22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕੌਂਸਲਰ ਬਿਮਰੋ ਨੇ ਨਵ ਨਿਯੁਕਤ ਏ. ਡੀ. ਸੀ. ਪ੍ਰਗਤੀ ਵਰਮਾ ਨੂੰ ਸਾਹਨੇਵਾਲ ਕਸਬੇ ਦੀਆਂ ਮੁੱਖ ਸਮੱਸਿਆਵਾਂ ਸੰਬੰਧੀ ਕਰਵਾਇਆ ਜਾਣੂ

ਸਾਹਨੇਵਾਲ, 21 ਸਤੰਬਰ (ਹਨੀ ਚਾਠਲੀ)-ਸਾਹਨੇਵਾਲ ਨਗਰ ਕੌਂਸਲ ਦੇ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ ਨੇ ਨਵ-ਨਿਯੁਕਤ ਏ. ਡੀ.

Ad Position 21
No active advertisement
ਨਵ ਨਿਯੁਕਤ ਏ. ਡੀ. ਸੀ. ਪ੍ਰਗਤੀ ਵਰਮਾ ਨੂੰ ਗੁਲਦਸਤਾ ਭੇਂਟ ਕਰਦੇ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ। ਤਸਵੀਰ : ਹਨੀ ਚਾਠਲੀ 22-09-2026
ਸਾਹਨੇਵਾਲ, 21 ਸਤੰਬਰ (ਹਨੀ ਚਾਠਲੀ)-ਸਾਹਨੇਵਾਲ ਨਗਰ ਕੌਂਸਲ ਦੇ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ ਨੇ ਨਵ-ਨਿਯੁਕਤ ਏ. ਡੀ. ਸੀ. ਪ੍ਰਗਤੀ ਵਰਮਾ ਨੂੰ ਗੁਲਦਸਤਾ ਭੇਟ ਕਰਨ ਉਪਰੰਤ ਵਿਸ਼ੇਸ਼ ਮੁਲਾਕਾਤ ਕਰ ਕੇ ਸਾਹਨੇਵਾਲ ਕਸਬੇ ਦੀਆਂ ਮੁੱਖ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ। ਇਸ ਸੰਬੰਧੀ ਬਿਮਰੋ ਨੇ ਦੱਸਿਆ ਕਿ ਮੈਂ ਉਨ੍ਹਾਂ ਦੇ ਧਿਆਨ ਵਿਚ ਸਾਹਨੇਵਾਲ ‘ਚ ਦਿਨੋਂ ਦਿਨ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਵਾਉਣ ਸੰਬੰਧੀ, ਨੈਸ਼ਨਲ ਹਾਈਵੇ ਵਲੋਂ ਕੌਮੀ ਸ਼ਾਹ ਮਾਰਗ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਕੰਮ ‘ਚ ਚੱਲ ਰਹੀ ਮੱਠੀ ਰਫ਼ਤਾਰ ਨੂੰ ਤੇਜ਼ ਕਰਵਾਉਣ ਸੰਬੰਧੀ ਤੋਂ ਇਲਾਵਾ ਨੰਦਪੁਰ ਸੂਏ ਵਾਲੀ ਸੜਕ ‘ਤੇ ਚੱਲ ਰਿਹਾ ਵਾਟਰ ਸਪਲਾਈ ਦਾ ਕੰਮ ਬਹੁਤ ਹੀ ਧੀਮੀ ਰਫ਼ਤਾਰ ਨਾਲ ਜੋ ਕੰਮ ਚੱਲ ਰਿਹਾ ਹੈ, ਉਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਵਾਹਨ ਚਾਲਕਾਂ ਅਤੇ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੌਂਸਲਰ ਬਿਮਰੋ ਨੇ ਕਿਹਾ ਕਿ ਏ. ਡੀ. ਸੀ. ਪ੍ਰਗਤੀ ਵਰਮਾ ਨੇ ਮੈਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਾਹਨੇਵਾਲ ਕਸਬੇ ਦੀਆਂ ਸਮੱਸਿਆਵਾਂ ਵੱਲ ਪਹਿਲ ਦੇ ਅਧਾਰ ‘ਤੇ ਧਿਆਨ ਦਿੱਤਾ ਜਾਵੇਗਾ ਅਤੇ ਮੈਂ ਇਨ੍ਹਾਂ ਸੰਬੰਧਿਤ ਮਹਿਕਮਿਆਂ ਦੇ ਨਾਲ ਗੱਲਬਾਤ ਕਰ ਕੇ ਇਨ੍ਹਾਂ ਚੱਲ ਰਹੇ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਸਖ਼ਤੀ ਨਾਲ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਕੌਂਸਲਰ ਬਿਮਰੋ ਨੇ ਸਾਹਨੇਵਾਲ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਤੁਹਾਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਸੀ ਮੈਨੂੰ ਦੱਸੋ ਤਾਂ ਮੈਂ ਸਮੱਸਿਆ ਦਾ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜ਼ਮ ਮੰਚ ਵਲੋਂ ਮੰਗਾਂ ਸੰਬੰਧੀ ਰੋਸ ਰੈਲੀ ਅਗਲੀ ਖ਼ਬਰ ਪ੍ਰਧਾਨ ਪੂਜਾ ਭਾਟੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਾਹਨੇਵਾਲ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਨੂੰ ਹ...
Ad Position 24