27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਹਿਕਾਰੀ ਸਭਾਵਾਂ ਵਿਭਾਗ ਵਲੋਂ ਦੋਰਾਹਾ ਸੁਸਾਇਟੀ ਦੇ ਮੈਨੇਜਰ ਦੇ ਵਾਧੂ ਚਾਰਜ ਵਿਚ ਤਬਦੀਲੀ

ਦੋਰਾਹਾ, 27 ਸਤੰਬਰ (ਮਨਜੀਤ ਸਿੰਘ ਗਿੱਲ)-ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੀ ਦੋਰਾਹਾ ਮੰਡੀਕਰਨ ਸਹਿਕਾਰੀ ਸਭਾ ਲਿਮਿਟਡ (ਦੀ ਦੋਰਾਹਾ ਮਾਰਕੀਟਿੰਗ ਕੋਪਰੇਟਿਵ ਸੋਸਾਇਟੀ ਲਿਮਿਟਡ) ਇੱਕ ਵਾਰ ਫਿਰ ਚਰਚਾ ਵਿੱਚ ਹੈ। ਕਿਉਂਕਿ ਦਫ਼ਤਰ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਦੋਰਾਹਾ ਮੰਡੀਕਰਨ ਸਹਿਕਾਰੀ ਸਭਾ ਲਿਮਟਿਡ ਦੇ ਮੈਨੇਜਰ ਦੇ ਅਹੁਦੇ ਸਬੰਧੀ ਨਵੀਂ ਵਿਵਸਥਾ ਕੀਤੀ ਗਈ ਹੈ।

Ad Position 21
No active advertisement
ਸਹਿਕਾਰੀ ਸਭਾਵਾਂ ਵਿਭਾਗ ਵਲੋਂ ਦੋਰਾਹਾ ਸੁਸਾਇਟੀ ਦੇ ਮੈਨੇਜਰ ਦੇ ਵਾਧੂ ਚਾਰਜ ਵਿਚ ਤਬਦੀਲੀ 28-09-2026
ਦੋਰਾਹਾ, 27 ਸਤੰਬਰ (ਮਨਜੀਤ ਸਿੰਘ ਗਿੱਲ)-ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੀ ਦੋਰਾਹਾ ਮੰਡੀਕਰਨ ਸਹਿਕਾਰੀ ਸਭਾ ਲਿਮਿਟਡ (ਦੀ ਦੋਰਾਹਾ ਮਾਰਕੀਟਿੰਗ ਕੋਪਰੇਟਿਵ ਸੋਸਾਇਟੀ ਲਿਮਿਟਡ) ਇੱਕ ਵਾਰ ਫਿਰ ਚਰਚਾ ਵਿੱਚ ਹੈ। ਕਿਉਂਕਿ ਦਫ਼ਤਰ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਦੋਰਾਹਾ ਮੰਡੀਕਰਨ ਸਹਿਕਾਰੀ ਸਭਾ ਲਿਮਟਿਡ ਦੇ ਮੈਨੇਜਰ ਦੇ ਅਹੁਦੇ ਸਬੰਧੀ ਨਵੀਂ ਵਿਵਸਥਾ ਕੀਤੀ ਗਈ ਹੈ। ਦਫ਼ਤਰ ਵੱਲੋਂ ਪਹਿਲਾਂ ਮਿਤੀ 27-11-2024 ਨੂੰ ਜਾਰੀ ਕੀਤੇ ਗਏ ਉਸ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਮਾਛੀਵਾੜਾ ਮੰਡੀਕਰਨ ਸਹਿਕਾਰੀ ਸਭਾ ਲਿਮਟਿਡ ਦੇ ਮੈਨੇਜਰ ਮਨਪ੍ਰੀਤ ਸਿੰਘ ਨੂੰ ਦੋਰਾਹਾ ਮੰਡੀਕਰਨ ਸਹਿਕਾਰੀ ਸਭਾ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਹੁਣ ਤਾਜ਼ਾ ਹੁਕਮਾਂ ਤਹਿਤ ਸਹਾਨੇਵਾਲ ਮੰਡੀਕਰਨ ਸਹਿਕਾਰੀ ਸਭਾ ਲਿਮਟਿਡ ਦੇ ਮੈਨੇਜਰ ਵਿਜੈ ਕੁਮਾਰ ਨੂੰ ਬਿਨਾਂ ਕਿਸੇ ਵਾਧੂ ਮਿਹਨਤਾਨੇ ਦੇ ਦੋਰਾਹਾ ਮੰਡੀਕਰਨ ਸਹਿਕਾਰੀ ਸਭਾ ਲਿਮਟਿਡ ਦੀ ਖਾਲੀ ਆਸਾਮੀ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ ਅਤੇ ਸਬੰਧਤ ਅਧਿਕਾਰੀ ਨੂੰ ਤੁਰੰਤ ਚਾਰਜ ਸੰਭਾਲ ਕੇ ਆਪਣੀ ਹਾਜ਼ਰੀ ਰਿਪੋਰਟ ਦਫ਼ਤਰ ਨੂੰ ਭੇਜਣ ਦੀ ਹਦਾਇਤ ਕੀਤੀ ਗਈ ਹੈ। ਜਦੋਂ ਇਸ ਸਬੰਧੀ ਮੈਨੇਜਰ ਮਨਪ੍ਰੀਤ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਉਸਦੀ ਬਦਲੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਹੈ ਕਿਉਂਕਿ ਇਥੋਂ ਦੀ ਪ੍ਰਬੰਧਕੀ ਕਮੇਟੀ ਉਸ ਨੂੰ ਇੱਥੇ ਹੀ ਰੱਖਣਾ ਚਾਹੁੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਹਿਰੀ ਪਾਣੀ ਨੂੰ ਗੰਦਗੀ ਤੋਂ ਬਚਾਉਣ ਲਈ ਭਾਕਿਯੂ ਏਕਤਾ ਡਕੌਂਦਾ ਧਨੇਰ ਨੇ ਆਰੰਭੀ ਮੁਹਿੰਮ ਫੜੇ ਜਾਣ ’ਤੇ ਜੁਰਮਾਨੇ ਸਮੇਤ... ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਸਾਹਨੇਵਾਲ ਹਲਕੇ ਦੇ ਪਿੰਡ ਭੈਰੋਮੁੰਨਾ ਵਿਖੇ ਪਹੁੰਚੇਗੀ
Ad Position 24