ਲਖਵੀਰ ਸਿੰਘ ਲੱਖਾ ਵਲੋਂ ਆਲਮਪੁਰ ਚਾਪੜਾ ਵਿਚ ਪੰਨਾ ਪ੍ਰਮੁੱਖ ਲਾਉਣ ਲਈ ਮੀਟਿੰਗ
ਕੁਹਾੜਾ, 1 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦਾ ਸਲਾਨਾ 15ਵਾਂ ਆਮ ਇਜਲਾਸਡਾ. ਸੇਨੂੰ ਦੁੱਗਲ ਆਈ.
ਕੁਹਾੜਾ, 1 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦਾ ਸਲਾਨਾ 15ਵਾਂ ਆਮ ਇਜਲਾਸਡਾ. ਸੇਨੂੰ ਦੁੱਗਲ ਆਈ. ਏ. ਐੱਸ. ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ, ਪੰਜਾਬ ਦੀ ਰਹਿਨੁਮਾਈ ਹੇਠ ਸਹਿਕਾਰੀ ਖੰਡ ਮਿੱਲ ਲਿਮਟਿਡ, ਬੁੱਢੇਵਾਲ ਦੇ ਹਿੱਸੇਦਾਰਾਂ ਦਾ 15ਵਾਂ ਸਾਲਾਨਾ ਆਮ ਇਜਲਾਸ ਜ਼ੋਰਾਵਰ ਸਿੰਘ ਮੁੰਡੀਆ ਚੇਅਰਮੈਨ, ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਦੌਰਾਨ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ ਜਨਰਲ ਮੈਨੇਜਰ ਗੁਰਵਿੰਦਰ ਸਿੰਘ ਨੇ ਮਿੱਲ ਦੇ ਵਿੱਤੀ ਹਾਲਾਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਪਰੰਤ ਉਨ੍ਹਾਂ ਵਲੋਂ ਆਮ ਇਜਲਾਸ ਵਿਚ ਵਿਚਾਰ ਕਰਨ ਲਈ ਏਜੰਡੇ ਰੱਖੇ ਗਏ ਜੋ ਕਿ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ ਅਤੇ ਮਿੱਲ ਦੇ ਹਿੱਸੇਦਾਰਾਂ ਵਲੋਂ ਮਿੱਲ ਦੇ ਕਾਰੋਬਾਰ ‘ਤੇ ਵੀ ਤਸੱਲੀ ਪ੍ਰਗਟ ਕੀਤੀ ਗਈ ਅਤੇ ਜਨਰਲ ਮੈਨੇਜਰ ਗੁਰਵਿੰਦਰ ਸਿੰਘ ਵਲੋਂ ਗੰਨਾ ਉਤਪਾਦਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਅਤੇ ਹੋਰ ਸਹੂਲਤਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ ਨੇ ਕਿਹਾ ਕਿ ਮਿੱਲ ਵਲੋਂ ਸੀਜ਼ਨ 2026-27 ਲਈ 15 ਲੱਖ ਕੁਇੰਟਲ ਗੰਨਾ ਪੀੜ੍ਹਨ, ਅਤੇ 9.38 ਫੀਸਦੀ ਖੰਡ ਦੀ ਰਿਕਵਰੀ ਦਾ ਬਜਟਿਡ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿੱਲਾਂ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨਵਲੋਂ ਸਮੇਂ-ਸਮੇਂ ‘ਤੇ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਤੁਰੰਤ ਨਿਰਣੈ ਲਏ ਜਾਂਦੇ ਹਨ ਤਾਂ ਜੋ ਮਿੱਲਾਂ ਦੀ ਕਾਰਗੁਜ਼ਾਰੀ ਬਿਹਤਰ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਮਿੱਲ ਨੇ ਪਿੜਾਈ ਸੀਜ਼ਨ 2025-26 ਦੌਰਾਨ ਗੰਨੇ ਦੀ ਉਪਲਬਧਤਾ ਵਿਚ ਪੂਰੇ ਭਾਰਤ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਜੋ ਕਿ ਮਿੱਲ ਦੇ ਸਮੂਹ ਹਿੱਸੇਦਾਰਾਂ ਲਈ ਬੜੇ ਹੀ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਪ੍ਰਾਈਵੇਟ ਮਿੱਲਾਂ ਦੇ ਮੁਕਾਬਲੇ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ ਅਤੇ ਪ੍ਰਬੰਧਕਾਂ ਵਲੋਂ ਕਿਸਾਨਾਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਿੱਲ ਨੂੰ ਸਾਫ਼ ਸੁਥਰਾ ਅਤੇ ਤਾਜ਼ਾ ਗੰਨਾ ਸਪਲਾਈ ਪਰਚੀ ਮੁਤਾਬਿਕ ਹੀ ਸਪਲਾਈ ਲੈ ਕੇ ਆਉਣ। ਇਸ ਮੌਕੇ ਮਿੱਲ ਦੇ ਡਾਇਰੈਕਟਰਮਨਜੀਤ ਸਿੰਘ ਹੰਬੜਾਂ,ਜਾਗਰ ਸਿੰਘ ਗਿੱਲ ਅਤੇਹਾਕਮ ਸਿੰਘ ਵਲੋਂ ਵੀ ਆਪਣੇ ਵਿਚਾਰ ਜ਼ਿਮੀਂਦਾਰਾਂ ਨਾਲ ਸਾਂਝੇ ਕੀਤੇ ਗਏ। ਇਸ ਸਮਾਗਮ ਵਿਚ ਗੰਨਾ ਮਾਹਿਰਾਂ ਵਲੋਂ ਗੰਨੇ ਦੀਆਂ ਮੁੱਖ ਕਿਸਮਾਂ, ਜ਼ਮੀਨ ਨੂੰ ਤਿਆਰ ਕਰਨ ਸਬੰਧੀ, ਬਿਜਾਈ, ਖਾਦਾਂ ਅਤੇ ਕੀੜੇਮਾਰ ਦਵਾਈਆਂ ਪਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ਵਿਚਤਰਲੋਚਨ ਸਿੰਘ ਵਾਈਸ ਚੇਅਰਮੈਨ, ਹਾਕਮ ਸਿੰਘ ਡਾਇਰੈਕਟਰ , ਜਾਗਰ ਸਿੰਘ ਗਿੱਲ ਡਾਇਰੈਕਟਰ,ਦਵਿੰਦਰ ਸਿੰਘ ਡਾਇਰੈਕਟਰ, ਸੁਰਜੀਤ ਸਿੰਘ ਡਾਇਰੈਕਟਰ, ਮਨਜੀਤ ਸਿੰਘ ਹੰਬੜਾਂ ਡਾਇਰੈਕਟਰ, ਸੁਖਵਿੰਦਰ ਕੌਰ ਡਾਇਰੈਕਟਰ,ਹਰਪ੍ਰੀਤ ਸਿੰਘ ਡਾਇਰੈਕਟਰ, ਜਸਵੀਰ ਸਿੰਘ ਮੁੱਖ ਇੰਜੀਨੀਅਰ, ਜਸਵਿੰਦਰ ਸਿੰਘ ਏ. ਸੀ. ਡੀ. ਓ. ਲੁਧਿਆਣਾ,ਕੁਲਵੀਰ ਸਿੰਘ ਭੈਰੋਮੁੰਨਾ, ਸੁਪਿੰਦਰ ਸਿੰਘ ਬੱਗਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕਸ਼ਮੀਰਾ ਸਿੰਘ ਜਟਾਣਾ,ਬਲਵਿੰਦਰ ਸਿੰਘ ਮੁਸ਼ਕਾਬਾਦ ਬਲਾਕ ਪ੍ਰਧਾਨ ਕਾਦੀਆਂ,ਤੇਜਿੰਦਰ ਸਿੰਘ ਮਿੱਠੂ,ਕੁਲਵਿੰਦਰ ਸਿੰਘ ਐਰੀ (ਦੋਵੇਂ ਬਲਾਕ ਪ੍ਰਧਾਨ) ਮਨਜਿੰਦਰ ਸਿੰਘ ਭੋਲਾ, ਕੁਲਵਿੰਦਰ ਸਿੰਘ ਸਾਰਦੇ, ਲਾਲੀ ਹਰਾ, ਰਵੀ ਬਾਬੂ, ਬਲਵਿੰਦਰ ਸਿੰਘ ਟਿਵਾਣਾ ਮੁੱਖ ਲੇਖਾ ਅਫ਼ਸਰ, ਜਗਸੀਰ ਸਿੰਘ ਸੀ. ਸੀ. ਡੀ. ਓ. ਬੁੱਢੇਵਾਲ ਮਿੱਲ,ਪੁਸ਼ਪਿੰਦਰ ਸਿੰਘ ਮਾਂਗਟ ਸੁਪਰਡੈਂਟ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਦੀਪ ਸਿੰਘ ਮੇਹਲੋਂ ਵਲੋਂ ਨਿਭਾਈ ਗਈ।