01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਸਿਰਜਿਆ ਨਵਾਂ ਕੀਰਤੀਮਾਨ

ਦੋਰਾਹਾ, 1 ਅਕਤੂਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ ਪੰਜਾਬੀ ਸਾਹਿਤ ਅਤੇ ਸਾਹਿਤਕ ਅਦਾਰਿਆਂ ਵਿਚ ਬਹੁਤ ਹੀ ਸਨਮਾਨਯੋਗ ਸਥਾਨ ਹੈ। ਇਸ ਸਭਾ ਨੇ ਪੰਜਾਬੀ ਸਾਹਿਤ ਵਿਚ ਭਰਪੂਰ ਯੋਗਦਾਨ ਪਾਇਆ ਹੈ।

Ad Position 21
No active advertisement
ਅਜੀਤ ਡੈਸਕ 02-10-2026
ਦੋਰਾਹਾ, 1 ਅਕਤੂਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ ਪੰਜਾਬੀ ਸਾਹਿਤ ਅਤੇ ਸਾਹਿਤਕ ਅਦਾਰਿਆਂ ਵਿਚ ਬਹੁਤ ਹੀ ਸਨਮਾਨਯੋਗ ਸਥਾਨ ਹੈ। ਇਸ ਸਭਾ ਨੇ ਪੰਜਾਬੀ ਸਾਹਿਤ ਵਿਚ ਭਰਪੂਰ ਯੋਗਦਾਨ ਪਾਇਆ ਹੈ। ਇਸ ਸਭਾ ਦਾ ਜਨਮ 7 ਅਗਸਤ 1953 ਨੂੰ ਹੋਇਆ ਸੀ। ਆਪਣੇ ਸਥਾਪਨਾ ਦਿਵਸ ਤੋਂ ਲੈ ਕੇ ਹੁਣ ਤੀਕਰ ਇਸ ਸਭਾ ਨੇ ਨਿਰਵਿਘਨ ਸਾਹਿਤਕ ਮੀਟਿੰਗਾਂ ਅਤੇ ਸਾਹਿਤਕ ਫ਼ੰਕਸ਼ਨ ਕਰੇ ਹਨ। ਇਸ ਸਭਾ ਨੂੰ ਪੰਜਾਬ ਦੀਆਂ ਸਾਹਿਤਕ ਸਭਾਵਾਂ ਦੀ ਮਾਂ ਸਭਾ ਹੋਣ ਦਾ ਮਾਣ ਪ੍ਰਾਪਤ ਹੈ ਕਿਉਂਕਿ ਇਸ ਸਭਾ ਤੋਂ ਪ੍ਰੇਰਨਾ ਲੈ ਕੇ ਹੀ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਸਭਾਵਾਂ ਹੋਂਦ ਵਿਚ ਆਈਆਂ। ਇਸ ਸਭਾ ਨੇ ਹਜ਼ਾਰਾਂ ਦੀ ਗਿਣਤੀ ਵਿਚ ਲੇਖਕਾਂ ਦੀ ਵਿਚਾਰਧਾਰਕ ਸੂਝ ਰੁਸ਼ਨਾਈ ਅਤੇ ਇਸ ਸਭਾ ਵਿੱਚੋਂ ਵੱਡੇ-ਵੱਡੇ ਲੇਖਕ ਪੈਦਾ ਹੋਏ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ, ਸਰਪ੍ਰਸਤ ਗੁਰਦਾਸ ਸਿੰਘ ਅਤੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਦੱਸਿਆ ਕਿ ਮੌਜੂਦਾ ਟੀਮ ਦੀ ਅਗਵਾਈ ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵਿਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦਾ ਨਵਾਂ ਅੰਕ 2026-2029 ਛਪਿਆ ਹੈ। ਇਸ ਅੰਕ ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੈਂਬਰਾਂ ਦੀ ਗਿਣਤੀ ਜੀਵਨ ਮੈਂਬਰਾਂ ਨੂੰ ਛੱਡ ਕੇ 111 ਦਰਜ ਕੀਤੀ ਹੈ, ਜੋ ਪੰਜਾਬ ਦੀਆਂ ਦੋ ਸੌ ਦੇ ਕਰੀਬ ਸਭਾਵਾਂ ਵਿੱਚੋਂ ਸਭ ਤੋਂ ਵੱਧ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ ) ਦੀਆਂ ਚੋਣਾਂ 25 ਅਕਤੂਬਰ 2026 ਨੂੰ ਜਲੰਧਰ ਵਿਖੇ ਹੋਣੀਆਂ ਹਨ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਸ ਪ੍ਰਾਪਤੀ ਪਿੱਛੇ ਮਨਦੀਪ ਸਿੰਘ ਮਾਂਗਟ, ਤਰਨ ਰਾਮਪੁਰ, ਦਲਜਿੰਦਰ ਸਿੰਘ ਰਾਮਪੁਰ ਅਤੇ ਮੌਜੂਦਾ ਸਾਰੀ ਹੀ ਟੀਮ ਦਾ ਵਿਸ਼ੇਸ਼ ਯੋਗਦਾਨ ਹੈ । ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੈਂਬਰ ਸਭ ਤੋਂ ਵੱਧ ਹੋਣ ’ਤੇ ਮੌਜੂਦਾ ਟੀਮ ਨੂੰ ਵਧਾਈਆਂ ਮਿਲ ਰਹੀਆਂ ਹਨ। ਪਿੰਡ ਦੇ ਸਰਪੰਚ ਜਸਵੰਤ ਸਿੰਘ ਕਾਲ਼ਾ ਨੇ ਕਿਹਾ ਕਿ ਇਹ ਸਮੁੱਚੇ ਰਾਮਪੁਰ ਪਿੰਡ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਾਹਿਤ ਜਗਤ ਲਈ ਮਾਣ ਵਾਲੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਪੀ. ਐਸ. ਖੰਨਾ ਵਿੱਚ ਕੈਨੇਡਾ ਦੀ ਵਿਲਫਰੇਡ ਲੌਰੀਅਰ ਯੂਨੀਵਰਸਿਟੀ ਵਲੋਂ ਸੈਮੀਨਾਰ ਅਗਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵੂਮੈਨ, ਖੰਨਾ ਵਿਖੇ ਸਵੱਛਤਾ ਹੀ ਸੇਵਾ 2026 ਅਧੀਨ ਗਾਂਧੀ ਜੈਅੰਤੀ ਮਨਾਈ
Ad Position 24