27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਸਾਹਨੇਵਾਲ ਹਲਕੇ ਦੇ ਪਿੰਡ ਭੈਰੋਮੁੰਨਾ ਵਿਖੇ ਪਹੁੰਚੇਗੀ

ਕੁਹਾੜਾ/ਸਾਹਨੇਵਾਲ, 27 ਸਤੰਬਰ (ਸੰਦੀਪ ਸਿੰਘ ਕੁਹਾੜਾ/ਹਨੀ ਚਾਠਲੀ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਪੰਜਾਬ ਨੂੰ ਨਸ਼ਿਆਂ ਦੀ ਬੁਰਾਈ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਭੈਰੋਮੁੰਨਾ ਵਿਖੇ ਪਹੁੰਚੇਗੀ। ਯਾਤਰਾ ਦੇ ਸਵਾਗਤ ਅਤੇ ਸਮਰਥਨ ਲਈ ਪਿੰਡ ਭੈਰੋਮੁੰਨਾ ਵਿਖੇ ਇਲਾਕੇ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਵਲੋਂ ਭਰਵਾਂ ਇਕੱਠ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 28-09-2026
ਕੁਹਾੜਾ/ਸਾਹਨੇਵਾਲ, 27 ਸਤੰਬਰ (ਸੰਦੀਪ ਸਿੰਘ ਕੁਹਾੜਾ/ਹਨੀ ਚਾਠਲੀ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਪੰਜਾਬ ਨੂੰ ਨਸ਼ਿਆਂ ਦੀ ਬੁਰਾਈ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਭੈਰੋਮੁੰਨਾ ਵਿਖੇ ਪਹੁੰਚੇਗੀ। ਯਾਤਰਾ ਦੇ ਸਵਾਗਤ ਅਤੇ ਸਮਰਥਨ ਲਈ ਪਿੰਡ ਭੈਰੋਮੁੰਨਾ ਵਿਖੇ ਇਲਾਕੇ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਵਲੋਂ ਭਰਵਾਂ ਇਕੱਠ ਕੀਤਾ ਜਾਵੇਗਾ। ਲੁਧਿਆਣਾ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਸਾਹਨੇਵਾਲ ਹਲਕੇ ਵਿਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਇਲਾਕਾ ਨਿਵਾਸੀਆਂ ਵਲੋਂ ਇਸ ਮੁਹਿੰਮ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਸ਼ਾਮ 5 ਵਜੇ ਯਾਤਰਾ ਪਿੰਡ ਭੈਰੋਮੁੰਨਾ ਵਿਖੇ ਪਹੁੰਚੇਗੀ, ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਕੇ ਯਾਤਰਾ ਦਾ ਸਵਾਗਤ ਕਰਨਗੇ। ਸੰਨੀ ਕੈਂਥ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ, ਪਰਿਵਾਰਕ ਸਹਿਯੋਗ ਅਤੇ ਸਮਾਜ ਦੀ ਸਾਂਝੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਸਮਾਜਿਕ ਚੇਤਨਾ ਪੈਦਾ ਕਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਨੇਵਾਲ ਹਲਕੇ ਦੇ ਲੋਕਾਂ ਵਲੋਂ ਯਾਤਰਾ ਨੂੰ ਮਿਲ ਰਿਹਾ ਸਮਰਥਨ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਲੋਕ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮਾਂ ਨਾਲ ਜੁੜਨ ਲਈ ਤਿਆਰ ਹਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਭਾਟੀਆ, ਸੋਹਣ ਸਿੰਘ ਢੋਲਣਵਾਲ, ਰਵਿੰਦਰ ਵਰਮਾ,ਅਜਮੇਰ ਸਿੰਘ ਭਾਗਪੁਰ,ਸੰਨੀ ਮਲਿਕ, ਗੁਰਚਰਨ ਸਿੰਘ ਰਾਜਪੂਤ, ਗੁਰਜੰਟ ਸਿੰਘ ਪੰਜੇਟਾ, ਭੀਸ਼ਮ ਢੱਲ, ਸਾਨੀਆ ਸ਼ਰਮਾ,ਸੰਜੀਵ ਕੁਮਾਰ, ਜਗਪਾਲ ਸਿੰਘ ਲੰਬੜਦਾਰ,ਸੰਦੀਪ ਠਾਕੁਰ, ਲਖਵੀਰ ਸਿੰਘ ਬੰਪੀ, ਰਜਿੰਦਰਨੇਗੀ,ਸਚਿਨ ਸ਼ਰਮਾ,ਮਨਦੀਪ ਸਿੰਘ ਵਿਕੀ,ਐੱਮ. ਡੀ. ਸਾਹਨੇਵਾਲ, ਗੁਰਸ਼ਰਨ ਸਿੰਘ, ਰਾਜੀਵ ਖੁੱਲਰ, ਅਵਤਾਰ ਸਿੰਘ, ਰਾਮ ਨਾਥ, ਰਿਤੂ ਔਲਖ, ਸੰਦੀਪ ਕੁਮਾਰ, ਅਨੁਜ ਕੁਮਾਰ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਵਿਭਾਗ ਵਲੋਂ ਦੋਰਾਹਾ ਸੁਸਾਇਟੀ ਦੇ ਮੈਨੇਜਰ ਦੇ ਵਾਧੂ ਚਾਰਜ ਵਿਚ ਤਬਦੀਲੀ ਅਗਲੀ ਖ਼ਬਰ ਡੋਪ ਟੈਸਟ ਦਾ ਚੈਲੰਜ, ਖੰਨਾ ਦੀ ਸਿਆਸਤ ਵਿਚ ਗਰਮਾ-ਗਰਮੀ, ਬਹਿਸ ਨਹੀਂ ਹੋ ਸਕੀ ਮੰਤਰੀ ਸੌਂਦ, ਸਾਬਕ ਮੰਤਰੀ ਕੋਟਲੀ, ਅਕਾਲ...
Ad Position 24