21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਡੀ. ਪੀ. ਐਸ. ਪਲੇਅ-ਵੇ ਖੰਨਾ ਵਿਚ ਪਹਿਲਾ ‘ਗ੍ਰੈਂਡਪੇਰੈਂਟਸ ਡੇ’ ਮਨਾਇਆ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਡੀ. ਪੀ.

Ad Position 21
No active advertisement
ਅਜੀਤ ਡੈਸਕ 22-09-2026
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਡੀ. ਪੀ. ਐਸ. ਖੰਨਾ ਤੇ ਡੀ. ਪੀ. ਐਸ. ਪਲੇਅ-ਵੇ ਵਲੋਂ 19 ਸਤੰਬਰ ਨੂੰ ਬਹੁਤ ਹੀ ਉਤਸ਼ਾਹ ਨਾਲ ‘ਗ੍ਰੈਂਡਪੇਰੈਂਟਸ ਡੇ’ ਮਨਾਇਆ ਗਿਆ। ਇਸ ਮੌਕੇ ਨੰਨ੍ਹੇ ਬੱਚੇ ਆਪਣੇ ਦਾਦਾ-ਦਾਦੀ/ਨਾਨਾ-ਨਾਨੀ ਨਾਲ ਇਕੱਠੇ ਹੋਏ ਅਤੇ ਪਿਆਰ, ਦੇਖਭਾਲ ਅਤੇ ਸਾਥ ਦੇ ਇਸ ਖੂਬਸੂਰਤ ਰਿਸ਼ਤੇ ਦਾ ਜਸ਼ਨ ਮਨਾਇਆ। ਸਵੇਰ ਦੀ ਸ਼ੁਰੂਆਤ ਦਾਦਾ-ਦਾਦੀ, ਨਾਨਾ-ਨਾਨੀ ਤੇ ਬੱਚਿਆਂ ਲਈ ਕਰਵਾਈਆਂ ਗਈਆਂ ਕੁਝ ਖ਼ਾਸ ਗਤੀਵਿਧੀਆਂ ਨਾਲ ਹੋਈ। ਉਨ੍ਹਾਂ ਨੇ ‘ਮੈਮੋਰੀ ਵਾਲ’ ਤੇ ਆਪਣੇ ਹੱਥਾਂ ਦੇ ਨਿਸ਼ਾਨ ਲਗਾਏ ਅਤੇ ਮਿਲ ਕੇ ਸੁੰਦਰ ਗ੍ਰੀਟਿੰਗ ਕਾਰਡ ਤਿਆਰ ਕੀਤੇ। ਇਨ੍ਹਾਂ ਗਤੀਵਿਧੀਆਂ ਨੇ ਸਾਰਿਆਂ ਨੂੰ ਆਪਣੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਖੁਸ਼ੀ ਭਰੇ ਅਤੇ ਯਾਦਗਾਰ ਪਲ ਬਿਤਾਉਣ ਦਾ ਮੌਕਾ ਦਿੱਤਾ। ਮੁੱਖ ਸਮਾਗਮ ਦੀ ਸ਼ੁਰੂਆਤ ਪਲੇ-ਵੇ ਹੈੱਡ ਇਕਜੋਤ ਕੌਰ ਦੇ ਸਵਾਗਤੀ ਭਾਸ਼ਨ ਨਾਲ ਹੋਈ। ਇਸ ਤੋਂ ਬਾਅਦ ਪ੍ਰੈਪ ਕਲਾਸ ਦੇ ਬੱਚਿਆਂ ਨੇ ਦਾਦਾ-ਦਾਦੀ ਦੇ ਪਿਆਰ ਨੂੰ ਸਮਰਪਿਤ ਇਕ ਮਿੱਠਾ ਗੀਤ ਪੇਸ਼ ਕੀਤਾ। ਡੀ. ਪੀ. ਐਸ. ਖੰਨਾ ਦੀ ਪ੍ਰੀ-ਪ੍ਰਾਇਮਰੀ ਕੋਆਰਡੀਨੇਟਰ ਮਾਲਵਿੰਦਰ ਕੌਰ ਨੇ ਦਿੱਲੀ ਪਬਲਿਕ ਸਕੂਲ ਦੀ ਵਿਸ਼ਾਲ ਵਿਰਾਸਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਡੀ. ਪੀ. ਐਸ. ਇਕ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦਾ ਸਮੂਹ ਹੈ, ਜਿਸ ਦੇ ਸਕੂਲ ਭਾਰਤ ਤੇ ਵਿਦੇਸ਼ਾਂ ਵਿਚ ਵੀ ਸਥਿਤ ਹਨ। ਉਨ੍ਹਾਂ ਨੇ ਕਿਹਾ ਕਿ ਡੀ. ਪੀ. ਐਸ. ਖੰਨਾ ਨੂੰ ਇਸ ਮਾਣਮੱਤੀ ਵਿਰਾਸਤ ਦਾ ਹਿੱਸਾ ਹੋਣ ’ਤੇ ਮਾਣ ਹੈ ਅਤੇ ਡੀ. ਪੀ. ਐਸ. ਪਲੇ-ਵੇ ਖੰਨਾ ਛੋਟੇ ਬੱਚਿਆਂ ਨੂੰ ਮੁੱਲਾਂ, ਉੱਤਮਤਾ ਤੇ ਸਰਬਪੱਖੀ ਵਿਕਾਸ ਤੇ ਆਧਾਰਿਤ ਮਜ਼ਬੂਤ ਨੀਂਹ ਪ੍ਰਦਾਨ ਕਰਨ ਵੱਲ ਇਕ ਹੋਰ ਸਾਰਥਕ ਕਦਮ ਹੈ। ਇਸ ਮੌਕੇ ਇਕ ਛੋਟੇ ਜਿਹਾ ਨਾਟਕ ਖੇਡ ਕੇ ਮਾਪਿਆਂ ਵਿਚਕਾਰ ਪਿਆਰ, ਮੁੱਲਾਂ, ਤਿਆਗ ਤੇ ਇਕੱਠੇ ਰਹਿਣ ਦੇ ਖ਼ਾਸ ਰਿਸ਼ਤੇ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ। ਡੀ. ਪੀ. ਐਸ. ਖੰਨਾ ਦੀ ਪ੍ਰੈਪ ਕਲਾਸ ਦੇ ਬੱਚਿਆਂ ਨੇ ਇਕ ਅੰਗਰੇਜ਼ੀ ਕਵਿਤਾ ਰਾਹੀਂ। ਇਸ ਮੌਕੇ ਅਨਾਹਤ ਕੌਰ ਤੇ ਸੁਹਾਵੀ ਦੇ ਦਾਦਾ ਸਤਵਿੰਦਰ ਭਾਟੀਆ ਤੇ ਖ੍ਰਿਤੀ ਦੀ ਦਾਦੀ ਮਮਤਾ ਵਿਜਨ ਨੇ ਮਿਊਜ਼ਿਕਲ ਚੇਅਰ ਦੀ ਖੇਡ ਜਿੱਤੀ। ਇਸ ਮੌਕੇ ਪਰਮਿੰਦਰ ਕੌਰ ਨੇ ਪਿਆਰ, ਧੀਰਜ ਤੇ ਸਨੇਹ ਨਾਲ ਬੱਚਿਆਂ ਦਾ ਮਾਰਗਦਰਸ਼ਨ ਕਰਨ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ। ਅਮਰ ਸਿੰਘ ਬਿਲਿੰਗ ਨੇ ‘ਗ੍ਰੈਂਡਪੇਰੈਂਟਸ ਡੇ’ ਦਾ ਆਯੋਜਨ ਕਰਨ ਲਈ ਸਕੂਲ ਦਾ ਧੰਨਵਾਦ ਕੀਤਾ। ਡੀ. ਪੀ. ਐਸ. ਖੰਨਾ ਦੀ ਪ੍ਰਿੰਸੀਪਲ ਸੁਸ਼ਮਿਤਾ ਕਾਨੂੰਨਗੋ ਨੇ ਪਹਿਲੇ ‘ਗ੍ਰੈਂਡਪੇਰੈਂਟਸ ਡੇ’ ਸਮਾਰੋਹ ਵਿਚ ਆਏ ਮਾਪਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਚੰਗੀ ਸਿੱਖਿਆ ਪ੍ਰਦਾਨ ਕਰਨ ਸੰਬੰਧੀ ਸਕੂਲ ਦੇ ਵਿਜ਼ਨ ਨੂੰ ਵੀ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਓਪਨ ਟੇਬਲ ਟੈਨਿਸ ਵਿਚ ਖੰਨਾ ਦੀ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਨੇ ਜਿੱਤੇ ਪਹਿਲਾ ਤੇ ਦੂਜਾ ਦੋਵੇਂ ਇਨਾਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਲਈ ਨਵਾਂ ਮੀਲ ਪੱਥਰ ਸਾਬਤ ਹੋਵੇਗੀ ਛਪਾਰ ਮੇਲਾ ਕਾਨਫਰੰਸ- ਇੰਜੀਨੀਅਰ ਬੋਪਾਰਾਏ ਕਿਹਾ- ਹਲਕਾ ਪਾ...
Ad Position 24