ਖੰਨਾ ਦੀਆਂ ਅਕਾਲੀ ਨੇਤਾ ਔਰਤਾਂ ਨੇ ਅਕਾਲੀ ਦਲ ਮਹਿਲਾ ਵਿੰਗ ਵਲੋਂ ਕੱਢੇ ਰੋਸ ਮਾਰਚ ਵਿਚ ਬੀਬੀ ਯਾਦੂ ਦੀ ਅਗਵਾਈ ਵਿੱਚ ਹਿੱਸਾ ਲਿਆ
ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)-ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸ਼ਨਿਚਰਵਾਰ ਨੂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਵਿਚ ਕੱਢੇ ਗਏ ਰੋਸ ਮਾਰਚ ਵਿਚ ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਬੀਬੀ ਜਸਦੀਪ ਕੌਰ ਯਾਦੂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮਹਿਲਾ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)-ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸ਼ਨਿਚਰਵਾਰ ਨੂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਵਿਚ ਕੱਢੇ ਗਏ ਰੋਸ ਮਾਰਚ ਵਿਚ ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਬੀਬੀ ਜਸਦੀਪ ਕੌਰ ਯਾਦੂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮਹਿਲਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਜਸਦੀਪ ਕੌਰ ਯਾਦੂ ਨੇ ਦੱਸਿਆ ਕਿ ਜਦੋਂ ਸਾਂਸਦ ਹਰਸਿਮਰਤ ਕੌਰ ਦੀ ਅਗਵਾਈ ’ਚ ਮਹਿਲਾਵਾਂ ਮੁੱਖ ਮੰਤਰੀ ਨਿਵਾਸ ਵੱਲ ਜਾਣ ਲੱਗੀਆਂ ਤਾਂ ਉਨ੍ਹਾਂ ਨੂੰ ਰਸਤੇ ’ਚ ਰੋਕੇ ਜਾਣ ਤੋਂ ਬਾਅਦ ਮਹਿਲਾ ਵਰਕਰ ਸੜਕ ’ਤੇ ਬੈਠ ਗਈਆਂ ਤੇ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਸਰਕਾਰ ਦੀ ਸੈਅ ’ਤੇ ਮਹਿਲਾਵਾਂ ਦੇ ਰੋਸ ਪ੍ਰਦਰਸ਼ਨਨ ਨੂੰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ, ਜੋ ਲੋਕਤੰਤਰ ਦੀ ਹੱਤਿਆ ਹੈ। ਬੀਬੀ ਯਾਦੂ ਨੇ ਮੁੱਖ ਮੰਤਰੀ ਦੀ ਪਤਨੀ ਨਾਲ ਜੁੜੇ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ ਗੰਭੀਰ ਹਨ ਤੇ ਪੂਰੇ ਮਾਮਲੇ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਸਵਾਲ ਕਰੇਗੀ, ਜਿੰਨ੍ਹਾਂ ਚਿਰ ਸਰਕਾਰ ਵੱਲੋਂ ਜਾਂਚ ਮੁਕੰਮਲ ਨਹੀਂ ਕੀਤੀ ਜਾਂਦੀ। ਬੀਬੀ ਯਾਦੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵੱਲੋਂ ਧੀਆਂ ਭੈਣਾਂ ਨੂੰ ਇਨਸਾਫ਼ ਦੇਣ ਦੀ ਥਾਂ 5 ਕਰੋੜ ਰੁਪਏ ਦੀ ਰਿਸਵਤ ਲੈਣੀ ਕੋਈ ਛੋਟਾ ਦੋਸ਼ ਨਹੀਂ ਹੈ, ਇਹ ਇੱਕ ਘਿਨਾਉਣਾ ਅਪਰਾਧ ਹੈ, ਇਕ ਔਰਤ ਹੋਣ ਦੇ ਨਾਤੇ ਡਾ. ਗੁਰਪ੍ਰੀਤ ਕੌਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਜੇਕਰ ਵਿਰੋਧੀਆਂ ਦੇ ਦੋਸ਼ ਝੂਠੇ ਹਨ ਤਾਂ ਸਰਕਾਰ ਨੂੰ ਸੀ. ਬੀ. ਆਈ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਪੀੜਤ ਕੁੜੀਆਂ ਨੂੰ ਇਨਸਾਫ਼ ਦੇਣ ਦੀ ਥਾਂ ਜਬਰਜਿਨਾਹ ਕਰਨ ਵਾਲੇ ਦੇ ਕੇਸ ਰੱਦ ਕਰਵਾ ਕੇ ਉਸਨੂੰ ਵਿਦੇਸ਼ ਭੱਜਣ ’ਚ ਮਦਦ ਕਰਨਾ ਸਿੱਧ ਕਰਦਾ ਹੈ ਕਿ ਇਸ ਮਾਮਲੇ ’ਚ ਪੈਸਿਆਂ ਦੀ ਮੋਟਾ ਲੈਣ ਦੇਣ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਤਾਂ ਮਾਵਾਂ ਭੈਣਾਂ ਨੂੰ ਵਿੱਤੀ ਮੱਦਦ ਦਾ ਮਖੌਟਾ ਪਾ ਕੇ ਸਤਿਕਾਰ ਦੇਣ ਦੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਔਰਤਾਂ ਦੇ ਖ਼ਿਲਾਫ਼ ਜਿਨਸੀ ਅਪਰਾਧਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਕਰਦੀ ਹੈ। ਇਸ ਮੌਕੇ ਉਹਨਾਂ ਦੇ ਨਾਲ ਇਸਤਰੀ ਵਿੰਗ ਹਲਕਾ ਖੰਨਾ ਦੇ ਪ੍ਰਧਾਨ ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ, ਸਾਬਕਾ ਕੌਂਸਲਰ ਤਲਵਿੰਦਰ ਕੌਰ ਰੋਸ਼ਾ, ਡਾ. ਨਮਿਸ਼ਾ ਰੋਸ਼ਾ, ਰਮਨਦੀਪ ਕੌਰ ਮਾਣਕਮਾਜਰਾ, ਗੁਰਪ੍ਰੀਤ ਕੌਰ, ਅਮ੍ਰਿਤ ਸੋਹੀ, ਮਨਦੀਪ ਕੌਰ, ਜਸਵੰਤ ਕੌਰ, ਹਰਵੀਤ ਕੌਰ, ਜਸਪ੍ਰੀਤ ਕੌਰ ਤੇ ਗੁਰਲੀਨ ਕੌਰ ਸਮੇਤ ਵੱਡੀ ਗਿਣਤੀ ’ਚ ਬੀਬੀਆਂ ਹਾਜਰ ਸਨ।