ਡੇਰਾ ਝੱਮਟ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ, 28 ਆਪ੍ਰੇਸ਼ਨ ਲਈ ਚੁਣੇ ਗਏ
ਮਲੌਦ, 13 ਅਕਤੂਬਰ (ਸਹਾਰਨ ਮਾਜਰਾ)-ਰਾਧਾ ਸੁਆਮੀ ਸਤਿਸੰਗ ਘਰ ਝੱਮਟ, ਡੇਰਾ ਬਾਬਾ ਮਸਤਾਨਾ ਮਹਾਰਾਜ (ਰਜਿ. ਸੁਸਾਇਟੀ), ਪਿੰਡ ਝੱਮਟ ਵਲੋਂ ਅੱਖਾਂ ਦੀਆਂ ਬਿਮਾਰੀਆਂ ਦੇ ਸਮਾਧਾਨ ਲਈ ਇਕ ਵਿਸ਼ਾਲ ਮੁਫ਼ਤ ਕੈਂਪ ਲਗਾਇਆ।
ਮਲੌਦ, 13 ਅਕਤੂਬਰ (ਸਹਾਰਨ ਮਾਜਰਾ)-ਰਾਧਾ ਸੁਆਮੀ ਸਤਿਸੰਗ ਘਰ ਝੱਮਟ, ਡੇਰਾ ਬਾਬਾ ਮਸਤਾਨਾ ਮਹਾਰਾਜ (ਰਜਿ. ਸੁਸਾਇਟੀ), ਪਿੰਡ ਝੱਮਟ ਵਲੋਂ ਅੱਖਾਂ ਦੀਆਂ ਬਿਮਾਰੀਆਂ ਦੇ ਸਮਾਧਾਨ ਲਈ ਇਕ ਵਿਸ਼ਾਲ ਮੁਫ਼ਤ ਕੈਂਪ ਲਗਾਇਆ। ਕੈਂਪ ਦਾ ਰਸਮੀ ਉਦਘਾਟਨ ਡੇਰਾ ਮੁਖੀ ਸੰਤ ਕਰਨੈਲ ਸਿੰਘ ਵਲੋਂ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਅਹਿਮ ਅੰਗ ਹਨ, ਜਿਨ੍ਹਾਂ ਦਾ ਨਿਰੋਗ ਰਹਿਣਾ ਬੇਹੱਦ ਜ਼ਰੂਰੀ ਹੈ। ਇਸ ਲਈ ਅੱਖਾਂ ਦਾ ਸਮੇਂ-ਸਮੇਂ ’ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਹੋ ਜਿਹੇ ਅੱਖਾਂ ਦੇ ਕੈਂਪਾਂ ਦੇ ਉਪਰਾਲੇ ਪਿੰਡ ਪਿੰਡ ਕਰਵਾਏ ਜਾਣ ਲਈ ਸੋਸ਼ਲ ਕਲੱਬਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ 28 ਮਰੀਜ਼ ਮੁਫ਼ਤ ਆਪ੍ਰੇਸ਼ਨ ਲਈ ਚੁਣੇ ਗਏ। ਇਸ ਮੌਕੇ ਜਾਂਚ ਕਰਵਾਉਣ ਆਏ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ ਨਾਲ ਮੁਫ਼ਤ ਐਨਕਾਂ ਦੀ ਵੰਡ ਵੀ ਕੀਤੀ ਗਈ। ਸਾਰੇ ਕੈਂਪ ਦੀ ਦੇਖ ਰੇਖ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ. ਐਸ. ਗਰੁੱਪ ਕੁੱਪ ਕਲਾਂ ਵਲੋਂ ਕੀਤੀ ਗਈ। ਇਸ ਮੌਕੇ ਗੁਰਚਰਨ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਰਘਵੀਰ ਸਿੰਘ ਦਿਓਲ ਡੇਰਾ ਸੈਕਟਰੀ, ਤਰੁਣ ਕੁਮਾਰ, ਹਰਬੰਸ ਸਿੰਘ ਝੱਮਟ, ਮਨਪ੍ਰੀਤ ਸਿੰਘ ਝੱਮਟ, ਰਾਮ ਨਾਥ ਅਹਿਮਦਗੜ੍ਹ, ਗੁਰਮੇਲ ਸਿੰਘ ਸਿਆੜ, ਦੇਵਰਾਜ ਸਿੰਘ ਲੁਧਿਆਣਾ, ਮਨਜੀਤ ਸਿੰਘ ਖੁਰਦ, ਦਿਲਪ੍ਰੀਤ ਸਿੰਘ ਝੱਮਟ ਆਦਿ ਹਾਜ਼ਰ ਰਹੇ ਹੋਏ।