29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਖੰਨਾ ਦੇ ਪ੍ਰਮੁੱਖ ਉਦਯੋਗਪਤੀ ਵਿਨੋਦ ਦੱਤ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਉਦਮਤਾ ਦਿਵਸ ’ਤੇ ਕੀਤਾ ਸਨਮਾਨਿਤ

ਖੰਨਾ, 28 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵੱਡੇ ਉਦਯੋਗਪਤੀ ਅਤੇ ਚਾਣਕਿਆ ਡੇਅਰੀ ਤੇ ਐੱਚ. ਐੱਫ.

Ad Position 21
No active advertisement
ਅਜੀਤ ਡੈਸਕ 29-08-2026
ਖੰਨਾ, 28 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵੱਡੇ ਉਦਯੋਗਪਤੀ ਅਤੇ ਚਾਣਕਿਆ ਡੇਅਰੀ ਤੇ ਐੱਚ. ਐੱਫ. ਸੁਪਰ ਦੇ ਐੱਮ. ਡੀ. ਵਿਨੋਦ ਦੱਤ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਕਰਵਾਏ ਵਿਸ਼ਵ ਉਦਮਤਾ ਦਿਵਸ ਸਮਾਰੋਹ ਵਿਚ ਇੱਕ ਵਿਸ਼ੇਸ਼ ਉੱਦਮੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇਤੇ ਹੋਰਾਂ ਤੋਂ ਇਲਾਵਾ ਸਥਾਨਕ ਵਿਧਾਇਕ ਅਤੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਾਬਕਾ ਮੰਤਰੀ ਗੁਰਕੀਰਤ ਸਿੰਘ, ਭਾਜਪਾ ਦੇ ਉੱਘੇ ਨੇਤਾ ਬਿਕਰਮਜੀਤ ਸਿੰਘ ਚੀਮਾ, ਰਣਜੀਤ ਸਿੰਘ ਹੀਰਾ, ਸੰਜੀਵ ਧਮੀਜਾ, ਰਜਨੀਸ਼ ਬੇਦੀ ਆਦਿ ਨੇ ਵਿਨੋਦ ਦੱਤ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ। ਵਿਨੋਦ ਦੱਤ ਨੇ ਕਿਹਾ ਕਿ ਮੈਂ ਇਹ ਸਨਮਾਨ ਮਿਲਣ ‘ਤੇ ਨਿਮਰ ਮਹਿਸੂਸ ਕਰ ਰਿਹਾ ਹਾਂ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਵਲੋਂ ਦਿੱਤੇ ਇਸ ਸਨਮਾਨ ਲਈ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਇਹ ਮਾਨਤਾ ਵਿਸ਼ੇਸ਼ ਤੌਰ ‘ਤੇ ਅਰਥਪੂਰਨ ਹੈ ਕਿਉਂਕਿ ਮੈਂ ਇਸੇ ਸੰਸਥਾ ਤੋਂ ਐੱਮ. ਬੀ. ਏ. ਕੀਤੀ ਸੀ। ਆਪਣੀ ਹੀ ਵਿੱਦਿਅਕ ਸੰਸਥਾ ਵਿਚ ਵਾਪਸੀ ਅਤੇ ਉਸ ਯੂਨੀਵਰਸਿਟੀ ਵਲੋਂ ਸਨਮਾਨਿਤ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਘਵੱਦੀ ਦੇ ਸਾਬਕਾ ਸਰਪੰਚ ਕਾਲਾ ਸਮੇਤ ਹੋਰ ਲੋਕ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨਾਲ ਰੱਖੜੀ ਤਿਉਹਾਰ ਮਨਾਇਆ
Ad Position 24