ਵਿੱਚ ਆਏ ਅਤੇ ਚੋਰੀ ਕਰਕੇ ਬਿਨ੍ਹਾਂ ਕਿਸੇ ਡਰ ਭੈਅ ਤੋਂ ਚਲੇ ਗਏ । ਜਾਣਕਾਰੀ ਅਨੁਸਾਰ ਹਿੰਦੋਂ ਪੱਤੀ ਵਿੱਚ ਰਹਿੰਦੇ ਮੋਹਣ ਸਿੰਘ ਫੌਜੀ ਦੇ ਪੁੱਤਰ ਨੋਨੀ ਤੇ ਗੁਰੀ ਦੇ ਘਰੋਂ ਵਿੱਚੋਂ ਚੋਰਾਂ ਵੱਲੋਂ 3 ਮੱਝਾਂ ਚੋਰੀ ਕਰ ਲਈਆਂ ਗਈਆਂ ਜਦਕਿ ਮਾਨਵਜੀਤ ਸਿੰਘ ਸਪੁੱਤਰ ਪਰਮਿੰਦਰ ਸਿੰਘ ਪੱਤੀ ਜਾਮ ਦੇ ਘਰੋਂ 1 ਮੱਝ ਚੋਰੀ ਕਰ ਲਈ ਗਈ ਹੈ। ਉਸਦੇ ਨਾਲ ਹੀ ਸੋਨੂੰ ਡੀ. ਜੇ. ਵਾਲੇ ਦੇ ਘਰੋਂ 2 ਮਹਿੰਗੇ ਭਾਅ ਦੇ ਕੀਮਤੀ ਕਬੂਤਰ ਚੋਰੀ ਕਰ ਲਏ ਗਏ । ਸਰਪੰਚ ਗੁਰਿੰਦਰ ਸਿੰਘ ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਪੰਚ ਕਮਲ ਦੀ ਹਾਜਰੀ ਵਿੱਚ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਘੁਡਾਣੀ ਕਲਾਂ ਵਿਖੇ ਚੋਰਾਂ ਦੇ ਹੋਸਲੇ ਬੁਲੰਦ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਦੇ ਘਰ ਚੋਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੁਲਸ-ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਲਦੀ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ ਜੋ ਵੀ ਪੀੜ੍ਹਤ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਉਸਨੂੰ ਬਰਾਮਦ ਕਰਕੇ ਪਰਿਵਾਰਾਂ ਨੂੰ ਸੌਪਿਆ ਜਾਵੇ। ਪਿੰਡ ਨਿਵਾਸੀਆਂ ਦੱਸਿਆ ਕਿ ਇਸ ਦੀ ਜਾਣਕਾਰੀ ਪਾਇਲ ਪੁਲਿਸ ਨੂੰ ਦੇ ਦਿੱਤੀ ਗਈ ਹੈ।