22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੱਦੀ ਵਿਖੇ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ

ਡੇਹਲੋਂ, 22 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਪੱਦੀ ਬਲਾਕ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਦਿਆਨੰਦ ਹਸਪਤਾਲ ਦੇ ਸਹਿਯੋਗ ਨਾਲ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦੀ ਆਰੰਭਤਾ ਭਾਈ ਜਸਵੀਰ ਸਿੰਘ ਆਲਮਗੀਰ ਵਲੋਂ ਕੀਤੀ ਗਈ। ਭਾਈ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਸੇਵਾ ਨਿਭਾ ਰਿਹਾ ਹੈ ਪਰ ਹੁਣ ਦਿਆਨੰਦ ਹਸਪਤਾਲ ਟੀਮ ਸੈਕਟਰੀ ਵਿਪਨ ਗੁਪਤਾ, ਮੈਡੀਕਲ ਸੁਪਰਡੈਂਟ ਡਾ.

Ad Position 21
No active advertisement
ਅਜੀਤ ਡੈਸਕ 23-08-2026
ਡੇਹਲੋਂ, 22 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਪੱਦੀ ਬਲਾਕ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਦਿਆਨੰਦ ਹਸਪਤਾਲ ਦੇ ਸਹਿਯੋਗ ਨਾਲ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦੀ ਆਰੰਭਤਾ ਭਾਈ ਜਸਵੀਰ ਸਿੰਘ ਆਲਮਗੀਰ ਵਲੋਂ ਕੀਤੀ ਗਈ। ਭਾਈ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਸੇਵਾ ਨਿਭਾ ਰਿਹਾ ਹੈ ਪਰ ਹੁਣ ਦਿਆਨੰਦ ਹਸਪਤਾਲ ਟੀਮ ਸੈਕਟਰੀ ਵਿਪਨ ਗੁਪਤਾ, ਮੈਡੀਕਲ ਸੁਪਰਡੈਂਟ ਡਾ. ਆਸ਼ਮਾ ਤਨੇਜਾ, ਨਰਸਿੰਘ ਸੁਪਰਡੈਂਟ, ਅਨਿਤ ਜੋਸਫ, ਨਰਸਿੰਗ ਡਿਪਾਰਟਮੈਂਟ ਮਿਸਟਰ ਮੈਲਵਿਨ, ਵਿਕਾਸ ਲੋਹਟ, ਜਗਦੇਵ ਸਿੰਘ, ਲਖਨਪਾਲ ਸਿੰਘ ਦੇ ਸਹਿਯੋਗ ਨਾਲ ਬੂਟੇ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪੱਦੀ ਵਿਖੇ ਮਿਲ ਕੇ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦੀ ਆਰੰਭਤਾ ਕੀਤੀ ਗਈ ਹੈ। ਇਸ ਸੰਬੰਧੀ ਭਾਈ ਜਸਵੀਰ ਸਿੰਘ ਆਲਮਗੀਰ ਨੇ ਕਿਹਾ ਉਹ ਹਰ ਰੋਜ਼ ਆਪਣੀ ਡਿਊਟੀ ਤੋਂ ਬਾਅਦ ਬੂਟੇ ਲਗਾਉਣ ਦੀ ਸੇਵਾ ਕਰਦਾ ਹੈ ਅਤੇ ਗੁਰੂ ਸਾਹਿਬ ਜਦ ਤੱਕ ਮੇਰੇ ਤੋਂ ਇਹ ਸੇਵਾ ਲੈਣਗੇ, ਉਸ ਸਮੇਂ ਤੱਕ ਸੇਵਾ ਕਰਦਾ ਰਹਾਂਗਾ। ਇਸ ਸਮੇਂ ਸਕੂਲ ਮੁਖੀ ਸਤਵੰਤ ਸਿੰਘ, ਅਮਰਜੀਤ ਸਿੰਘ, ਅਵਰਿੰਦਰ ਸਿੰਘ, ਅਮਨਿੰਦਰ ਸਿੰਘ, ਪ੍ਰਗਟ ਸਿੰਘ, ਗੁਰਬਖ਼ਸ਼ ਸਿੰਘ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਨੀ ਵਲੋਂ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੰਗਠਨ ਸੰਤੋਸ਼ ਦੇ ਪੰਜਾਬ ਦੌਰੇ ਦੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਦੀ ਕਾਨਵੈਂਟ ਸਕੂਲ ਪੋਹੀੜ ਨੇ ਤੀਆਂ ਦਾ ਤਿਉਹਾਰ ਮਨਾਇਆ
Ad Position 24