10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੰਤ ਰਣਜੀਤ ਸਿੰਘ ਸੱਚਖੰਡ ਜਾ ਬਿਰਾਜੇ, ਸੰਗਤ ਵਿਚ ਸੋਗ ਦੀ ਲਹਿਰ

ਮਾਛੀਵਾੜਾ ਸਾਹਿਬ, 10 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸੇਵਾਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਗੋਨਿਆਣਾ ਮੰਡੀ ਵਿਖੇ ਸੇਵਾਵਾਂ ਨਿਭਾ ਰਹੇ ਸੰਤ ਰਣਜੀਤ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸੱਚਖੰਡ ਜਾ ਬਿਰਾਜੇ ਹਨ। ਭਾਈ ਵਰਿੰਦਰ ਸਿੰਘ ਵਾਸੂ ਨੇ ਦੱਸਿਆ ਕਿ ਸੰਤ ਰਣਜੀਤ ਸਿੰਘ ਬਚਪਨ ਤੋਂ ਹੀ ਗੋਨਿਆਣਾ ਮੰਡੀ ਵਿਖੇ ਸੇਵਾਵਾਂ ਨਿਭਾ ਰਹੇ ਸਨ।

Ad Position 21
repet_subhas-goyals [Copy P29]
ਸ਼ੁੱਕਰਵਾਰ, 11 ਸਤੰਬਰ, 2026 11-09-2026
ਮਾਛੀਵਾੜਾ ਸਾਹਿਬ, 10 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸੇਵਾਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਗੋਨਿਆਣਾ ਮੰਡੀ ਵਿਖੇ ਸੇਵਾਵਾਂ ਨਿਭਾ ਰਹੇ ਸੰਤ ਰਣਜੀਤ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸੱਚਖੰਡ ਜਾ ਬਿਰਾਜੇ ਹਨ। ਭਾਈ ਵਰਿੰਦਰ ਸਿੰਘ ਵਾਸੂ ਨੇ ਦੱਸਿਆ ਕਿ ਸੰਤ ਰਣਜੀਤ ਸਿੰਘ ਬਚਪਨ ਤੋਂ ਹੀ ਗੋਨਿਆਣਾ ਮੰਡੀ ਵਿਖੇ ਸੇਵਾਵਾਂ ਨਿਭਾ ਰਹੇ ਸਨ। ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਬਿਲਕੁਲ ਤੰਦਰੁਸਤ ਸਨ ਅਤੇ ਲੁਧਿਆਣਾ ਵਿਖੇ ਘਰ ‘ਚ ਇਲਾਜ ਲਈ ਰੁਕੇ ਸਨ। ਉਹ ਰੋਜ਼ਾਨਾ ਦੀ ਤਰ੍ਹਾਂ ਉੱਠੇ ਅਤੇ ਇਸ਼ਨਾਨ ਕਰਨ ਦੀ ਤਿਆਰੀ ਕਰ ਰਹੇ ਸਨ ਪਰ ਅਚਾਨਕ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਜਿਉਂ ਹੀ ਸੰਗਤ ਨੂੰ ਮਿਲੀ ਤਾਂ ਉਨ੍ਹਾਂ ਵਿਚ ਸੋਗ ਦੀ ਲਹਿਰ ਦੌੜ ਗਈ। ਸਵ. ਸੰਤ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਲੁਧਿਆਣਾ ਤੋਂ ਗੁਰਦੁਆਰਾ ਭਾਈ ਜਗਤਾ ਗੋਨਿਆਣਾ ਮੰਡੀ ਵਿਖੇ ਲਿਆਂਦੀ ਗਈ ਜਿੱਥੇ ਕਿ ਸੰਗਤ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਸਵ. ਸੰਤ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ ਮਹੰਤ ਆਸਾ ਸਿੰਘ ਗਰਲਜ਼ ਕਾਲਜ, ਗੋਨਿਆਣਾ ਮੰਡੀ ਵਿਖੇ ਕੀਤਾ ਗਿਆ। 10 ਖੰਨਾ24 ਸਵ. ਸੰਤ ਰਣਜੀਤ ਸਿੰਘ ਦੀ ਫਾਈਲ ਫ਼ੋਟੋ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਲੋਕ ਅਦਾਲਤ ਕੱਲ੍ਹ ਅਗਲੀ ਖ਼ਬਰ ਕਾਰਜਕਾਰੀ ਕੌਮੀ ਪ੍ਰਧਾਨ ਹਰਜੋਤ ਸਿੰਘ ਮਾਂਗਟ ਦਾ ਆੜ੍ਹਤੀ ਪਰਮਿੰਦਰ ਗੁਲਿਆਣੀ ਵਲੋਂ ਸਨਮਾਨ
Ad Position 24