14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜੋਧਵਾਲ ਦੰਗਲ ਮੇਲੇ ’ਚ ਸਿਕੰਦਰ ਸ਼ੇਖ ਨੇ ਭੁਪਿੰਦਰ ਅਜਨਾਲਾ ਨੂੰ ਕੀਤਾ ਚਿੱਤਾ

ਮਾਛੀਵਾੜਾ ਸਾਹਿਬ, 13 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜ੍ਹਲੇ ਪਿੰਡ ਜੋਧਵਾਲ ਵਿਖੇ ਸਲਾਨਾ ਵਿਸ਼ਾਲ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ ਭਾਰੀ ਗਿਣਤੀ ਪਹਿਲਵਾਨਾਂ ਨੇ ਭਾਗ ਲਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਸ਼ਰਮਾ, ਵਿਵੇਕ ਸ਼ਰਮਾ, ਲੱਕੀ ਸੈਣੀ ਨੇ ਦੱਸਿਆ ਕਿ ਦੀਪਾ ਬਾਬਾ ਜੀ ਫਲਾਹੀ ਵਾਲਿਆਂ ਦੀ ਅਗਵਾਈ ’ਚ ਪਿੰਡ ਜੋਧਵਾਲ, ਰੂੜੇਵਾਲ, ਚੱਕ ਸ਼ੰਮੂ, ਮੁਗਲੇਵਾਲ, ਲੁਬਾਣਗੜ੍ਹ, ਗ੍ਰਾਮ ਪੰਚਾਇਤਾਂ, ਪਿੰਡ ਵਾਸੀਆਂ ਅਤੇ ਐੱਨ.

Ad Position 21
repet_subhas-goyals [Copy P29]
ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਨਰਿੰਦਰਪਾਲ ਸ਼ਰਮਾ, ਸੁੱਖੀ ਸ਼ਰਮਾ ਅਤੇ ਹੋਰ। ਤਸਵੀਰ: ਰਾਜਦੀਪ ਅਲਬੇਲਾ 14-09-2026
ਮਾਛੀਵਾੜਾ ਸਾਹਿਬ, 13 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜ੍ਹਲੇ ਪਿੰਡ ਜੋਧਵਾਲ ਵਿਖੇ ਸਲਾਨਾ ਵਿਸ਼ਾਲ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ ਭਾਰੀ ਗਿਣਤੀ ਪਹਿਲਵਾਨਾਂ ਨੇ ਭਾਗ ਲਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਸ਼ਰਮਾ, ਵਿਵੇਕ ਸ਼ਰਮਾ, ਲੱਕੀ ਸੈਣੀ ਨੇ ਦੱਸਿਆ ਕਿ ਦੀਪਾ ਬਾਬਾ ਜੀ ਫਲਾਹੀ ਵਾਲਿਆਂ ਦੀ ਅਗਵਾਈ ’ਚ ਪਿੰਡ ਜੋਧਵਾਲ, ਰੂੜੇਵਾਲ, ਚੱਕ ਸ਼ੰਮੂ, ਮੁਗਲੇਵਾਲ, ਲੁਬਾਣਗੜ੍ਹ, ਗ੍ਰਾਮ ਪੰਚਾਇਤਾਂ, ਪਿੰਡ ਵਾਸੀਆਂ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਦੰਗਲ ਮੇਲਾ ਕਰਵਾਇਆ ਗਿਆ। ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਭੁਪਿੰਦਰ ਅਜਨਾਲਾ ਅਤੇ ਸਿਕੰਦਰ ਸ਼ੇਖ ਵਿਚਕਾਰ ਹੋਈ ਜਿਸ ਵਿਚ 20 ਮਿੰਟ ਤੋਂ ਬਾਅਦ ਪੁਆਇੰਟਾਂ ਦੇ ਅਧਾਰ ’ਤੇ ਇਹ ਕੁਸ਼ਤੀ ਸਿਕੰਦਰ ਸ਼ੇਖ ਨੇ ਜਿੱਤੀ। ਜਸਪਾਲ ਸਿੰਘ ਸੈਣੀ ਪਰਿਵਾਰ ਵੱਲੋਂ ਝੰਡੀ ਦੀ ਕੁਸ਼ਤੀ ਦੇ ਜੇਤੂ ਨੂੰ ਬੁਲਿਟ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ। ਦੂਜੀ ਝੰਡੀ ਦੀ ਕੁਸ਼ਤੀ ’ਚ ਦਿਨੇਸ਼ ਗੁਲੀਆ ਨੇ ਤਾਲਿਬ ਬਾਬਾ ਫਲਾਹੀ ਨੂੰ ਹਰਾਇਆ। ਤੀਜੀ ਕੁਸ਼ਤੀ ’ਚ ਛੋਟਾ ਸੁਦਾਮ ਹੁਸ਼ਿਆਰਪੁਰ ਨੇ ਜੌਂਟੀ ਗੁੱਜਰ ਨੂੰ ਚਿੱਤ ਕੀਤਾ ਜਦਕਿ ਚੌਥੀ ਕੁਸ਼ਤੀ ’ਚ ਲੱਕੀ ਗਰਚਾ ਨੇ ਸ਼ਨੀ ਰਾਮੇਵਾਲ ਨੂੰ ਹਰਾਕੇ ਜਿੱਤੀ। ਸਪੈਸ਼ਲ ਕੁਸ਼ਤੀ ਜੱਸਾ ਢਿੱਲਵਾਂ ਅਤੇ ਘੋੜਾ ਬਾਬਾ ਫਲਾਹੀ ਵਿਚਕਾਰ ਨਕਦੀ ’ਤੇ ਹੋਈ ਜਿਸ ਵਿਚ ਜੱਸਾ ਢਿਲਵਾਂ ਜੇਤੂ ਰਿਹਾ। ਇੱਕ ਹੋਰ ਸਪੈਸ਼ਲ ਕੁਸ਼ਤੀ ’ਚ ਸ਼ਬੀਰ ਮਾਛੀਵਾੜਾ ਨੇ ਜਿੱਤ ਆਪਣੇ ਨਾਂ ਦਰਜ ਕਰਾਈ। ਦੰਗਲ ਮੇਲੇ ’ਚ ਭਾਜਪਾ ਜ਼ਿਲਾ ਇੰਚਾਰਜ ਭੁਪਿੰਦਰ ਸਿੰਘ ਚੀਮਾ, ਉਪ ਪ੍ਰਧਾਨ ਖੰਨਾ ਸੰਜੀਵ ਲੀਹਲ, ਗੁਰਮੀਤ ਸਿੰਘ ਕਾਹਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਭਾਜਪਾ ਮੰਡਲ ਪ੍ਰਧਾਨ ਮਾਛੀਵਾੜਾ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੇ ਸਵਾਗਤ ਕੀਤਾ। ਦੰਗਲ ਮੇਲੇ ’ਚ ਰੈਫਰੀ ਦੀ ਭੂਮਿਕਾ ਪਹਿਲਵਾਨ ਮਹਿੰਦਰ ਕੱਚਾ ਮਾਛੀਵਾੜਾ, ਜੀਤੀ ਮਾਛੀਵਾੜਾ, ਪੰਮੀ ਮਾਛੀਵਾੜਾ ਨੇ ਬਾਖੂਬੀ ਨਿਭਾਈ ਜਦਕਿ ਅੱਖੀ ਡਿੱਠਾ ਹਾਲ ਇੰਟਰਨੈਸ਼ਨਲ ਕੁਮੈਂਟੇਟਰ ਮਨਜੀਤ ਸਿੰਘ ਕੰਗ ਰਾਹੋਂ ਅਤੇ ਹੀਰਾ ਖੇੜੀ ਨੇ ਕੀਤਾ। ਦੰਗਲ ਮੇਲੇ ਨੂੰ ਸਫ਼ਲ ਬਣਾਉਣ ’ਚ ਬਲਵਿੰਦਰ ਸਿੰਘ ਘੁੰਮਣ ਪਰਿਵਾਰ, ਵਿਵੇਕ ਸ਼ਰਮਾ, ਨਰਿੰਦਰਪਾਲ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ ਸ਼ਰਮਾ, ਅਮਨਦੀਪ ਸ਼ਰਮਾ ਕੈਨੇਡਾ, ਸੁਭਮ ਮਨੀਲਾ, ਮੁੱਖ ਸੇਵਾਦਾਰ ਭਗਤ ਪੱਪਲ ਸ਼ਰਮਾ, ਵਿਪਨ ਮਨੀਲਾ, ਲੱਕੀ ਸੈਣੀ, ਯੁਜੇਸ਼ ਸ਼ਰਮਾ, ਸਰਪੰਚ ਹਰਚਰਨਜੀਤ ਸਿੰਘ ਬੱਬੀ, ਧਰਮਪਾਲ ਸਰਪੰਚ, ਟੇਕ ਚੰਦ ਸ਼ਰਮਾ, ਦੀਪਕ ਸ਼ਰਮਾ, ਪਵਨ ਸ਼ਰਮਾ, ਬਿੰਦਰਪਾਲ ਮੁਗਲੇਵਾਲ, ਲੰਬੜਦਾਰ ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ ਬੱਬੂ, ਹਰਸ਼ ਧਨੂੰਰ , ਸੱਭਾ ਵੀਰ, ਦਵਿੰਦਰ ਸਿੰਘ ਇਟਲੀ, ਸ਼ੇਖਰ ਸ਼ਰਮਾ, ਦੀਪ ਰਾਣਾ ਦਾ ਵਿਸ਼ੇਸ਼ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁਕੰਦਪੁਰ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਅਹਿਮ ਇਕੱਤਰਤਾ ਇਆਲੀ ਤੇ ਸ਼ਿਵਾਲਕ ਵਲੋਂ ਸਮੂਹ ਵਰਗਾਂ ਨ... ਅਗਲੀ ਖ਼ਬਰ ਵਸੀਅਤ ਨਾ ਤਸਦੀਕ ਕਰਨ ’ਤੇ ਨੰਬਰਦਾਰਾਂ ਖਿਲਾਫ਼ ਬਜ਼ੁਰਗ ਨੇ ਵਿੱਤੀ ਕਮਿਸ਼ਨਰ ਤੱਕ ਕੀਤੀ ਸ਼ਿਕਾਇਤ
Ad Position 24