10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਰਕਾਰ ਚਿੱਟਾ ਖ਼ਤਮ ਕਰਨ ਦੀ ਬਜਾਏ ਚਿੱਟੇ ਖਿਲਾਫ਼ ਆਵਾਜ਼ਾਂ ਨੂੰ ਖ਼ਤਮ ਕਰਨ ਲੱਗੀ- ਮਦਨੀਪੁਰ ਪੰਧੇਰ ਖੇੜੀ

ਮਲੌਦ, 10 ਸਤੰਬਰ (ਦਿਲਬਾਗ ਸਿੰਘ ਚਾਪੜਾ)-ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾ ਸਰਕਾਰ ਬਣਨ ਤੇ ਤਿੰਨ ਮਹੀਨੇ ਵਿੱਚ ਚਿੱਟਾ ਖਤਮ ਕਰਨ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਸੀ ਪਰ ਹੁਣ ਜਦੋਂ ਸਰਕਾਰ ਖਤਮ ਹੋਣ ਨੂੰ ਹੀ ਤਿੰਨ ਕੁ ਮਹੀਨੇ ਦਾ ਸਮਾਂ ਰਹਿੰਦਾ ਹੈ ਤਾਂ ਉਹ ਚਿੱਟੇ ਖਿਲਾਫ਼ ਅਵਾਜ ਚੁੱਕਣ ਵਾਲਿਆਂ ਨੂੰ ਹੀ ਖ਼ਤਮ ਕਰਨ ਲੱਗੀ ਹੈ। ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕੀਤਾ।

Ad Position 21
repet_subhas-goyals [Copy P29]
ਦੰਗਲ ਮੇਲੇ ਦੌਰਾਨ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਸਰਪੰਚ ਅਤੇ ਹੋਰ। ਤਸਵੀਰ : ਰਾਜਦੀਪ ਅਲਬੇਲਾ 11-09-2026
ਮਲੌਦ, 10 ਸਤੰਬਰ (ਦਿਲਬਾਗ ਸਿੰਘ ਚਾਪੜਾ)-ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾ ਸਰਕਾਰ ਬਣਨ ਤੇ ਤਿੰਨ ਮਹੀਨੇ ਵਿੱਚ ਚਿੱਟਾ ਖਤਮ ਕਰਨ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਸੀ ਪਰ ਹੁਣ ਜਦੋਂ ਸਰਕਾਰ ਖਤਮ ਹੋਣ ਨੂੰ ਹੀ ਤਿੰਨ ਕੁ ਮਹੀਨੇ ਦਾ ਸਮਾਂ ਰਹਿੰਦਾ ਹੈ ਤਾਂ ਉਹ ਚਿੱਟੇ ਖਿਲਾਫ਼ ਅਵਾਜ ਚੁੱਕਣ ਵਾਲਿਆਂ ਨੂੰ ਹੀ ਖ਼ਤਮ ਕਰਨ ਲੱਗੀ ਹੈ। ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕੀਤਾ। ਉਹਨਾਂ ਕਿਹਾ ਕਿ ਪਹਿਲਾ ਮੋਹਣਜੀਤ ਸਿੰਘ ’ਤੇ ਅੰਨਾ ਤਸ਼ਦੱਦ ਅਤੇ ਫਿਰ ਗਰੀਬ ਮਜਦੂਰ ਗੁਲਜਾਰ ਸਿੰਘ ਨੂੰ ਇਕ ਮੰਤਰੀ ਕੋਲ ਚਿੱਟੇ ਖਿਲਾਫ ਅਵਾਜ ਚੁੱਕਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ, ਕਿਉਂਕਿ ਉਹ ਜਾਣਦਾ ਸੀ ਕਿ ਜੇਕਰ ਪੁਲਿਸ ਦੇ ਹੱਥ ਆ ਗਿਆ ਤਾਂ ਮੋਹਣਜੀਤ ਸਿੰਘ ਵਾਲਾ ਹਾਲ ਕਰ ਦੇਣਗੇ। ਉਕਤ ਆਗੂਆਂ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਦੀ ਸਾਲਾਹ ਦਿੰਦਿਆਂ ਕਿਹਾ ਕਿ ਖਾੜਕੂ ਸੰਘਰਸ਼ ਸਮੇਂ ਅਣਮਨੁੱਖੀ ਤਸ਼ੱਦਦ ਕਰਨ ਅਤੇ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਫ਼ਸਰ ਤੇ ਮੁਲਾਜਮ ਹੁਣ ਜੇਲਾ ਵਿਚ ਰੁਲ ਰਹੇ ਹਨ, ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ। ਇਸੇ ਤਰ੍ਹਾਂ ਮੋਹਣਜੀਤ ਸਿੰਘ ਤੇ ਤਸ਼ੱਦਦ ਕਰਨ ਵਾਲਿਆ ਦਾ ਹਾਲ ਹੋਣਾ ਹੈ। ਉਕਤ ਆਗੂਆਂ ਨੇ ਅਪੀਲ ਕੀਤੀ ਕਿ ਹਰ ਫਰੰਟ ਤੇ ਫੇਲ ਹੋਈ ਅਤੇ ਪੰਜਾਬ ਨੂੰ ਕਰਜੇ ਦੀ ਪੰਡ ਹੇਠ ਦੱਬਣ ਵਾਲੀ ਆਪ ਸਰਕਾਰ ਨੂੰ ਤੁਰਦਾ ਕਰਨ ਲਈ ਲੋਕਾਂ ਨੂੰ ਇਕਮੁੱਠ ਹੋਣ ਅਤੇ ਪੰਜਾਬ ਦੇ ਵਿਕਾਸ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਵਾਲੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ ਵਾਰਿਸ ਪੰਜਾਬ ਦੇ ’ ’ ਚ ਸਰਗਰਮ ਇਯਾਲੀ - ਸ਼ਿਵਾਲਿਕ ਰਾਜਸੀ ਵਿਰੋਧੀਆਂ ਲਈ ਖ਼ਤਰਾ ਬਾਰ ਐਸੋ. ਖੰਨਾ ਦੀ ਚੋਣ ਅ... ਅਗਲੀ ਖ਼ਬਰ ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਚੇਤੇ ਕਰਨ ਲੱਗੇ – ਗੁਰਦੀਪ ਸਿੰਘ ਅੜੈਚਾਂ
Ad Position 24