ਪੰਜਾਬ ਬੰਦ ਦੇ ਮੱਦੇਨਜ਼ਰ ਕੁਹਾੜਾ ਚੌਂਕ ’ ਚ ਏ . ਸੀ . ਪੀ . ਬੋਪਾਰਾਏ ਵਲੋਂ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ
ਕੁਹਾੜਾ , ( ਸੰਦੀਪ ਸਿੰਘ ਕੁਹਾੜਾ )- ਪੰਜਾਬ ਬੰਦ ਦੇ ਮੱਦੇਨਜ਼ਰ ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ ‘ ਤੇ ਸਥਿਤ ਕੁਹਾੜਾ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ । ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਪੁਲਿਸ ਵਲੋਂ ਚੌਕਸੀ ਵਧਾਈ ਗਈ ।
ਕ
ਕਟਾਣੀ ਕਲਾਂ ਵਿਖੇ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਸਮਰਥਨ
22-08-2026
ਕੁਹਾੜਾ , ( ਸੰਦੀਪ ਸਿੰਘ ਕੁਹਾੜਾ )- ਪੰਜਾਬ ਬੰਦ ਦੇ ਮੱਦੇਨਜ਼ਰ ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ ‘ ਤੇ ਸਥਿਤ ਕੁਹਾੜਾ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ । ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਪੁਲਿਸ ਵਲੋਂ ਚੌਕਸੀ ਵਧਾਈ ਗਈ । ਇਸ ਮੌਕੇ ਏ . ਸੀ . ਪੀ . ਇੰਦਰਜੀਤ ਸਿੰਘ ਬੋਪਾਰਾਏ ਵਿਸ਼ੇਸ਼ ਤੌਰ ‘ ਤੇ ਕੁਹਾੜਾ ਚੌਂਕ ਵਿਖੇ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ । ਉਨ੍ਹਾਂ ਮੌਕੇ ‘ ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਅਮਨ - ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਕਿਹਾ । ਏ . ਸੀ . ਪੀ . ਬੋਪਾਰਾਏ ਨੇ ਕਿਹਾ ਕਿ ਪੰਜਾਬ ਬੰਦ ਦੌਰਾਨ ਆਮ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਰੱਖਣਾ ਪੁਲਿਸ ਦੀ ਮੁੱਖ ਤਰਜੀਹ ਹੈ । ਉਨ੍ਹਾਂ ਵੱਲੋਂ ਮੁੱਖ ਮਾਰਗ ਅਤੇ ਕੁਹਾੜਾ ਚੌਂਕ ‘ ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ । ਇਸ ਦੇ ਨਾਲ ਹੀ ਟਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਵੀ ਲੋੜੀਂਦੇ ਪ੍ਰਬੰਧ ਕੀਤੇ ਗਏ ਤਾਂ ਜੋ ਬੰਦ ਦੌਰਾਨ ਆਮ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ । ਇਸ ਮੌਕੇ ਥਾਣਾ ਮੁਖੀ ਫੋਕਲ ਪੁਆਇੰਟ ਕੁਲਬੀਰ ਸਿੰਘ ਭਾਰਦਵਾਜ , ਥਾਣਾ ਮੁਖੀ ਕੂੰਮਕਲਾਂ ਇੰਸਪੈਕਟਰ ਮਧੂ ਬਾਲਾ , ਸਬ ਇੰਸਪੈਕਟਰ ਸੁਰਜੀਤ ਸਿੰਘ ਸੈਣੀ , ਟਰੈਫਿਕ ਜ਼ੋਨ ਇੰਚਾਰਜ ਦਵਿੰਦਰ ਕੌਰ , ਏ . ਐੱਸ . ਆਈ . ਰਤਨ ਸਿੰਘ , ਚੌਂਕੀ ਇੰਚਾਰਜ ਕਪਿਲ ਸ਼ਰਮਾ , ਏ . ਐੱਸ . ਆਈ . ਟਰੈਫਿਕ ਯਸ਼ਪਾਲ ਸਿੰਘ , ਏ . ਐੱਸ . ਆਈ . ਪੀ . ਸੀ . ਆਰ . ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ , ਜਿਨ੍ਹਾਂ ਵਲੋਂ ਅਮਨ - ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਆਪਣੀ ਡਿਊਟੀ ਨਿਭਾਈ ਗਈ ।