24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਲਕਾ ਗਿੱਲ ਯੂਥ ਵਿੰਗ ਪ੍ਰਧਾਨ ਮਨਜੋਤ ਸਿੰਘ ਡੇਹਲੋਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਸਨਮਾਨ ਨੌਜਵਾਨਾਂ ਦੇ ਜੁੜਨ ਨਾਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਰੀਡ ਦੀ ਹੱਡੀ ਮਜ਼ਬੂਤ ਹੋਈ-ਇਆਲ਼ੀ, ਸ਼ਿਵਾਲਿਕ

ਡੇਹਲੋਂ, 24 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਹਲਕਾ ਗਿੱਲ ਅੰਦਰ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਇਕ ਵਿਸ਼ੇਸ਼ ਇਕੱਤਰਤਾ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਡੇਹਲੋਂ ਵਿਖੇ ਹੋਈ, ਜਿਸ ਦੌਰਾਨ ਪਾਰਟੀ ਦੇ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਵਿਸ਼ੇਸ਼ ਕਰ ਕੇ ਸ਼ਿਰਕਤ ਕਰਦਿਆਂ ਸਮੂਹ ਵਰਗਾਂ ਨੂੰ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਸਮੇਂ ਹਲਕਾ ਗਿੱਲ ਦੇ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਮਨਜੋਤ ਸਿੰਘ ਡੇਹਲੋਂ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਸਵਾਗਤ ਕਰਦਿਆਂ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਇਆਲ਼ੀ ਅਤੇ ਹਲਕਾ ਇੰਚਾਰਜ ਸ਼ਿਵਾਲਿਕ ਨੇ ਕਿਹਾ ਕਿ ਵੱਖ-ਵੱਖ ਸਮਾਗਮਾਂ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨਾਲ ਨੌਜਵਾਨਾਂ ਦਾ ਜੁੜਨਾ ਸਾਬਤ ਕਰਦਾ ਹੈ ਕਿ ਪਾਰਟੀ ਦੀ ਰੀਡ ਹੱਡੀ ਨੌਜਵਾਨਾਂ ਦੀ ਬਦੌਲਤ ਪੂਰੀ ਤਰਾਂ ਮਜ਼ਬੂਤ ਹੋ ਰਹੀ ਹੈ।

Ad Position 21
No active advertisement
ਅਜੀਤ ਡੈਸਕ 25-09-2026
ਡੇਹਲੋਂ, 24 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਹਲਕਾ ਗਿੱਲ ਅੰਦਰ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਇਕ ਵਿਸ਼ੇਸ਼ ਇਕੱਤਰਤਾ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਡੇਹਲੋਂ ਵਿਖੇ ਹੋਈ, ਜਿਸ ਦੌਰਾਨ ਪਾਰਟੀ ਦੇ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਵਿਸ਼ੇਸ਼ ਕਰ ਕੇ ਸ਼ਿਰਕਤ ਕਰਦਿਆਂ ਸਮੂਹ ਵਰਗਾਂ ਨੂੰ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਸਮੇਂ ਹਲਕਾ ਗਿੱਲ ਦੇ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਮਨਜੋਤ ਸਿੰਘ ਡੇਹਲੋਂ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਸਵਾਗਤ ਕਰਦਿਆਂ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਇਆਲ਼ੀ ਅਤੇ ਹਲਕਾ ਇੰਚਾਰਜ ਸ਼ਿਵਾਲਿਕ ਨੇ ਕਿਹਾ ਕਿ ਵੱਖ-ਵੱਖ ਸਮਾਗਮਾਂ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨਾਲ ਨੌਜਵਾਨਾਂ ਦਾ ਜੁੜਨਾ ਸਾਬਤ ਕਰਦਾ ਹੈ ਕਿ ਪਾਰਟੀ ਦੀ ਰੀਡ ਹੱਡੀ ਨੌਜਵਾਨਾਂ ਦੀ ਬਦੌਲਤ ਪੂਰੀ ਤਰਾਂ ਮਜ਼ਬੂਤ ਹੋ ਰਹੀ ਹੈ।