ਡੇਹਲੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਵਲੋਂ ਨਸ਼ਿਆਂ ਖ਼ਿਲਾਫ਼ ਲਲਕਾਰ ਰੈਲੀ
ਦੋਰਾਹਾ, 13 ਅਕਤੂਬਰ (ਮਨਜੀਤ ਸਿੰਘ ਗਿੱਲ)- ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸਬੰਧੀ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਰਾਹਾ ਵਿਖੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਹਲਕਾ ਪਾਇਲ ਅਤੇ ਦੋਰਾਹਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਆਪਣਾ ਰੋਸ ਪ੍ਰਗਟਾਇਆ।
ਅ
ਅਕਾਲੀ ਦਲ ਵਲੋਂ ਪੁਤਲਾ ਫੂਕ ਮੁਜ਼ਾਹਰਾ ਕਰਦੇ ਹੋਏ ਗੁਰਪ੍ਰੀਤ ਸਿੰਘ ਲਾਪਰਾਂ ਤੇ ਹੋਰ ਆਗੂ। ਤਸਵੀਰ ਗਿੱਲ
14-10-2026
ਦੋਰਾਹਾ, 13 ਅਕਤੂਬਰ (ਮਨਜੀਤ ਸਿੰਘ ਗਿੱਲ)- ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸਬੰਧੀ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਰਾਹਾ ਵਿਖੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਹਲਕਾ ਪਾਇਲ ਅਤੇ ਦੋਰਾਹਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਹੈ ਅਤੇ ਇਸ ਨਾਲ ਸਬੰਧਤ ਮਾਮਲਿਆਂ ਬਾਰੇ ਬਿਆਨਬਾਜ਼ੀ ਕਰਦੇ ਸਮੇਂ ਪੂਰੀ ਸੰਜੀਦਗੀ ਅਤੇ ਸਤਿਕਾਰ ਕਾਇਮ ਰੱਖਣਾ ਚਾਹੀਦਾ ਹੈ। ਮੁਜ਼ਾਹਰੇ ਦੌਰਾਨ ਅਕਾਲੀ ਵਰਕਰਾਂ ਨੇ ਵਿਧਾਇਕ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਗੁਰਦੀਪ ਸਿੰਘ ਬਾਵਾ, ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ, ਸਾਬਕਾ ਸਰਪੰਚ ਜਗਦੀਪ ਸਿੰਘ ਲਹਿਲ, ਸੇਵਾਮੁਕਤ ਐੱਸ. ਡੀ. ਓ. ਸੋਹਣ ਸਿੰਘ, ਨਗਿੰਦਰ ਬਿੱਲੂ, ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰੀਤ ਸਿੰਘ ਕਾਲਾ, ਫਰੀਦ ਖਾਂ, ਦਿਲਬਾਗ ਸਿੰਘ, ਚੜਤ ਸਿੰਘ, ਚੰਦ ਮਕਸੂਦੜਾ, ਅਮਰਜੀਤ ਮਕਸੂਦੜਾ ਹਰਮਨਦੀਪ ਸਿੰਘ ਰਿੱਕੀ ਅਜਨੌਦ, ਹਰਿੰਦਰਪਾਲ ਸਿੰਘ ਹਨੀ ਘੁਡਾਣੀ ਸਾਬਕਾ ਚੇਅਰਮੈਨ, ਬਲਵੰਤ ਸਿੰਘ ਘਲੋਟੀ ਸਾਬਕਾ ਜਿਲਾ ਪਰਿਸ਼ਦ ਮੈਂਬਰ, ਜਗਦੀਪ ਸਿੰਘ ਲਹਿਲ, ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਚਣਕੋਇਆ, ਸਾਬਕਾ ਸਰਪੰਚ ਸੁਮਿੰਦਰ ਸਿੰਘ ਸਿਹੋੜਾ ਬਲਾਕ ਸੰਮਤੀ ਮੈਂਬਰ ਸਾਬਕਾ, ਸਾਬਕਾ ਚੇਅਰਮੈਨ ਸਿੰਘ ਮਾਂਗੇਵਾਲ ਸੁਖਵਿੰਦਰ ਸਿੰਘ ਦੌਲਤਪੁਰ ਗੁਰਮੁਖ ਸਿੰਘ ਕੂਹਲੀ ਗੁਰਦੀਪ ਸਿੰਘ ਬਾਵਾ ਇੰਦਰਜੀਤ ਸਿੰਘ ਤੂਰ, ਰਜਿੰਦਰ ਸਿੰਘ, ਟੀਟੂ ਸੇਠੀ, ਗੁਰਵਿੰਦਰ ਸਿੰਘ ਬਬਰ, ਨਵਜੋਤ ਸਿੰਘ, ਪ੍ਰਿੰਸ ਬਬਰ, ਕੁਲਦੀਪ ਸਿੰਘ, ਵਿੱਕੀ ਕੁਲਦੀਪ ਸਿੰਘ ਦੀਪਾ, ਪ੍ਰਗਟ ਸਿੰਘ ਗੁਰਦਿਤਪੁਰਾ, ਰਾਮ ਸਿੰਘ ਰਾਮਗੜ੍ਹ ਸਰਦਾਰਾਂ, ਚਰਨਜੀਤ ਸਿੰਘ ਖਾਲਸਾ, ਮਿੰਟੂ ਸੇਠੀ, ਸ਼ਰਨਜੀਤ ਸਿੰਘ ਗੁਰਦਿਤਪੁਰਾ, ਜਸਵੰਤ ਸਿੰਘ ਬਿਲਾਸਪੁਰ, ਗੁਰਪ੍ਰੀਤ ਸਿੰਘ ਗੋਪੀ, ਬਲਵਿੰਦਰ ਸਿੰਘ ਲਹਿਲ, ਪ੍ਰਿੰਸਦੀਪ ਸਿੰਘ ਦੋਰਾਹਾ, ਚੜਤ ਸਿੰਘ ਚਣਕੋਇਆ, ਨਗਿੰਦਰ ਸਿੰਘ ਚੀਮਾ, ਰਣਜੀਤ ਸਿੰਘ ਚੀਮਾ, ਹਰਜਿੰਦਰ ਸਿੰਘ ਕਾਕੂ ਹਾਜ਼ਰ ਸਨ।