ਕੇਂਦਰ ਸਰਕਾਰ ਵਲੋਂ ਮੁਫ਼ਤ ਅਲਾਟ ਕੀਤੇ ਅਨਾਜ ਦੀ ਵੰਡ ’ਚ ਵਾਧਾ
ਵਿਭਾਗ ਨੂੰ ਹੁਣ 15 ਸਤੰਬਰ ਤੱਕ ਅਨਾਜ ਦੀ ਵੰਡ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼
ਰਾੜਾ ਸਾਹਿਬ, 5 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਤਹਿਤ ਦੇਸ਼ ਦੇ ਕਰੀਬ 82 ਕਰੋੜ ਲੋਕਾਂ ਨੂੰ ਅਨਾਜ ਦੀ ਕੀਤੀ ਜਾ ਰਹੀ ਮੁਫਤ ਵੰਡ ਦੇ ਅੰਤਰਗਤ ਅਗਸਤ 2026 ਤੋਂ ਅਕਤੂਬਰ 2026 ਤੱਕ 3 ਮਹੀਨੇ ਦਾ ਕੋਟਾ ਜਾਰੀ ਕੀਤਾ ਗਿਆ ਸੀ ਜਦਕਿ ਪੰਜਾਬ ਵਿੱਚ ਜੁਲਾਈ 2026 ਤੋਂ ਅਕਤੂਬਰ 2026 ਤੱਕ 4 ਮਹੀਨੇ ਦਾ ਕੋਟਾ ਮਹੁੱਈਆ ਕਰਵਾਇਆ ਗਿਆ ਸੀ ਜਿਸਦੀ ਵੰਡ ਪ੍ਰਕਰਿਆਂ ਨੂੰ ਪੂਰੇ ਦੇਸ਼ ਅੰਦਰ 31 ਅਗਸਤ ਤੱਕ ਨੇਪਰੇ ਚਾੜਨ ਦੇ ਹੁਕਮ ਦਿੱਤੇ ਗਏ ਸਨ। ਪਰ ਹੁਣ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨ.
ਰਾੜਾ ਸਾਹਿਬ, 5 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਤਹਿਤ ਦੇਸ਼ ਦੇ ਕਰੀਬ 82 ਕਰੋੜ ਲੋਕਾਂ ਨੂੰ ਅਨਾਜ ਦੀ ਕੀਤੀ ਜਾ ਰਹੀ ਮੁਫਤ ਵੰਡ ਦੇ ਅੰਤਰਗਤ ਅਗਸਤ 2026 ਤੋਂ ਅਕਤੂਬਰ 2026 ਤੱਕ 3 ਮਹੀਨੇ ਦਾ ਕੋਟਾ ਜਾਰੀ ਕੀਤਾ ਗਿਆ ਸੀ ਜਦਕਿ ਪੰਜਾਬ ਵਿੱਚ ਜੁਲਾਈ 2026 ਤੋਂ ਅਕਤੂਬਰ 2026 ਤੱਕ 4 ਮਹੀਨੇ ਦਾ ਕੋਟਾ ਮਹੁੱਈਆ ਕਰਵਾਇਆ ਗਿਆ ਸੀ ਜਿਸਦੀ ਵੰਡ ਪ੍ਰਕਰਿਆਂ ਨੂੰ ਪੂਰੇ ਦੇਸ਼ ਅੰਦਰ 31 ਅਗਸਤ ਤੱਕ ਨੇਪਰੇ ਚਾੜਨ ਦੇ ਹੁਕਮ ਦਿੱਤੇ ਗਏ ਸਨ। ਪਰ ਹੁਣ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨ. ਐੱਫ. ਐੱਸ. ਏ.) ਅਧੀਨ ਅਗਸਤ ਤੋਂ ਅਕਤੂਬਰ 2026 ਲਈ ਅਲਾਟ ਕੀਤੇ ਗਏ ਅਨਾਜ ਦੀ ਵੰਡ ਦੀ ਮਿਆਦ ਵਧਾ ਦਿੱਤੀ ਹੈ। ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਹੁਣ ਇਸ ਅਨਾਜ ਦੀ ਵੰਡ 15 ਸਤੰਬਰ 2026 ਤੱਕ ਕੀਤੀ ਜਾ ਸਕੇਗੀ। ਕੇਂਦਰ ਸਰਕਾਰ ਵੱਲੋਂ ਵਿਭਾਗ ਨੂੰ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਬੇਨਤੀਆਂ ਪ੍ਰਾਪਤ ਹੋਈਆਂ ਸਨ ਕਿ ਮੌਸਮੀ ਹਾਲਾਤ, ਆਵਾਜਾਈ ਨਾਲ ਜੁੜੀਆਂ ਮੁਸ਼ਕਿਲਾਂ, ਪਹਾੜੀ ਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਲਾਜਿਸਟਿਕ ਸਮੱਸਿਆਵਾਂ ਅਤੇ ਕਈ ਥਾਵਾਂ ’ਤੇ ਸੜਕੀ ਸੰਪਰਕ ਵਿੱਚ ਵਿਘਨ ਕਾਰਨ ਨਿਰਧਾਰਤ ਸਮੇਂ ਅੰਦਰ ਅਨਾਜ ਦੀ ਵੰਡ ਪੂਰੀ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਇਨ੍ਹਾਂ ਬੇਨਤੀਆਂ ’ਤੇ ਵਿਚਾਰ ਕਰਨ ਉਪਰੰਤ ਸਮਰੱਥ ਅਧਿਕਾਰੀ ਵਲੋਂ ਫ਼ੈਸਲਾ ਲਿਆ ਗਿਆ ਕਿ ਅਗਸਤ ਤੋਂ ਅਕਤੂਬਰ 2026 ਲਈ ਅਲਾਟ ਕੀਤੇ ਗਏ ਅਨਾਜ ਦੀ ਵੰਡ ਦੀ ਮਿਆਦ 15 ਸਤੰਬਰ 2026 ਤੱਕ ਵਧਾਈ ਜਾਵੇ। ਵਿਭਾਗ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਵਧਾਈ ਗਈ ਮਿਆਦ ਦੇ ਅੰਦਰ ਸਬੰਧਤ ਸਮੇਂ ਲਈ ਨਿਰਧਾਰਤ ਅਨਾਜ ਦੀ ਵੰਡ ਯਕੀਨੀ ਬਣਾਈ ਜਾਵੇ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਆਪਣੇ ਹੱਕ ਦੇ ਅਨਾਜ ਤੋਂ ਵਾਂਝਾ ਨਾ ਰਹੇ।