ਚੋਰਾਂ ਨੇ ਖੇਤਾਂ ’ਚੋਂ 3 ਮੋਟਰਾਂ ਕੀਤੀਆਂ ਚੋਰੀ
ਮਾਛੀਵਾੜਾ ਸਾਹਿਬ, 21 ਅਗਸਤ (ਰਾਜਦੀਪ ਸਿੰਘ ਅਲਬੇਲਾ)-ਪਿਛਲੇ 10 ਦਿਨਾਂ ਅੰਦਰ ਪਿੰਡ ਹੇਡੋਂ ਬੇਟ ਦੇ ਕਿਸਾਨ ਸੁਰਿੰਦਰ ਸਿੰਘ ਦੇ ਖੇਤਾਂ ‘ਚੋਂ 3 ਮੋਟਰਾਂ ਚੋਰੀ ਹੋ ਗਈਆਂ ਜਿਸ ਨਾਲ ਉਸ ਨੂੰ ਭਾਰੀ ਆਰਥਿਕ ਘਾਟਾ ਪਿਆ। ਕਿਸਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਨੇੜਲੇ ਪਿੰਡ ਕੋਟਾਲਾ-ਛੌੜੀਆਂ ਰੋਡ ‘ਤੇ ਜ਼ਮੀਨ ਠੇਕੇ ‘ਤੇ ਲਈ ਹੋਈ ਹੈ ਜਿਸ ਵਿਚ ਝੋਨਾ ਲੱਗਾ ਹੈ।
ਮਾਛੀਵਾੜਾ ਸਾਹਿਬ, 21 ਅਗਸਤ (ਰਾਜਦੀਪ ਸਿੰਘ ਅਲਬੇਲਾ)-ਪਿਛਲੇ 10 ਦਿਨਾਂ ਅੰਦਰ ਪਿੰਡ ਹੇਡੋਂ ਬੇਟ ਦੇ ਕਿਸਾਨ ਸੁਰਿੰਦਰ ਸਿੰਘ ਦੇ ਖੇਤਾਂ ‘ਚੋਂ 3 ਮੋਟਰਾਂ ਚੋਰੀ ਹੋ ਗਈਆਂ ਜਿਸ ਨਾਲ ਉਸ ਨੂੰ ਭਾਰੀ ਆਰਥਿਕ ਘਾਟਾ ਪਿਆ। ਕਿਸਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਨੇੜਲੇ ਪਿੰਡ ਕੋਟਾਲਾ-ਛੌੜੀਆਂ ਰੋਡ ‘ਤੇ ਜ਼ਮੀਨ ਠੇਕੇ ‘ਤੇ ਲਈ ਹੋਈ ਹੈ ਜਿਸ ਵਿਚ ਝੋਨਾ ਲੱਗਾ ਹੈ। ਲੰਘੀ 9 ਤੇ 10 ਅਗਸਤ ਦੀ ਰਾਤ ਨੂੰ ਚੋਰ ਉਸ ਦੇ ਖੇਤਾਂ ‘ਚੋਂ 2 ਮੋਟਰਾਂ ਚੋਰੀ ਕਰ ਕੇ ਲੈ ਗਏ ਜਿਸ ਸਬੰਧੀ ਉਸ ਨੇ ਮਾਛੀਵਾੜਾ ਪੁਲਸ ਥਾਣਾ ‘ਚ ਸ਼ਿਕਾਇਤ ਵੀ ਦਰਜ ਕਰਵਾਈ। ਕਿਸਾਨ ਨੇ ਦੱਸਿਆ ਕਿ ਅਜੇ ਇਹ ਚੋਰੀ ਦਾ ਮਾਮਲਾ ਸੁਲਝਿਆ ਨਹੀਂ ਸੀ ਕਿ ਰਾਤ ਫਿਰ ਚੋਰ ਉਸ ਦੇ ਖੇਤ ‘ਚੋਂ ਇੱਕ ਹੋਰ ਮੋਟਰ ਚੋਰੀ ਕਰ ਕੇ ਲੈ ਗਏ। ਕਿਸਾਨ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਇਹ ਮੋਟਰ ਚੋਰ ਗਿਰੋਹ ਨੇ ਐਨਾ ਆਤੰਕ ਫੈਲਾਇਆ ਹੋਇਆ ਹੈ ਕਿ ਅਤੇ ਇਨ੍ਹਾਂ ਵਲੋਂ ਕੀਤੀਆਂ ਚੋਰੀਆਂ ਕਾਰਨ ਹੋਏ ਨੁਕਸਾਨ ਤੋਂ ਬੇਹੱਦ ਦੁਖੀ ਹਨ। ਕਿਸਾਨ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਉਨ੍ਹਾਂ ਦੀਆਂ ਮੋਟਰਾਂ ਦਿਵਾਈਆਂ ਜਾਣ।