ਏ. ਐੱਸ. ਕਾਲਜ ਫ਼ਾਰ ਵੂਮੈਨ, ਖੰਨਾ ਵਿਖੇ ਸਵੱਛਤਾ ਹੀ ਸੇਵਾ 2026 ਅਧੀਨ ਗਾਂਧੀ ਜੈਅੰਤੀ ਮਨਾਈ
ਖੰਨਾ, 1 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ.
ਖੰਨਾ, 1 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਖੰਨਾ ਦੀ ਸਰਪ੍ਰਸਤੀ ਹੇਠ ਅਤੇ ਏ. ਐਸ. ਕਾਲਜ ਫਾਰ ਵੂਮੈਨ, ਖੰਨਾ ਦੀ ਕਾਲਜ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਦੀ ਯੋਗ ਅਗਵਾਈ ਹੇਠ ਸਵੱਛਤਾ ਹੀ ਸੇਵਾ 2026 ਮੁਹਿੰਮ ਅਧੀਨ ਗਾਂਧੀ ਜਯੰਤੀ ਦਿਵਸ ’ਤੇ ਇੱਕ ਜਾਣਕਾਰੀ ਭਰਪੂਰ ਜਾਗਰੂਕਤਾ ਲੈਕਚਰ ਲਗਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐਨ. ਐਸ. ਐਸ. ਪ੍ਰੋਗਰਾਮ ਅਫਸਰ ਹਰਿੰਦਰ ਕੌਰ ਅਤੇ ਡਾ. ਮੋਨਿਕਾ, ਈਕੋ ਕਲੱਬ ਇੰਚਾਰਜ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਰਦੀਪ, ਐਨ. ਸੀ. ਸੀ. ਇੰਚਾਰਜ ਡਾ. ਗੋਲਡੀ ਗਰਗ ਸ਼ਾਮਿਲ ਹੋਏ । ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਰਦੀਪ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਗਾਂਧੀ ਦੇ ਜੀਵਨ, ਉਨ੍ਹਾਂ ਦੇ ਆਜ਼ਾਦੀ ਸੰਗਰਾਮ ਅਤੇ ਉਨ੍ਹਾਂ ਦੇ ਸਵੱਛਤਾ ਹੀ ਸੇਵਾ ਹੈ ਦੇ ਆਦਰਸ਼ ਨੂੰ ਧਿਆਨ ਵਿਚ ਰੱਖਦੇ ਹੋਏ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਇਹ ਵਿਸ਼ੇਸ਼ ਭਾਸ਼ਣ ਇਸ ਮਜ਼ਬੂਤ ਸੰਦੇਸ਼ ਨਾਲ ਸਮਾਪਤ ਹੋਇਆ ਕਿ ਵਿਅਕਤੀਗਤ ਪੱਧਰ ’ਤੇ ਕੀਤੇ ਗਏ ਛੋਟੇ-ਛੋਟੇ ਯਤਨ ਵੀ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਨ। ਇਸ ਸਮਾਗਮ ਵਿਚ ਕਾਲਜ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਗਾਂਧੀ ਦੇ ਉਦੇਸ਼ਾਂ ਅਤੇ ਸਫਾਈ ਦੇ ਉਨ੍ਹਾਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਕਿਹਾ ਅਤੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਟਿਕਾਊ ਅਤੇ ਵਾਤਾਵਰਣ-ਅਨੁਕੂਲ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਇਸ ਜਾਗਰੂਕਤਾ ਗਤੀਵਿਧੀ ਦੇ ਆਯੋਜਨ ਲਈ ਐਨ. ਐਸ. ਐਸ, ਐਨ. ਸੀ. ਸੀ. ਅਤੇ ਈਕੋ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ।