ਕਿਸਾਨਾਂ ਵਲੋਂ ਝੋਨਾ ਪੱਕਾ ਤੇ ਸੁੱਕਾ ਹੀ ਅਨਾਜ ਮੰਡੀਆਂ ’ਚ ਲਿਆਂਦਾ ਜਾਵੇ- ਧਾਲੀਵਾਲ, ਗਰੇਵਾਲ, ਝੱਜ
ਸਾਹਨੇਵਾਲ, 30 ਸਤੰਬਰ (ਹਨੀ ਚਾਠਲੀ)- ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਝੱਜ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਵਾਈਸ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ ਅਤੇ ਪ੍ਰਧਾਨ ਦਵਿੰਦਰ ਸਿੰਘ ਝੱਜ ਨੇ ਕਿਹਾ ਕਿ ਭਾਵੇਂ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਾਹਨੇਵਾਲ, 30 ਸਤੰਬਰ (ਹਨੀ ਚਾਠਲੀ)- ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਝੱਜ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਵਾਈਸ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ ਅਤੇ ਪ੍ਰਧਾਨ ਦਵਿੰਦਰ ਸਿੰਘ ਝੱਜ ਨੇ ਕਿਹਾ ਕਿ ਭਾਵੇਂ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆੜ੍ਹਤੀਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਸਰਕਾਰ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਆੜ੍ਹਤ ਦੀ ਦਰ ਕਾਨੂੰਨੀ ਨਿਯਮਾਂ ਅਨੁਸਾਰ 2.5 ਪ੍ਰਤੀਸ਼ਤ ਲਾਗੂ ਕਰਨ ਬਾਰੇ, ਲੇਬਰ ਰੇਟਾਂ ਵਿਚ ਵਾਧਾ ਕਰਨ ਸਬੰਧੀ, ਮੰਡੀਆਂ ਵਿਚ ਕੰਮ ਕਰਦੀ ਲੇਬਰ ਤੇ ਈ. ਪੀ. ਐੱਫ. ਨਾ ਲਗਾਉਣ ਦੇ ਸਬੰਧ ਬਾਰੇ, ਅਨਾਜ ਖ਼ਰੀਦ ਪੋਰਟਲ ਤੇ ਕਿਸਾਨਾਂ ਦੇ ਵੇਰਵੇ, ਫ਼ੋਨ ਨੰਬਰ ਅਤੇ ਬੈਂਕ ਖਾਤੇ ਅੱਪਡੇਟ ਕਰਨ ਸਬੰਧੀ, ਮੰਡੀਆਂ ਵਿਚ ਪਲਾਟਾਂ ਜਾਂ ਦੁਕਾਨਾਂ ‘ਤੇ ਲੱਗੀਆਂ ਵਿਆਜ ਪੈਨਲਟੀਆਂ ਦਾ ਨਿਪਟਾਰਾ ਓ. ਟੀ. ਐੱਸ. ਸਕੀਮ ਸਬੰਧੀ, ਆੜ੍ਹਤੀਆ ਵਲੋਂ ਆਪਣੇ ਪੱਧਰ ‘ਤੇ ਲਿਫ਼ਟਿੰਗ ਕਰਨ ਦੀ ਮਨਜ਼ੂਰੀ, ਸਿੱਧੀ ਅਦਾਇਗੀ ਅਤੇ ਠੇਕੇਦਾਰਾਂ ਵਲੋਂ ਰੋਕੇ ਬਕਾਏ ਜਾਰੀ ਕਰਵਾਉਣ ਤੋਂ ਇਲਾਵਾ ਹੋਰ ਕਈ ਮੰਗਾਂ ਹਨ ਜਿਨ੍ਹਾਂ ਵੱਲ ਸਰਕਾਰ ਨੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਆੜ੍ਹਤੀਆ ਵਰਗ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਾਲੀਵਾਲ, ਗਰੇਵਾਲ ਅਤੇ ਝੱਜ ਨੇ ਕਿਹਾ ਕਿ ਜੋ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਉਸ ਦੇ ਸਾਰੇ ਖ਼ਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜਲਦਬਾਜ਼ੀ ਵਿਚ ਗਿੱਲਾ ਝੋਨਾ ਮੰਡੀਆਂ ਵਿਚ ਨਾ ਲਿਆਉਣ ਤੇ ਝੋਨਾ ਪੱਕਾ ਤੇ ਸੁੱਕਾ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਹਰਪਾਲ ਸਿੰਘ ਕੂੰਮਕਲਾਂ, ਬਲਦੇਵ ਪਾਠਕ, ਸ਼ਿਵਰਾਜ ਵਰਮਾ, ਸੁਰੇਸ਼ ਕੁਮਾਰ, ਜਸਬੀਰ ਸਿੰਘ ਖ਼ਾਨਪੁਰ, ਮੋਹਿਤ ਕੁਮਾਰ, ਸ਼ਰਨਜੀਤ ਸਿੰਘ, ਲਵ, ਬਲਵੀਰ ਸਿੰਘ, ਟਿੰਕੂ, ਕਮਲਜੀਤ ਸਿੰਘ, ਵਾਕੇਸ਼ ਪਾਠਕ ਆਦਿ ਆੜ੍ਹਤੀਏ ਹਾਜ਼ਰ ਸਨ।