14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵਸੀਅਤ ਨਾ ਤਸਦੀਕ ਕਰਨ ’ਤੇ ਨੰਬਰਦਾਰਾਂ ਖਿਲਾਫ਼ ਬਜ਼ੁਰਗ ਨੇ ਵਿੱਤੀ ਕਮਿਸ਼ਨਰ ਤੱਕ ਕੀਤੀ ਸ਼ਿਕਾਇਤ

ਈਸੜੂ, 13 ਸਤੰਬਰ (ਬਲਵਿੰਦਰ ਸਿੰਘ)-ਪਿੰਡ ਰਾਜੇਵਾਲ ’ਚ ਨੰਬਰਦਾਰੀ ਸਿਸਟਮ ’ਤੇ ਉਸ ਸਮੇਂ ਵੱਡੇ ਸਵਾਲ ਖੜ੍ਹੇ ਹੋ ਗਏ ਹਨ, ਜਦੋਂ ਪਿੰਡ ਦੇ 78 ਸਾਲਾ ਦਿਲ ਦੇ ਮਰੀਜ਼ ਬਜ਼ੁਰਗ ਗੁਰਦੇਵ ਸਿੰਘ ਪੁੱਤਰ ਕਪੂਰ ਸਿੰਘ ਨੇ ਮਾਲ ਵਿਭਾਗ ਦੇ ਸਭ ਤੋਂ ਵੱਡੇ ਅਧਿਕਾਰੀ ਵਿੱਤੀ ਕਮਿਸ਼ਨਰ ਪੰਜਾਬ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਗੁਹਾਰ ਲਾਈ ਹੈ। ਦਰਖਾਸਤਕਰਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਦੀ ਵਸੀਅਤ ਆਪਣੇ ਦੋਂਨਾਂ ਪੁੱਤਰਾਂ ਦੇ ਨਾਮ ਕਰਵਾਉਣੀ ਚਾਹੁੰਦਾ ਹੈ ਪਰ ਪਿੰਡ ਦੇ ਚਾਰੋਂ ਨੰਬਰਦਾਰ ਗਵਾਹੀ ਪਾਉਣ ਤੋਂ ਆਨਾਕਾਨੀ ਕਰ ਰਹੇ ਹਨ।

Ad Position 21
repet_subhas-goyals [Copy P29]
ਪਿੰਡ ਰਾਜੇਵਾਲ ਦੇ ਬਜ਼ੁਰਗ ਗੁਰਦੇਵ ਸਿੰਘ ਵਸੀਅਤ ਨਾਮੇ ਦੀ ਆਪਣੀ ਹੱਡਬੀਤੀ ਸੁਣਾਉਂਦੇ ਹੋਏ। ਤਸਵੀਰ - ਬਲਵਿੰਦਰ ਸਿੰਘ 14-09-2026
ਈਸੜੂ, 13 ਸਤੰਬਰ (ਬਲਵਿੰਦਰ ਸਿੰਘ)-ਪਿੰਡ ਰਾਜੇਵਾਲ ’ਚ ਨੰਬਰਦਾਰੀ ਸਿਸਟਮ ’ਤੇ ਉਸ ਸਮੇਂ ਵੱਡੇ ਸਵਾਲ ਖੜ੍ਹੇ ਹੋ ਗਏ ਹਨ, ਜਦੋਂ ਪਿੰਡ ਦੇ 78 ਸਾਲਾ ਦਿਲ ਦੇ ਮਰੀਜ਼ ਬਜ਼ੁਰਗ ਗੁਰਦੇਵ ਸਿੰਘ ਪੁੱਤਰ ਕਪੂਰ ਸਿੰਘ ਨੇ ਮਾਲ ਵਿਭਾਗ ਦੇ ਸਭ ਤੋਂ ਵੱਡੇ ਅਧਿਕਾਰੀ ਵਿੱਤੀ ਕਮਿਸ਼ਨਰ ਪੰਜਾਬ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਗੁਹਾਰ ਲਾਈ ਹੈ। ਦਰਖਾਸਤਕਰਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਦੀ ਵਸੀਅਤ ਆਪਣੇ ਦੋਂਨਾਂ ਪੁੱਤਰਾਂ ਦੇ ਨਾਮ ਕਰਵਾਉਣੀ ਚਾਹੁੰਦਾ ਹੈ ਪਰ ਪਿੰਡ ਦੇ ਚਾਰੋਂ ਨੰਬਰਦਾਰ ਗਵਾਹੀ ਪਾਉਣ ਤੋਂ ਆਨਾਕਾਨੀ ਕਰ ਰਹੇ ਹਨ। ਆਪਣੀਆਂ ਦੋਨੋਂ ਲੱਤਾਂ ਤੋਂ ਤੁਰਨ-ਫਿਰਨ ਤੋਂ ਲਾਚਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੀਆਂ, ਦੋ ਲੜਕੇ ਅਤੇ ਪਤਨੀ ਹੈ। ਪਰ ਉਹ ਆਪਣੀ ਜਾਇਦਾਦ ਦੀ ਵਸੀਅਤ ਆਪਣੇ ਦੋਵੇਂ ਲੜਕਿਆਂ ਦੇ ਨਾਮ ਕਰਵਾਉਣੀ ਚਾਹੁੰਦਾ ਹੈ। ਉਹਨਾਂ ਦੋਸ਼ ਲਾਇਆ ਕਿ ਪਿੰਡ ਦੇ ਨੰਬਰਦਾਰ ਗੁਰਪ੍ਰੀਤ ਸਿੰਘ, ਮੇਜਰ ਸਿੰਘ, ਜਤਿੰਦਰ ਸਿੰਘ ਅਤੇ ਬਲਵੰਤ ਸਿੰਘ ਜੋ ਪਿਛਲੇ ਇੱਕ ਹਫ਼ਤੇ ਤੋਂ ਵਸੀਅਤ ’ਤੇ ਗਵਾਹੀ ਪਾਉਣ ਤੋਂ ਟਾਲ-ਮਟੋਲ ਕਰ ਰਹੇ ਹਨ। ਬਜ਼ੁਰਗ ਨੇ ਨੰਬਰਦਾਰਾਂ ’ਤੇ ਦੋਸ਼ ਲਾਉਂਦਿਆ ਕਿਹਾ ਕਿ ਉੱਕਤ ਨੰਬਰਦਾਰ ਉਸ ਨੂੰ ਮਜ਼ਬੂਰ ਕਰ ਰਹੇ ਹਨ ਕਿ ਵਸੀਅਤ ਸਾਡੀ ਮਰਜ਼ੀ ਅਨੁਸਾਰ ਲਿਖੀ ਜਾਵੇਗੀ, ਮਤਲਬ ਵਸੀਅਤ ਵਿੱਚ ਪਤਨੀ ਨੂੰ ਹਿੱਸਾ ਦਿਓ, ਜੇਕਰ ਪਤਨੀ ਦਾ ਨਾਮ ਦਰਜ਼ ਹੋਵੇਗਾ ਤਾਂ ਹੀ ਉਹ ਬਤੌਰ ਨੰਬਰਦਾਰ ਗਵਾਹੀ ਪਾਕੇ ਤਸਦੀਕ ਕਰਨਗੇ। ਬਜ਼ੁਰਗ ਵੱਲੋਂ ਲਿਖਤੀ ਦਰਖਾਸਤ ਰਾਂਹੀ ਮੰਗ ਕੀਤੀ ਗਈ ਹੈ ਕਿ ਉੱਕਤ ਨੰਬਰਦਾਰਾਂ ਖਿਲਾਫ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜੋਧਵਾਲ ਦੰਗਲ ਮੇਲੇ ’ਚ ਸਿਕੰਦਰ ਸ਼ੇਖ ਨੇ ਭੁਪਿੰਦਰ ਅਜਨਾਲਾ ਨੂੰ ਕੀਤਾ ਚਿੱਤਾ ਅਗਲੀ ਖ਼ਬਰ ਪਿੰਡ ਭਾਦਲਾ ਵਿਚ ਕਾਰ ਦੀ ਲਪੇਟ ’ਚ ਆਉਣ ਨਾਲ ਤਿੰਨ ਸਾਲਾ ਮਾਸੂਮ ਬੱਚੇ ਦੀ ਮੌਤ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਸਿਵਲ...
Ad Position 24