ਸਹਿਕਾਰਤਾ ਦੇ ਖੇਤਰ ਵਿਚ ਬੁੱਢੇਵਾਲ ਸਹਿਕਾਰੀ ਗੰਨਾ ਮਿੱਲ ਦੇਸ਼ ਵਿਚ ਫਿਰ ਮੋਹਰੀ ਕਤਾਰ ’ਚ
ਕੇਂਦਰੀ ਮੰਤਰੀ ਨੇ ਪ੍ਰਬੰਧਕਾਂ ਨੂੰ ਕੀਤਾ ਸਨਮਾਨਿਤ, ਦੇਸ਼ ਭਰ ਵਿਚੋਂ ਰਹੀ ਦੂਸਰੇ ਨੰਬਰ ’ਤੇ
ਮਾਛੀਵਾੜਾ ਸਾਹਿਬ/ਕੁਹਾੜਾ, 24 ਸਤੰਬਰ (ਮਨੋਜ ਕੁਮਾਰ, ਸੰਦੀਪ ਕੁਹਾੜਾ)-ਸਹਿਕਾਰਤਾ ਦੇ ਖੇਤਰ ਵਿਚ ਦੇਸ਼ ਭਰ ਵਿਚੋਂ ਐਲਾਨੀ ਗਈਆਂ ਪੁਜ਼ੀਸ਼ਨਾਂ ਵਿਚੋਂ ਬੁੱਢੇਵਾਲ ਦੀ ਸਹਿਕਾਰੀ ਗੰਨਾ ਮਿੱਲ ਨੇ ਇੱਕ ਵਾਰ ਫਿਰ ਸੂਬੇ ਦਾ ਨਾਮ ਰੌਸ਼ਨ ਕਰਦਿਆਂ ਪੂਰੇ ਦੇਸ਼ ਵਿਚੋਂ ਦੂਸਰੇ ਸਥਾਨ ‘ਤੇ ਰਹੀ। ਇਹ ਸਨਮਾਨ ਮਿੱਲ ਨੂੰ ਗੰਨੇ ਦੀ ਰਿਕਾਰਡ ਆਮਦ ਤੇ ਉਸ ਤੋਂ ਬਣਨ ਵਾਲੇ ਪ੍ਰੋਡਕਟ ਅਤੇ ਹੋਰ ਰਿਕਵਰੀ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ।
ਮਾਛੀਵਾੜਾ ਸਾਹਿਬ/ਕੁਹਾੜਾ, 24 ਸਤੰਬਰ (ਮਨੋਜ ਕੁਮਾਰ, ਸੰਦੀਪ ਕੁਹਾੜਾ)-ਸਹਿਕਾਰਤਾ ਦੇ ਖੇਤਰ ਵਿਚ ਦੇਸ਼ ਭਰ ਵਿਚੋਂ ਐਲਾਨੀ ਗਈਆਂ ਪੁਜ਼ੀਸ਼ਨਾਂ ਵਿਚੋਂ ਬੁੱਢੇਵਾਲ ਦੀ ਸਹਿਕਾਰੀ ਗੰਨਾ ਮਿੱਲ ਨੇ ਇੱਕ ਵਾਰ ਫਿਰ ਸੂਬੇ ਦਾ ਨਾਮ ਰੌਸ਼ਨ ਕਰਦਿਆਂ ਪੂਰੇ ਦੇਸ਼ ਵਿਚੋਂ ਦੂਸਰੇ ਸਥਾਨ ‘ਤੇ ਰਹੀ। ਇਹ ਸਨਮਾਨ ਮਿੱਲ ਨੂੰ ਗੰਨੇ ਦੀ ਰਿਕਾਰਡ ਆਮਦ ਤੇ ਉਸ ਤੋਂ ਬਣਨ ਵਾਲੇ ਪ੍ਰੋਡਕਟ ਅਤੇ ਹੋਰ ਰਿਕਵਰੀ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ। ਮਿੱਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ, ਵਾਈਸ ਚੇਅਰਮੈਨ ਤਰਲੋਚਨ ਸਿੰਘ ਤੇ ਸ਼ੂਗਰ ਮਿੱਲ ਦੇ ਗੰਨਾ ਵਿਕਾਸ ਵਿਭਾਗ ਦੇ ਚੇਅਰਮੈਨ ਦਵਿੰਦਰ ਸਿੰਘ ਗੜੀ ਬੇਟ ਨੇ ਇਸ ਸ਼ਾਨਦਾਰ ਪ੍ਰਾਪਤੀ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਵੀ ਇਸ ਮਿੱਲ ਨੂੰ ਮਾਣਮੱਤਾ ਹਾਸਿਲ ਹੋਇਆ ਸੀ ਤੇ ਇਹ ਮਿੱਲ ਪੂਰੇ ਦੇਸ਼ ਭਰ ਵਿਚੋਂ ਅੱਵਲ ਰਹੀ ਸੀ। ਹਾਲਾਂਕਿ ਇਸ ਤੋਂ ਇਲਾਵਾ ਵੀ ਮਿੱਲ ਨੂੰ ਵਧੀਆ ਕਾਰਗੁਜ਼ਾਰੀ ਲਈ ਹੁਣ ਤੱਕ ਕਈ ਸਨਮਾਨ ਵੀ ਮਿੱਲ ਚੁੱਕੇ ਹਨ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸ਼ੂਗਰਫੈੱਡ ਪੰਜਾਬ ਦੀ ਪ੍ਰਬੰਧਕ ਨਿਰਦੇਸ਼ਕ ਸੋਨੂੰ ਦੁੱਗਲ ਦੇ ਨਿਰਦੇਸ਼ਾਂ ਵਿਚ ਇਸ ਮਿੱਲ ਨੇ ਹੁਣ ਤੱਕ ਹਜ਼ਾਰਾਂ ਕਿਸਾਨਾਂ ਨੂੰ ਨਾਲ ਜੋੜਿਆ ਹੈ। ਦਿੱਲੀ ਦੇ ਅੰਬੇਡਕਰ ਭਵਨ ਵਿਚ ਹੋਏ ਇੱਕ ਭਰਵੇਂ ਸਮਾਗਮ ਵਿਚ ਦੇਸ਼ ਦੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਨੈਸ਼ਨਲ ਫੈਡਰੇਸ਼ਨ ਦੇ ਚੇਅਰਮੈਨ ਹਰਸ਼ ਵਰਧਨ ਅਤੇ ਹੋਰ ਕਈ ਰਾਜਾਂ ਦੇ ਮੰਤਰੀਆਂ ਨੇ ਸੰਯੁਕਤ ਰੂਪ ਵਿਚ ਇਹ ਸਨਮਾਨ ਪ੍ਰਦਾਨ ਕੀਤਾ। ਇਸ ਪ੍ਰਾਪਤੀ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਹਾਕਮ ਸਿੰਘ, ਸੁਖਵਿੰਦਰ ਕੌਰ, ਡਾਇਰੈਕਟਰ ਸੁਰਜੀਤ ਸਿੰਘ, ਜਾਗਰ ਸਿੰਘ ਗਿੱਲ, ਹਰਪ੍ਰੀਤ ਸਿੰਘ, ਮਨਜੀਤ ਸਿੰਘ, (ਸਾਰੇ ਡਾਇਰੈਕਟਰ), ਜਨਰਲ ਮੈਨੇਜਰ ਗੁਰਵਿੰਦਰ ਸਿੰਘ, ਸੁਪਰਡੈਂਟ ਪੁਸ਼ਪਿੰਦਰ ਸਿੰਘ, ਗੁਰਦੀਪ ਸਿੰਘ ਗੰਨਾ ਸਹਾਇਕ ਅਤੇ ਹਰਬੰਸ ਸਿੰਘ ਗੰਨਾ ਉਤਪਾਦਕ ਸਮੇਤ ਮਿੱਲ ਦੇ ਹੋਰ ਸਾਥੀਆਂ ਨੇ ਭਵਿੱਖ ਵਿਚ ਵੀ ਇਸ ਮਿਹਨਤ ਨੂੰ ਇਸੇ ਤਰਾਂ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ। ਇਸ ਮਿੱਲ ਨਾਲ ਇਸ ਵਕਤ 25 ਹਜ਼ਾਰ ਦੇ ਕਰੀਬ ਕਿਸਾਨ ਜੁੜੇ ਹੋਏ ਹਨ।