ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ’ਤੇ ਰੈਗੂਲਰ ਛੁੱਟੀ ਦਾ ਐਲਾਨ ਕਰੇ- ਬਾਵਾ ਰਵਿੰਦਰ ਨੰਦੀ
ਅਹਿਮਦਗੜ੍ਹ, 13 ਅਕਤੂਬਰ (ਰਵਿੰਦਰ ਪੁਰੀ)-ਬੈਰਾਗੀ ਮਹਾ ਮੰਡਲ ਪੰਜਾਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ 16 ਅਕਤੂਬਰ ਨੂੰ ਮਹਾਨ ਤਪਸਵੀ, ਤੇਜਸਵੀ, ਯੋਧੇ ਜਰਨੈਲ, ਕਿਸਾਨੀ ਦੇ ਮੁਕਤੀ ਦਾਤਾ ਸ਼੍ਰੋਮਣੀ ਸ਼ਹੀਦ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ ਬਾਬਾ ਬੰਦਾ ਬਹਾਦਰ ਭਵਨ ਰਕਬਾ ਜ਼ਿਲ੍ਹਾ ਲੁਧਿਆਣਾ ਅਤੇ ਸਮੁੱਚੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਮਨਾਇਆ ਜਾ ਰਿਹਾ, ਜਿਸ ਵਿਚ ਸਮੂਹ ਪੰਜਾਬੀ ਵੱਧ ਚੜ੍ਹ ਕੇ ਸ਼ਿਰਕਤ ਕਰਨਗੇ। ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾ ਮੰਡਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ 16 ਅਕਤੂਬਰ ਨੂੰ ਰੈਗੂਲਰ ਛੁੱਟੀ ਦਾ ਐਲਾਨ ਕਰੇ, ਜੋ ਪਹਿਲਾਂ ਰਾਖਵੀਂ ਛੁੱਟੀ ਹੈ, ਤਾਂ ਜੋ ਇਸ ਮਹਾਨ ਸ਼ਹੀਦ ਦੇ ਜਨਮ ਦਿਨ ਸਬੰਧੀ ਸਮਾਗਮਾਂ ਵਿਚ ਹਰ ਵਰਗ ਦੇ ਲੋਕ ਹਿੱਸਾ ਲੈ ਸਕਣ।
ਅਹਿਮਦਗੜ੍ਹ, 13 ਅਕਤੂਬਰ (ਰਵਿੰਦਰ ਪੁਰੀ)-ਬੈਰਾਗੀ ਮਹਾ ਮੰਡਲ ਪੰਜਾਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ 16 ਅਕਤੂਬਰ ਨੂੰ ਮਹਾਨ ਤਪਸਵੀ, ਤੇਜਸਵੀ, ਯੋਧੇ ਜਰਨੈਲ, ਕਿਸਾਨੀ ਦੇ ਮੁਕਤੀ ਦਾਤਾ ਸ਼੍ਰੋਮਣੀ ਸ਼ਹੀਦ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ ਬਾਬਾ ਬੰਦਾ ਬਹਾਦਰ ਭਵਨ ਰਕਬਾ ਜ਼ਿਲ੍ਹਾ ਲੁਧਿਆਣਾ ਅਤੇ ਸਮੁੱਚੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਮਨਾਇਆ ਜਾ ਰਿਹਾ, ਜਿਸ ਵਿਚ ਸਮੂਹ ਪੰਜਾਬੀ ਵੱਧ ਚੜ੍ਹ ਕੇ ਸ਼ਿਰਕਤ ਕਰਨਗੇ। ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾ ਮੰਡਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ 16 ਅਕਤੂਬਰ ਨੂੰ ਰੈਗੂਲਰ ਛੁੱਟੀ ਦਾ ਐਲਾਨ ਕਰੇ, ਜੋ ਪਹਿਲਾਂ ਰਾਖਵੀਂ ਛੁੱਟੀ ਹੈ, ਤਾਂ ਜੋ ਇਸ ਮਹਾਨ ਸ਼ਹੀਦ ਦੇ ਜਨਮ ਦਿਨ ਸਬੰਧੀ ਸਮਾਗਮਾਂ ਵਿਚ ਹਰ ਵਰਗ ਦੇ ਲੋਕ ਹਿੱਸਾ ਲੈ ਸਕਣ। ਨੰਦੀ ਨੇ ਦੱਸਿਆ ਕਿ ਕਿਵੇਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਧੋ ਦਾਸ ਬੈਰਾਗੀ ਸਾਧੂ ਦੇ ਡੇਰੇ ਚਰਨ ਪਾ ਕੇ ਉਨ੍ਹਾਂ ਨੂੰ ਪੰਜਾਬ ਵਿਚ ਹੋ ਰਹੇ ਜ਼ੁਲਮ ਬਾਰੇ ਦੱਸ ਕੇ ਤੇ ਜ਼ੁਲਮ ਖਿਲਾਫ ਮਾਲਾ ਛੱਡ ਕੇ ਖੰਡਾ ਚੁੱਕਣ ਲਈ ਪ੍ਰੇਰਿਆ ਤੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦੇ ਕੇ ਜ਼ੁਲਮ ਖਿਲਾਫ ਲੜਨ ਲਈ ਪੰਜਾਬ ਵੱਲ ਤੋਰਿਆ। ਉਨ੍ਹਾਂ ਗੁਰੂ ਜੀ ਤੋਂ ਥਾਪੜਾ ਲੈ ਕੇ ਪੰਜਾਬ ਵਿਚ ਮੁਗ਼ਲ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਸਰਹਿੰਦ ਦੇ ਜਾਲਮ ਸੂਬੇ ਵਜ਼ੀਦ ਖਾਨ ਨੂੰ ਮਾਰ ਕੇ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਮੋਹਰ ਅਤੇ ਸਿੱਕਾ ਜਾਰੀ ਕਰ ਕੇ ਪੰਜਾਬ ਵਿਚ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਅਤੇ ਉਸ ਵੇਲੇ ਦੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਦੇ ਹੱਕ ਦਿੱਤੇ। ਨੰਦੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ 16 ਅਕਤੂਬਰ ਦਾ ਦਿਨ ਇਕ ਉਤਸਵ ਵਜੋਂ ਰਾਤ ਵੇਲੇ ਹਰ ਘਰ ’ਤੇ ਦੀਪਮਾਲਾ ਕਰ ਕੇ ਮਨਾਇਆ ਜਾਵੇ। ਇਸ ਸਮੇਂ ਉਨ੍ਹਾਂ ਨਾਲ ਸੂਬਾ ਸਕੱਤਰ ਦਾਰਾ ਦਾਸ ਬਾਵਾ ਹੈਲੋਤਾਲੀ, ਸਕੱਤਰ ਬਾਵਾ ਕੇਵਲ ਦਾਸ ਧਾਰੋਂਕੀ, ਬੈਰਾਗੀ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨੇਤਰ ਬਾਵਾ ਤੇ ਹਲਕਾ ਪ੍ਰਧਾਨ ਅਮਰਜੀਤ ਬਾਵਾ ਵੀ ਮੌਜੂਦ ਸਨ।