ਮੁੱਖ ਮੰਤਰੀ ਤੀਰਥ ਯਾਤਰਾ ’ਤੇ ਲਾਪਤਾ ਹੋਇਆ ਬਜ਼ੁਰਗ ਪਰਿਵਾਰ ਨੂੰ ਮਿਲਿਆ
ਮਾਛੀਵਾੜਾ ਸਾਹਿਬ, 21 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਫ਼ਤਿਹਗੜ੍ਹ ਗੁੱਜਰਾਂ ਦੇ ਬਜ਼ੁਰਗ ਚਮਨ ਲਾਲ ਜੋ ਕਿ 11 ਸਤੰਬਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਗਿਆ ਸੀ ਜਿੱਥੇ ਉਹ ਆਪਣੇ ਜਥੇ ਨਾਲੋਂ ਵਿੱਛੜ ਜਾਣ ਕਾਰਨ ਬਿਹਾਰ ਵਾਲੀ ਟਰੇਨ ਵਿਚ ਸਵਾਰ ਹੋ ਗਿਆ। ਚਮਨ ਲਾਲ ਦੇ ਪਰਿਵਾਰ ਨੇ ਪਿੱਛੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦਾ ਕੋਈ ਅਤਾ-ਪਤਾ ਨਾ ਲੱਗਾ।
ਨ
ਨੀਰਜ ਕੁਮਾਰ ਨੂੰ ਮਿਲਦਾ ਹੋਇਆ ਬਜ਼ੁਰਗ ਚਮਨ ਲਾਲ ਦਾ ਪੋਤਰਾ ਸੁਖਚੈਨ ਸਿੰਘ। ਤਸਵੀਰ : ਰਾਜਦੀਪ ਅਲਬੇਲਾ
22-09-2026
ਮਾਛੀਵਾੜਾ ਸਾਹਿਬ, 21 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਫ਼ਤਿਹਗੜ੍ਹ ਗੁੱਜਰਾਂ ਦੇ ਬਜ਼ੁਰਗ ਚਮਨ ਲਾਲ ਜੋ ਕਿ 11 ਸਤੰਬਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਗਿਆ ਸੀ ਜਿੱਥੇ ਉਹ ਆਪਣੇ ਜਥੇ ਨਾਲੋਂ ਵਿੱਛੜ ਜਾਣ ਕਾਰਨ ਬਿਹਾਰ ਵਾਲੀ ਟਰੇਨ ਵਿਚ ਸਵਾਰ ਹੋ ਗਿਆ। ਚਮਨ ਲਾਲ ਦੇ ਪਰਿਵਾਰ ਨੇ ਪਿੱਛੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦਾ ਕੋਈ ਅਤਾ-ਪਤਾ ਨਾ ਲੱਗਾ। ਬਿਹਾਰ ਦੇ ਗਿਆ ਜ਼ਿਲ੍ਹੇ ਵਿਚ ਪਹੁੰਚੇ ਬਜ਼ੁਰਗ ਚਮਨ ਲਾਲ ਨੂੰ 19 ਸਾਲਾ ਨੌਜਵਾਨ ਨੀਰਜ ਕੁਮਾਰ ਮਿਲਿਆ। ਨੀਰਜ ਨੇ ਇਨਸਾਨੀਅਤ ਦੀ ਮਿਸਾਲ ਪੈਦਾ ਕਰਦਿਆਂ ਉਸ ਨੂੰ ਘਰ ਲਿਜਾ ਕੇ ਪਹਿਲਾਂ ਖਾਣਾ-ਪੀਣਾ ਦਿੱਤਾ ਅਤੇ ਪਰਿਵਾਰ ਤੱਕ ਪਹੁੰਚਣ ਲਈ ਚੈਟ ਜੀਪੀਟੀ ਦੀ ਮਦਦ ਨਾਲ ਚਮਨ ਲਾਲ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਚਮਨ ਲਾਲ ਮਾਨਸਿਕ ਹਾਲਤ ਵਿਚ ਠੀਕ ਨਾ ਹੋਣ ਕਾਰਨ ਉਹ ਆਪਣੇ ਘਰ ਤੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਨਹੀਂ ਦੇ ਸਕਿਆ। ਚਮਨ ਲਾਲ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਗੁੰਮਸ਼ੁਦਗੀ ਰਿਪੋਰਟ ਅਤੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਵੀ ਵਾਇਰਲ ਕਰ ਦਿੱਤੀਆਂ। ਉੱਥੇ ਦੇਖਣ ਵਿਚ ਇਹ ਵੀ ਆਇਆ ਕਿ ਨੀਰਜ ਕੁਮਾਰ ਸਮਾਜ ਸੇਵਾ ਦੇ ਤੌਰ ‘ਤੇ ਬਜ਼ੁਰਗ ਚਮਨ ਲਾਲ ਨੂੰ ਬਿਹਾਰ ਤੋਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਖੇ ਲੈ ਆਇਆ। ਸੋਸ਼ਲ ਮੀਡੀਆ ਦਾ ਸਹਾਰਾ ਲੈਂਦਿਆਂ ਉਹ ਮਾਛੀਵਾੜਾ ਸਾਹਿਬ ਪੁੱਜਾ ਜਿੱਥੇ ਆ ਕੇ ਉਸ ਨੇ ਚਮਨ ਲਾਲ ਦੀ ਤਸਵੀਰ ਦਿਖਾ ਲੋਕਾਂ ਤੋਂ ਉਸ ਬਾਰੇ ਪੁੱਛਿਆ। ਇਹ ਦੌਰਾਨ ਮਾਸਟਰ ਕ੍ਰਿਸ਼ਨ ਲਾਲ ਨੇ ਬਜ਼ੁਰਗ ਚਮਨ ਲਾਲ ਨੂੰ ਪਹਿਚਾਣ ਲਿਆ ਜਿਨ੍ਹਾਂ ਦੱਸਿਆ ਕਿ ਇਹ ਬਜ਼ੁਰਗ ਤੀਰਥ ਯਾਤਰਾ ਦੌਰਾਨ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਫ਼ਤਿਹਗੜ੍ਹ ਗੁੱਜਰਾਂ ਵਿਖੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਸੂਚਨਾ ਮਿਲਦੇ ਹੀ ਬਜ਼ੁਰਗ ਚਮਨ ਲਾਲ ਦਾ ਪੋਤਰਾ ਸੁਖਚੈਨ ਸਿੰਘ ਮਾਛੀਵਾੜਾ ਪੁੱਜਾ ਜੋ ਕਿ ਆਪਣੇ ਦਾਦੇ ਨੂੰ ਦੇਖ ਭਾਵੁਕ ਹੋ ਗਿਆ ਅਤੇ ਜੱਫੀ ਪਾ ਕੇ ਮਿਲਣ ਲੱਗਾ। ਬਜ਼ੁਰਗ ਚਮਨ ਲਾਲ ਦੇ ਪੋਤਰੇ ਸੁਖਚੈਨ ਸਿੰਘ ਨੇ ਇਸ ਤੋਂ ਬਾਅਦ ਬਿਹਾਰ ਤੋਂ ਆਏ ਨੌਜਵਾਨ ਨੀਰਜ ਕੁਮਾਰ ਦਾ ਪੈਰੀਂ ਹੱਥ ਲਗਾ ਕੇ ਧੰਨਵਾਦ ਕੀਤਾ ਜਿਸ ਸਦਕਾ ਉਸ ਦਾ ਦਾਦਾ ਮੁੜ ਤੋਂ ਆਪਣੇ ਪਰਿਵਾਰ ਵਿਚ ਆ ਗਿਆ। ਇਸ ਤੋਂ ਬਾਅਦ ਸੁਖਚੈਨ ਸਿੰਘ ਵਲੋਂ ਨੀਰਜ ਕੁਮਾਰ ਨੂੰ ਆਪਣੇ ਘਰ ਲਿਜਾ ਕੇ ਸੇਵਾ ਪਾਣੀ ਕੀਤਾ। ਜ਼ਿਕਰਯੋਗ ਹੈ ਕਿ ਨੀਰਜ ਕੁਮਾਰ ਨੌਵੀਂ ਜਮਾਤ ਤੋਂ ਸਮਾਜ ਸੇਵਾ ਕਰਦਾ ਆ ਰਿਹਾ ਹੈ ਅਤੇ ਜੇਕਰ ਉਸ ਨੂੰ ਕੋਈ ਲਾਪਤਾ ਜਾਂ ਭਟਕਿਆ ਬੱਚਾ ਜਾਂ ਬਜ਼ੁਰਗ ਮਿਲਦਾ ਹੈ ਤਾਂ ਉਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਉਸ ਦੇ ਪਰਿਵਾਰ ਨਾਲ ਮਿਲਾ ਦੇਵੇ। ਨੀਰਜ ਕੁਮਾਰ ਵਲੋਂ ਦਿਖਾਈ ਇਨਸਾਨੀਅਤ ਦੀ ਹਰ ਕੋਈ ਪ੍ਰਸੰਸਾ ਕਰ ਰਿਹਾ ਹੈ।