ਸ਼ਰਾਰਤੀ ਅਨਸਰਾਂ ਦੀ ਘਿਨਾਉਣੀ ਹਰਕਤ 100 ਦੇ ਕਰੀਬ ਸਫ਼ੈਦਿਆਂ ਦੇ ਬੂਟੇ ਪੁੱਟੇ
- ਪੀੜਤ ਕਿਸਾਨ ਨੇ ਇਨਸਾਫ਼ ਲਈ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ
ਮਾਛੀਵਾੜਾ ਸਾਹਿਬ, 5 ਸਤੰਬਰ (ਮਨੋਜ ਕੁਮਾਰ)-ਮਾਛੀਵਾੜਾ ਤੋ ਕੁਹਾੜਾ ਰੋਡ ‘ਤੇ ਸਥਿਤ ਇੱਕ ਜ਼ਮੀਨ ਵਿਚ ਲਗਾਏ ਗਏ ਕਰੀਬ 100 ਸਫ਼ੈਦਿਆਂ ਦੇ ਬੂਟੇ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਵਲੋਂ ਪੁੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀਕਿਸਾਨ ਨੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਦੇ ਐੱਸ.
ਮਾਛੀਵਾੜਾ ਸਾਹਿਬ, 5 ਸਤੰਬਰ (ਮਨੋਜ ਕੁਮਾਰ)-ਮਾਛੀਵਾੜਾ ਤੋ ਕੁਹਾੜਾ ਰੋਡ ‘ਤੇ ਸਥਿਤ ਇੱਕ ਜ਼ਮੀਨ ਵਿਚ ਲਗਾਏ ਗਏ ਕਰੀਬ 100 ਸਫ਼ੈਦਿਆਂ ਦੇ ਬੂਟੇ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਵਲੋਂ ਪੁੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀਕਿਸਾਨ ਨੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਦੇ ਐੱਸ. ਐੱਚ. ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਕਿਸਾਨ ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ ਪੁੱਤਰਾਨ ਸੁਰਜੀਤ ਸਿੰਘ ਵਾਸੀ ਮਾਛੀਵਾੜਾ ਸਾਹਿਬ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਜ਼ਮੀਨ ਬਾਬਾ ਖੜਕ ਸਿੰਘ ਦੇ ਦਰਬਾਰ ਨੇੜੇ, ਕੁਹਾੜਾ ਰੋਡ, ਮਾਛੀਵਾੜਾ ਵਿਖੇ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਵਿਚ ਇਸੇ ਮਹੀਨੇ ਸਫ਼ੈਦਿਆਂ ਦੇ ਤਕਰੀਬਨ 100 ਬੂਟੇ, ਕਿਸਮ ਹਾਈਬ੍ਰਿਡ 238 ਨੰਬਰ ਲਗਾਏ ਸਨ। ਉਨ੍ਹਾਂ ਨੇਕਿਹਾ ਕਿ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਵਲੋਂ ਉਸ ਦੇ ਸਾਰੇ ਬੂਟੇ ਪੁੱਟ ਦਿੱਤੇ ਗਏ ਹਨ। ਉਸ ਦੀ ਜ਼ਮੀਨ ਦੇ ਆਲੇ-ਦੁਆਲੇ ਕੰਡਿਆਂ ਵਾਲੀ ਤਾਰ ਲੱਗੀ ਹੋਈ ਹੈ ਅਤੇ ਇਹ ਬੂਟੇ ਤਾਰ ਦੇ ਅੰਦਰਲੇ ਪਾਸੇ ਲੱਗੇ ਹੋਏ ਸਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਸੇ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਅੰਦਰ ਵੜ ਕੇ ਇਸ ਘਟੀਆ ਹਰਕਤ ਨੂੰ ਅੰਜਾਮ ਦਿੱਤਾ ਹੈ। ਪੀੜਤ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਇਸ ਮੌਕੇ ਸੂਬਾਈ ਬਾਈ ਆਗੂ ਕਾਮਰੇਡ ਨਿੱਕਾ ਸਿੰਘ ਖੇੜਾ, ਅਮਨਦੀਪ ਸਿੰਘ ਤਨੇਜਾ, ਹਰਜਿੰਦਰ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਨੰਬਰਦਾਰ, ਇਕਬਾਲ ਸਿੰਘ, ਹਰਦੇਵ ਸਿੰਘ ਬਾਗ, ਜਸਪਾਲ ਸਿੰਘ ਜੱਸੋਵਾਲ, ਜਗਪਾਲ ਸਿੰਘ ਜੱਸੋਵਾਲ, ਗੁਰਦੀਪ ਸਿੰਘ, ਪ੍ਰਕਾਸ਼ ਸਿੰਘ ਉਧੋਵਾਲ, ਜੈਮਲ ਸਿੰਘ ਆਦਿ ਹਾਜ਼ਰ ਸਨ।