ਦੋਵਾਂ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮੂਹ ਵਰਗਾਂ ਨਾਲ ਸੰਬੰਧਿਤ ਨੌਜਵਾਨ ਸਾਡੀ ਪਾਰਟੀ ਨਾਲ ਜੁੜਨ ਲੱਗੇ ਹਨ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਆਂ ਸੂਬੇ ਪ੍ਰਤੀ ਸੇਵਾਵਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਹਲਕਾ ਗਿੱਲ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਮਨਜੋਤ ਸਿੰਘ ਡੇਹਲੋਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਸਮੇਂ ਇਕਬਾਲ ਸਿੰਘ, ਜਸਵਿੰਦਰ ਸਿੰਘ ਡੇਹਲੋਂ, ਕੁਲਵਿੰਦਰ ਸਿੰਘ, ਕਮਲ ਸਿੰਘ, ਦਵਿੰਦਰ ਸਿੰਘ, ਅਕਾਲ ਸਿੰਘ, ਬਲਦੀਪ ਸਿੰਘ, ਚਤਰ ਸਿੰਘ, ਮਨੀ ਠੁਕਰਾਲ, ਮਨਦੀਪ ਸਿੰਘ, ਰਾਮ ਸਿੰਘ, ਲਵ ਗਿੱਲ, ਹਰਮਨਪ੍ਰੀਤ ਸਿੰਘ ਬੇਦੀ, ਬਾਬਾ ਲਵਪ੍ਰੀਤ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੈਰੀ, ਪ੍ਰੀਤ ਡੇਹਲੋਂ, ਗਗਨ ਡੇਅਰੀ, ਅਮਨਦੀਪ ਸਿੰਘ ਡੇਅਰੀ, ਮੋਹਣੀ, ਪ੍ਰੇਮ ਸਿੰਘ ਡੇਹਲੋਂ, ਪ੍ਰਭੂ ਡੇਹਲੋਂ, ਅਮਰਿੰਦਰ ਸਿੰਘ, ਇੰਦਰਜੀਤ ਸਿੰਘ, ਨਵਦੀਪ ਸਿੰਘ, ਗੌਰਵ ਡੇਹਲੋਂ, ਮੋਹਨਾ ਪੀ.ਐਨ.ਬੀ., ਸੁਖਵਿੰਦਰ ਸਿੰਘ, ਕਰਨ ਸੰਧੂ, ਕਰਨਦੀਪ ਸਿੰਘ, ਫ਼ੌਜੀ ਰੁਪਿੰਦਰ ਸਿੰਘ, ਕੁਲਦੀਪ ਸਿੰਘ ਜਵੰਦਾ ਸਾਇਆਂ, ਸਰਕਲ ਪ੍ਰਧਾਨ ਪਰਮਜੀਤ ਸਿੰਘ ਨੀਟੂ ਸਰੀਂਹ, ਸਰਕਲ ਪ੍ਰਧਾਨ ਹਰਪਾਲ ਸਿੰਘ ਪਾਲੀ ਸਾਇਆਂ, ਇੰਜੀਨੀਅਰ ਪ੍ਰਦੀਪ ਸਿੰਘ ਰੁੜਕਾ, ਮਾਨ ਸਿੰਘ ਫੁੱਲਾਂਵਾਲ, ਆਈ.ਟੀ. ਵਿੰਗ ਪ੍ਰਧਾਨ ਵੀਰਪਾਲ ਸਿੰਘ ਕਿਲ੍ਹਾ ਰਾਏਪੁਰ, ਜੁਗਰਾਜ ਸਿੰਘ ਗਿੱਲ ਕਾਲਖ , ਸਰਕਲ ਪ੍ਰਧਾਨ ਬਲਵਿੰਦਰ ਸਿੰਘ ਹੈਪੀ ਕਾਲਖ, ਗੁਰਜੀਤ ਸਿੰਘ ਮੁਕੰਦਪੁਰ, ਚਤਰਪਾਲ ਸਿੰਘ ਰੁੜਕਾ, ਜਸਵੀਰ ਸਿੰਘ ਜੱਸੀ ਨੰਗਲ, ਸਰਕਲ ਯੂਥ ਵਿੰਗ ਪ੍ਰਧਾਨ ਈਸ਼ਵਰਪਾਲ ਸਿੰਘ ਗੁਰਮ, ਦਵਿੰਦਰ ਸਿੰਘ ਰੰਗੀਆਂ, ਜਸਵੀਰ ਸਿੰਘ ਜੱਸਾ ਰੰਗੀਆਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ। ਸਮੂਹ ਵਰਗਾਂ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨਾਲ ਜੁੜਨਾ ਸ਼ੁੱਭ ਸੰਕੇਤ-ਸ਼ਿਵਾਲਿਕ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਸੰਸਦੀ ਸਕੱਤਰ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਸਾਰੇ ਵਰਗਾਂ ਦੇ ਨੌਜਵਾਨਾਂ ਸਮੇਤ ਪਰਿਵਾਰਾਂ ਦਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨਾਲ ਜੁੜਨਾ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੁਭ ਸੰਕੇਤ ਨਜ਼ਰ ਆ ਰਹੇ ਹਨ, ਕਿ ਸਮੂਹ ਵਰਗ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸੂਬੇ ਪ੍ਰਤੀ ਉਸਾਰੂ ਸੋਚ ਤੋਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਡਾ ਮਕਸਦ ਇਕ ਨਿਮਾਣੇ ਸੇਵਕ ਵਜੋਂ ਲੋਕ ਸੇਵਾ ਨੂੰ ਪਹਿਲ ਦੇਣਾ ਹੈ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰਤਾ ਦੇ ਖੇਤਰ ਵਿਚ ਬੁੱਢੇਵਾਲ ਸਹਿਕਾਰੀ ਗੰਨਾ ਮਿੱਲ ਦੇਸ਼ ਵਿਚ ਫਿਰ ਮੋਹਰੀ ਕਤਾਰ ’ਚ ਕੇਂਦਰੀ ਮੰਤਰੀ ਨੇ ਪ੍ਰਬੰਧਕਾਂ... ਅਗਲੀ ਖ਼ਬਰ ਸਿਵਲ ਹਸਪਤਾਲ ਭੁਲੱਥ ’ ਚ ਡਾ . ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ਾਂ ਦੇ ਗੋਡਿਆਂ ਦਾ ਸਫਲ ਆਪ੍ਰੇਸ਼ਨ
Ad Position 24