29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵਿਕਟੋਰੀਆ ਸਕੂਲ ਲਹਿਰਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨਾਲ ਰੱਖੜੀ ਤਿਉਹਾਰ ਮਨਾਇਆ

ਡੇਹਲੋਂ, 28 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਅਹੁਦੇਦਾਰਾਂ ਵਲੋਂ ਸਮੂਹ ਸਟਾਫ਼ ਅਤੇ ਸਕੂਲੀ ਬੱਚਿਆਂ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿਦਿਆਰਥੀਆਂ ਨੂੰ ਪਿਆਰ, ਦੇਖਭਾਲ, ਸਤਿਕਾਰ ਅਤੇ ਭੈਣਾਂ-ਭਰਾਵਾਂ ਵਿਚਕਾਰ ਸਾਂਝੇ ਸੁੰਦਰ ਬੰਧਨ ਦੀ ਮਹੱਤਤਾ ਨੂੰ ਸਮਝਣ ਵਿਚ ਮਦਦ ਕਰਨ ਲਈ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 29-08-2026
ਡੇਹਲੋਂ, 28 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਅਹੁਦੇਦਾਰਾਂ ਵਲੋਂ ਸਮੂਹ ਸਟਾਫ਼ ਅਤੇ ਸਕੂਲੀ ਬੱਚਿਆਂ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਸਮਾਗਮ ਵਿਦਿਆਰਥੀਆਂ ਨੂੰ ਪਿਆਰ, ਦੇਖਭਾਲ, ਸਤਿਕਾਰ ਅਤੇ ਭੈਣਾਂ-ਭਰਾਵਾਂ ਵਿਚਕਾਰ ਸਾਂਝੇ ਸੁੰਦਰ ਬੰਧਨ ਦੀ ਮਹੱਤਤਾ ਨੂੰ ਸਮਝਣ ਵਿਚ ਮਦਦ ਕਰਨ ਲਈ ਕਰਵਾਇਆ ਗਿਆ। ਸਕੂਲ ਦੀਆਂ ਲੜਕੀਆਂ ਵਲੋਂ ਪਿਆਰ, ਸਨੇਹ, ਦੇਖਭਾਲ ਅਤੇ ਸੁਰੱਖਿਆ ਦੇ ਵਾਅਦੇ ਦਾ ਪ੍ਰਤੀਕ, ਮੁੰਡਿਆਂ ਦੇ ਗੁੱਟਾਂ ‘ਤੇ ਰੰਗ-ਬਰੰਗੀਆਂ ਰੱਖੜੀਆਂ ਬੰਨੀਆਂ। ਮੁੰਡਿਆਂ ਨੇ ਪਿਆਰ ਅਤੇ ਖ਼ੁਸ਼ੀ ਦੇ ਪ੍ਰਤੀਕ ਵਜੋਂ ਲੜਕੀਆਂ ਨੂੰ ਤੋਹਫ਼ੇ ਵਜੋਂ ਚਾਕਲੇਟ ਦਿੱਤੇ। ਸਕੂਲੀ ਬੱਚਿਆਂ ਵਲੋਂ ਵਿਕਟੋਰੀਆ ਸੰਸਥਾ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਸੋਫਤ, ਪ੍ਰਧਾਨ ਐਡਵੋਕੇਟ ਸੰਜੇ ਢੰਡ, ਪ੍ਰਿੰਸੀਪਲ ਬਿਪਨ ਸੇਠੀ ਸਮੇਤ ਸੀਨੀਅਰ ਸਕੂਲ ਪ੍ਰਬੰਧਕਾਂ ਦੇ ਰੱਖੜੀ ਬੰਨੀ ਗਈ। ਇਸ ਸਮੇਂ ਚੇਅਰਮੈਨ ਡਾ. ਸੋਫਤ, ਪ੍ਰਧਾਨ ਐਡਵੋਕੇਟ ਢੰਡ ਅਤੇ ਪ੍ਰਿੰਸੀਪਲ ਸੇਠੀ ਨੇ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਅੰਦਰ ਹਰ ਤਿਉਹਾਰ ਦੇ ਮੱਦੇਨਜ਼ਰ ਅਜਿਹੇ ਸਮਾਰੋਹ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਰਿਸ਼ਤਿਆਂ ਪ੍ਰਤੀ ਜਾਗਰੂਕ ਕਰਨ ਸਮੇਤ ਰਿਸ਼ਤਿਆਂ ਦੀ ਕਦਰ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਬੱਚਿਆਂ ਨੂੰ ਰੱਖੜੀ ਦੇ ਸਭਿਆਚਾਰਕ ਅਤੇ ਭਾਵਨਾਤਮਕ ਮਹੱਤਵ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਰਿਸ਼ਤਿਆਂ ਦੀ ਕਦਰ ਕਰਨ ਅਤੇ ਇੱਕ ਦੂਜੇ ਵਿਚ ਦਿਆਲਤਾ ਅਤੇ ਸਤਿਕਾਰ ਫੈਲਾਉਣ ਲਈ ਵੀ ਉਤਸ਼ਾਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਪ੍ਰਮੁੱਖ ਉਦਯੋਗਪਤੀ ਵਿਨੋਦ ਦੱਤ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਉਦਮਤਾ ਦਿਵਸ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਗੁੱਡ ਮਾਰਨਿੰਗ ਕਲੱਬ ਅਹਿਮਦਗੜ੍ਹ ਦੇ ਨਵੇਂ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਦੀ ਤਾਜਪੋਸ਼ੀ ’ਤੇ ਸਮਾਗਮ
Ad Position 24