ਨਹਿਰੀ ਪਾਣੀ ਨੂੰ ਗੰਦਗੀ ਤੋਂ ਬਚਾਉਣ ਲਈ ਭਾਕਿਯੂ ਏਕਤਾ ਡਕੌਂਦਾ ਧਨੇਰ ਨੇ ਆਰੰਭੀ ਮੁਹਿੰਮ
ਫੜੇ ਜਾਣ ’ਤੇ ਜੁਰਮਾਨੇ ਸਮੇਤ ਕਾਨੂੰਨੀ ਕਾਰਵਾਈ ਕਰਵਾਉਣ ਦਾ ਐਲਾਨ
ਗੁਰੂਸਰ ਸੁਧਾਰ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਸਥਾਨਕ ਕਸਬਾ ਗੁਰੂਸਰ ਸੁਧਾਰ ਵਿਖੇ ਇੱਥੋਂ ਲੰਘਦੀ ਅਬੋਹਰ ਬਰਾਂਚ ਨਹਿਰ ਦੇ ਮੁੱਖ ਪੁਲ ’ਤੇ ਜਥੇਬੰਦੀ ਨੇ ਵੱਡੀ ਇਕੱਤਰਤਾ ਕਰਕੇ ਲੋਕਾਂ ਨੂੰ ਨਹਿਰ ਦੇ ਕਿਨਾਰਿਆਂ ਅਤੇ ਨਹਿਰੀ ਪਾਣੀ ਵਿਚ ਕੂੜਾ-ਕਰਕਟ ਤੇ ਗੰਦਗੀ ਨਾ ਸੁੱਟਣ ਲਈ ਜਾਗਰੂਕ ਕਰਨ ਸਮੇਤ ਇਸ ਖ਼ਿਲਾਫ਼ ਮੁਹਿੰਮ ਆਰੰਭ ਦਿੱਤੀ ਹੈ। ਕਿਸਾਨ ਆਗੂ ਗੁਰਮਿੰਦਰ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ਼-ਸੁਥਰਾ ਵਾਤਾਵਰਨ ਤੇ ਪਾਣੀ ਨੂੰ ਗੰਦਗੀ ਤੋਂ ਬਚਾਉਣਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ ਤੇ ਮੁੱਖ ਸੜਕਾਂ ਕਿਨਾਰੇ, ਲਿੰਕ ਸੜਕਾਂ, ਨਹਿਰੀ ਪਟੜੀਆਂ ਅਤੇ ਹੋਰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਹਰ ਇਕ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।
ਗੁਰੂਸਰ ਸੁਧਾਰ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਸਥਾਨਕ ਕਸਬਾ ਗੁਰੂਸਰ ਸੁਧਾਰ ਵਿਖੇ ਇੱਥੋਂ ਲੰਘਦੀ ਅਬੋਹਰ ਬਰਾਂਚ ਨਹਿਰ ਦੇ ਮੁੱਖ ਪੁਲ ’ਤੇ ਜਥੇਬੰਦੀ ਨੇ ਵੱਡੀ ਇਕੱਤਰਤਾ ਕਰਕੇ ਲੋਕਾਂ ਨੂੰ ਨਹਿਰ ਦੇ ਕਿਨਾਰਿਆਂ ਅਤੇ ਨਹਿਰੀ ਪਾਣੀ ਵਿਚ ਕੂੜਾ-ਕਰਕਟ ਤੇ ਗੰਦਗੀ ਨਾ ਸੁੱਟਣ ਲਈ ਜਾਗਰੂਕ ਕਰਨ ਸਮੇਤ ਇਸ ਖ਼ਿਲਾਫ਼ ਮੁਹਿੰਮ ਆਰੰਭ ਦਿੱਤੀ ਹੈ। ਕਿਸਾਨ ਆਗੂ ਗੁਰਮਿੰਦਰ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ਼-ਸੁਥਰਾ ਵਾਤਾਵਰਨ ਤੇ ਪਾਣੀ ਨੂੰ ਗੰਦਗੀ ਤੋਂ ਬਚਾਉਣਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ ਤੇ ਮੁੱਖ ਸੜਕਾਂ ਕਿਨਾਰੇ, ਲਿੰਕ ਸੜਕਾਂ, ਨਹਿਰੀ ਪਟੜੀਆਂ ਅਤੇ ਹੋਰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਹਰ ਇਕ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਨਹਿਰੀ ਪਾਣੀ ਦੀ ਮਹੱਤਤਾ ਦੱਸਦਿਆਂ ਭੁੱਲਰ ਨੇ ਕਿਹਾ ਕਿ ਫ਼ਸਲਾਂ ਦੀ ਸਿੰਚਾਈ ਤੋਂ ਇਲਾਵਾ ਲੋਕਾਂ ਵਲੋਂ ਇਹ ਪਾਣੀ ਨਿੱਜੀ ਤੌਰ ‘ਤੇ ਵੀ ਵਰਤਿਆ ਜਾਂਦਾ ਹੈ । ਅਜਿਹੇ ਵਿੱਚ ਨਹਿਰੀ ਕਿਨਾਰਿਆਂ ਤੇ ਪਾਣੀ ਵਿਚ ਗੰਦਗੀ ਸੁੱਟਣਾ ਵਾਤਾਵਰਨ ਪਲੀਤ ਅਤੇ ਪਾਣੀ ਨੂੰ ਬੇਹੱਦ ਗੰਧਲਾ ਕਰ ਰਿਹਾ ਹੈ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਨਦੀਪ ਸ਼ਰਮਾ ਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਦੌਰਾਨ ਲੋਕਾਂ ਕੂੜਾ ਕਰਕਟ ਨਾ ਸੁੱਟਣ ਦੀ ਤਾੜਨਾ ਕਰਦੇ ਕਿਹਾ ਕਿ ਫੜ੍ਹੇ ਜਾਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਜਥੇਬੰਦੀ ਨੇ ਇਸ ਮੌਕੇ ਕਸਬੇ ਦੀ ਨਹਿਰ ਦੇ ਦੋਵੇਂ ਪਾਸੇ ਲੋਕਾਂ ਨੂੰ ਗੰਦਗੀ ਨਾ ਸੁੱਟਣ ਲਈ ਚਿਤਾਵਨੀ ਦਿੰਦੇ ਬੈਨਰ ਵੀ ਲਗਾਏ ਤੇ ਕਸਬੇ ਵਿਚ ਜਾਗਰੂਕਤਾ ਰੈਲੀ ਕੱਢਦਿਆਂ ਜ਼ੋਸ਼ੀਲੇ ਨਾਅਰਿਆਂ ਦੌਰਾਨ ਗੰਦਗੀ ਆਦਿ ਤੋਂ ਪੈਦਾ ਹੋ ਰਹੀਆਂ ਗੰਭੀਰ ਸਮੱਸਿਆਵਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ। ਕਿਸਾਨ ਆਗੂਆਂ ਨੇ ਖ਼ਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ਼ ਨਹਿਰੀ ਪਾਣੀ ਤੇ ਵਾਤਾਵਰਨ ਸੰਭਾਲ ਸਬੰਧੀ ਜਥੇਬੰਦੀ ਦੀ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਇਸ ਮੌਕੇ ਗੁਰਮਿੰਦਰ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ, ਅਮਨਦੀਪ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ, ਤਰਸੇਮ ਸਿੰਘ ਬੱਸੂਵਾਲ ਜਗਰਾਓ, ਸਰਬਜੀਤ ਸਿੰਘ ਧੂਰਕੋਟ, ਲੱਖਾ ਧਾਲੀਵਾਲ ਪੱਖੋਵਾਲ (ਸਾਰੇ ਬਲਾਕ ਪ੍ਰਧਾਨ), ਲਖਵੀਰ ਸਿੰਘ ਬੋਪਾਰਾਏ, ਬਿੰਦਰ ਔਲਖ, ਸੋਨੀ ਧੂਰਕੋਟ (ਤਿੰਨੇ ਬਲਾਕ ਆਗੂ), ਹਰਜੀਤ ਸਿੰਘ ਕਲਸੀਆਂ, ਪ੍ਰਿਤਪਾਲ ਸਿੰਘ ਭੈਣੀ ਰੋੜਾ ਬਲਾਕ ਆਗੂ, ਜੱਗਾ ਐੱਮ.ਸੀ. ਰਾਏਕੋਟ, ਗੁਰਸੇਵਕ ਸਿੰਘ ਮਿੱਠਾ, ਬਾਵਾ ਗਿੱਲ ਰਾਏਕੋਟ, ਜਸਵੰਤ ਸਿੰਘ ਧਾਲੀਆਂ ਆਦਿ ਸਮੇਤ ਜਥੇਬੰਦੀ ਦੇ ਵੱਡੀ ਗਿਣਤੀ ਵਿਚ ਆਗੂ, ਵਰਕਰ ਤੇ ਕਿਸਾਨ ਹਾਜ਼ਰ ਸਨ।