09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਿੰਡ ਭੰਗਲਾਂ ’ਚ ਤਿੰਨ ਦਿਨਾਂ ਬਲਾਕ ਪੱਧਰੀ ਖੇਡਾਂ ਹੋਈਆਂ ਸੰਪੰਨ ਖੇਡਾਂ ‘ਚ 54 ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਭਾਗ

ਸਮਰਾਲਾ, 8 ਅਕਤੂਬਰ (ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਭੰਗਲਾਂ ਦੇ ਖੇਡ ਮੈਦਾਨ ‘ਚ ਤਿੰਨ ਦਿਨਾਂ ਬਲਾਕ ਪੱਧਰੀ ਬੱਚਿਆਂ ਦੀਆਂ ਸਕੂਲੀ ਖੇਡਾਂ 5, 6 ਅਤੇ 7 ਅਕਤੂਬਰ ਨੂੰ ਸੰਪੰਨ ਕਰਵਾਈਆਂ ਗਈਆਂ। ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਬੀ.

Ad Position 21
No active advertisement
ਅਜੀਤ ਡੈਸਕ 09-10-2026
ਸਮਰਾਲਾ, 8 ਅਕਤੂਬਰ (ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਭੰਗਲਾਂ ਦੇ ਖੇਡ ਮੈਦਾਨ ‘ਚ ਤਿੰਨ ਦਿਨਾਂ ਬਲਾਕ ਪੱਧਰੀ ਬੱਚਿਆਂ ਦੀਆਂ ਸਕੂਲੀ ਖੇਡਾਂ 5, 6 ਅਤੇ 7 ਅਕਤੂਬਰ ਨੂੰ ਸੰਪੰਨ ਕਰਵਾਈਆਂ ਗਈਆਂ। ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਬੀ. ਪੀ. ਈ. ਓ. ਇੰਦੂ ਸੂਦ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕੇ ਇਨ੍ਹਾਂ ਖੇਡਾਂ ਵਿਚ ਬਲਾਕ ਪੱਧਰ ਦੇ ਕਰੀਬ 54 ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਵੱਖੋ-ਵੱਖਰੀਆਂ ਖੇਡਾਂ ਜਿਵੇਂ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਪੰਜਾਬ ਸਟਾਈਲ, ਖੋ-ਖੋ, ਅਥਲੈਟਿਕਸ, ਕਬੱਡੀ, ਸ਼ਤਰੰਜ, ਰੱਸਾਕਸ਼ੀ ਅਤੇ ਕੁਸ਼ਤੀ ਆਦਿ ਵਿਚ ਹਿੱਸਾ ਲਿਆ ਅਤੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀ. ਪੀ. ਈ. ਓ. ਇੰਦੂ ਸੂਦ ਨੇ ਕਿਹਾ ਕਿਕਿਤਾਬਾਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਹਰੇਕ ਵਿਦਿਆਰਥੀ ਲਈ ਬੇਹੱਦ ਜ਼ਰੂਰੀ ਹਨ, ਜੋ ਸਾਨੂੰ ਅਨੁਸ਼ਾਸਨ ਵਿਚ ਰਹਿਣ ਦੇ ਨਾਲ-ਨਾਲ ਮੁਕਾਬਲੇਬਾਜ਼ੀ ਦੇ ਦੌਰ ਵਿਚ ਜੇਤੂ ਬਣਨਾ ਵੀ ਸਿਖਾਉਂਦੀਆਂ ਹਨ। ਪਿੰਡ ਭੰਗਲਾਂ ਦੀ ਸਰਪੰਚ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਬੀ. ਪੀ. ਈ. ਓ. ਇੰਦੂ ਸੂਦ ਵਲੋਂ ਪਿੰਡ ਦੇ ਮੋਹਤਬਰਾਂ ਅਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਜੇਤੂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕੌਮੀ ਐਵਾਰਡ ਜੇਤੂ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ, ਗਿਆਨੀ ਮਹਿੰਦਰ ਸਿੰਘ ਭੰਗਲਾਂ,ਹਰਿੰਦਰ ਸਿੰਘ ਕਾਲਾ, ਬਲਵੀਰ ਸਿੰਘ ਗਿੱਲ, ਸੁਖਮਨਵੀਰ ਸਿੰਘ, ਸੁਖਵਿੰਦਰ ਸਿੰਘ, ਹਰਜੋਤ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ ਬੌਂਦਲ, ਕੁਲਦੀਪ ਸਿੰਘ ਬਰਧਾਲਾਂ, ਟਹਿਲ ਸਿੰਘ ਸਰਵਰਪੁਰ, ਰਾਜੀਵ ਕੁਮਾਰ, ਤੁਸ਼ਾਰ ਵਰਮਾ ਘਰਖਣਾ, ਗੁਰਪ੍ਰੀਤ ਸਿੰਘ ਕੰਗ, ਇੰਦਰਜੀਤ ਸਿੰਘ, ਪੁਸ਼ਵਿੰਦਰ ਸਿੰਘ, ਸਤਨਾਮ ਸਿੰਘ, ਪਵਨ ਕੁਮਾਰ ਚਹਿਲਾਂ, ਹਰਪ੍ਰੀਤ ਸਿੰਘ ਨਾਗਰਾ, ਜਸਵੀਰ ਸਿੰਘ, ਨਰਿੰਦਰ ਸਿੰਘ ਸੰਗਤਪੁਰਾ, ਸੁਖਵੀਰ ਬਾਠ, ਸੁਖਰਾਜ ਹੇਡੋਂ, ਸੰਜੀਵ ਕਲਿਆਣ, ਹਰਮੇਲ ਬਰਮਾ, ਗੁਰਸ਼ਰਨ ਸ਼ਾਮਗੜ੍ਹ, ਰੁਪਿੰਦਰਜੀਤ ਕੌਰ ਦਿਆਲਪੁਰਾ, ਜਸਵੀਰ ਕੌਰ ਉਟਾਲਾਂ, ਹਰਜੀਤ ਕੌਰ ਕੋਟਲਾ ਅਤੇ ਕਿਰਨਦੀਪ ਘਰਖਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਭ੍ਰਿਸ਼ਟਾਚਾਰ ਵਿਚ ਡੁੱਬੀ, ਵਿਗੜਦੀ ਕਾਨੂੰਨ ਵਿਵਸਥਾ ਨੇ ਸਰਕਾਰ ਦੇ ਝੂਠਾਂ ਦਾ ਕੀਤਾ ਪਰਦਾਫਾਸ਼- ਐਡਵੋਕੇਟ ਚਿਰ... ਅਗਲੀ ਖ਼ਬਰ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਾਹਨੇਵਾਲ ’ਚ ਕਾਂਗਰਸੀਆਂ ਨੇ ਕੀਤੀ ਜ਼ੋਰਦਾਰ ਨਾਅਰੇਬ...
Ad Position 24