ਮੰਗਤ ਸਿੰਘ ਕੈਪੀਟਲ ਸਟੂਡੀਓ ਖੰਨਾ ਫ਼ੋਟੋਗਰਾਫ਼ਰਜ ਕਲੱਬ ਦੇ ਚੇਅਰਮੈਨ ਬਣੇ
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨ ਮੰਗਤ ਸਿੰਘ (ਕੈਪੀਟਲ ਸਟੂਡੀਓ) ਨੂੰ ਖੰਨਾ ਫ਼ੋਟੋਗਰਾਫ਼ਰਜ ਕਲੱਬ ਦੇ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਵਲੋਂ ਚੇਅਰਮੈਨ ਦਾ ਅਹੁਦਾ ਸੰਭਾਲਣ ਸਮੇਂ ਸਿਰਪਾਓ ਭੇਂਟ ਕਰ ਕੇ ਸਨਮਾਨ ਕੀਤਾ ਗਿਆ।
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨ ਮੰਗਤ ਸਿੰਘ (ਕੈਪੀਟਲ ਸਟੂਡੀਓ) ਨੂੰ ਖੰਨਾ ਫ਼ੋਟੋਗਰਾਫ਼ਰਜ ਕਲੱਬ ਦੇ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਵਲੋਂ ਚੇਅਰਮੈਨ ਦਾ ਅਹੁਦਾ ਸੰਭਾਲਣ ਸਮੇਂ ਸਿਰਪਾਓ ਭੇਂਟ ਕਰ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਲਗਪਗ ਸਾਰੇ ਮੈਂਬਰ ਹਾਜਰ ਸਨ । ਨਵੇਂ ਚੁਣੇ ਚੇਅਰਮੈਨ ਮੰਗਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਫ਼ੋਟੋਗਰਾਫਰਾਂ ਦੇ ਹਿੱਤਾਂ ਲਈ ਹਰ ਸੰਭਵ ਕੰਮ ਤਨ, ਮਨ, ਧਨ ਨਾਲ ਕਰਨਗੇ ਅਤੇ ਆਪਸੀ ਏਕਤਾ ਨੂੰ ਮਜਬੂਤ ਕੀਤਾ ਜਾਵੇਗਾ।