20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਿਲਟਰੀ ਗਰਾਊਂਡ ਵਿਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ

ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਖੰਨਾ ਵਿੱਚ ਸ਼ਾਨਦਾਰ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-10-2026
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਖੰਨਾ ਵਿੱਚ ਸ਼ਾਨਦਾਰ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਕੀਤਾ ਗਿਆ। ਜਿਵੇਂ ਹੀ ਪੁਤਲਿਆਂ ਨੂੰ ਅੱਗ ਲਗਾਈ ਗਈ, ਪੂਰਾ ਮੈਦਾਨ ਆਤਿਸ਼ਬਾਜ਼ੀ ਅਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸੰਤ-ਮਹਾਤਮਾਵਾਂ ਵਿੱਚ ਸਵਾਮੀ ਸੱਚਿਦਾਨੰਦ ਮਹਾਰਾਜ, ਗੌਂਸੀ ਦੀ ਖੂਹੀ ਵਾਲੇ, ਮਹੰਤ ਮਨਸਾ ਗਿਰੀ, ਮੰਦਰ ਕਰਮੀ ਸ਼ਿਵਾਲਾ, ਬਾਈ ਦਰਸ਼ਨ ਪੁਰੀ, ਨੰਗਲੀ ਕੁਟੀਆ ਆਸ਼ਰਮ, ਬਾਈ ਨਿਰਦੋਸ਼ ਪੁਰੀ, ਨੰਗਲੀ ਕੁਟੀਆ ਆਸ਼ਰਮ, ਸੰਤ ਪੂਰਨਾਚਾਰਿਆ ਸਰਸਵਤੀ, ਟੁਕੜੀਆਂ ਵਾਲਾ ਮੰਦਰ, ਸੰਤ ਸ਼ਾਰਦਾ ਮਾਤਾ, ਟੁਕੜੀਆਂ ਵਾਲਾ ਮੰਦਰ ਸਮੇਤ ਹੋਰ ਸੰਤ-ਮਹਾਤਮਾ ਹਾਜ਼ਰ ਸਨ।ਦੁਸਹਿਰਾ ਉਤਸਵ ਕਮੇਟੀ ਰਜਿਸਟਰਡ ਖੰਨਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਵਿਸ਼ੇਸ਼ ਮਹਿਮਾਨ ਬਿੰਨੂ ਢਿੱਲੋਂ, ਦੇਵ ਖਰੌੜ, ਕਲਾਕਾਰ ਕੁਮਾਰ ਗੌਰਵ, ਬਲਬੀਰ ਰਾਏ ਐਂਡ ਪਾਰਟੀ, ਮਨੀ ਬਾਜਵਾ, ਮਨਰਾਜ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਸੱਚਾਈ, ਧਰਮ ਅਤੇ ਨੇਕੀ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਆਦਰਸ਼ਾਂ, ਮਰਿਆਦਾ ਅਤੇ ਨਿਆਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰਾਵਣ ਦੇ ਪੁਤਲੇ ਦਾ ਦਹਿਨ ਕਰਨ ਦੇ ਨਾਲ-ਨਾਲ ਸਾਨੂੰ ਆਪਣੇ ਅੰਦਰ ਮੌਜੂਦ ਹੰਕਾਰ, ਗੁੱਸੇ, ਲਾਲਚ, ਈਰਖਾ ਅਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਕੇ ਹੀ ਅਸੀਂ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਸਕਦੇ ਹਾਂ। ਮੰਤਰੀ ਸੌਂਦ ਨੇ ਕਿਹਾ ਕਿ ਦੁਸਹਿਰਾ ਸਿਰਫ਼ ਇੱਕ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਸਮਾਜ ਨੂੰ ਸੱਚਾਈ ਅਤੇ ਸਦਾਚਾਰ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਪਰਵ ਵੀ ਹੈ। ਅਜਿਹੇ ਸਮਾਗਮ ਸਾਡੀ ਅਮੀਰ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਖਿੱਚ ਦਾ ਮੁੱਖ ਕੇਂਦਰ ਰਿਹਾ। ਪੁਤਲਿਆਂ ਨੂੰ ਅੱਗ ਲੱਗਦਿਆਂ ਹੀ ਆਸਮਾਨ ਆਤਿਸ਼ਬਾਜ਼ੀ ਨਾਲ ਜਗਮਗਾ ਉੱਠਿਆ ਅਤੇ ਮੈਦਾਨ ਵਿੱਚ ਮੌਜੂਦ ਲੋਕਾਂ ਨੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਪ੍ਰਧਾਨ ਵਿਕਾਸ ਅਗਰਵਾਲ ਦੀ ਅਗਵਾਈ ਹੇਠ ਸਮਾਗਮ ਨੂੰ ਸਫ਼ਲ ਬਣਾਉਣ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਕਰਮਜੀਤ ਸਿਫ਼ਤੀ, ਓਐੱਸਡੀ ਕਰੁਣ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਦੁਸਹਿਰਾ ਉਤਸਵ ਕਮੇਟੀ ਖੰਨਾ ਦੇ ਪ੍ਰਧਾਨ ਵਿਕਾਸ ਅਗਰਵਾਲ, ਮੀਤ ਪ੍ਰਧਾਨ ਰਾਕੇਸ਼ ਸ਼ਾਹੀ, ਜਨਰਲ ਸਕੱਤਰ ਲਵਲੇਸ਼ ਅਰੋੜਾ, ਖ਼ਜ਼ਾਨਚੀ ਮੋਹਿੰਦਰ ਅਰੋੜਾ, ਪੀਏ ਮਹੇਸ਼ ਕੁਮਾਰ, ਚੇਅਰਮੈਨ ਜਗਤਾਰ ਸਿੰਘ ਗਿੱਲ, ਚੇਅਰਮੈਨ ਲਖਵੀਰ ਸਿੰਘ ਗਿੱਲ, ਹਲਕਾ ਕੋਆਰਡੀਨੇਟਰ ਮਾਸਟਰ ਅਵਤਾਰ ਸਿੰਘ, ਕੁਲਵੰਤ ਸਿੰਘ ਮੇਹਮੀ, ਅਮਰਿੰਦਰ ਸਿੰਘ ਚਹਿਲ, ਤੋਜਿੰਦਰ ਸਿੰਘ ਸੌਂਦ, ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨ ਵਰਮਾ, ਦਮਨ ਮਹਿਰਾ, ਗੁਰਸੀਰਤ ਸਿੰਘ ਬਾਦਸ਼ਾਹ, ਕੌਂਸਲਰ ਪਤੀ ਬਲਬੀਰ ਰਾਏ, ਕੌਂਸਲਰ ਪ੍ਰਦੀਪ ਰਤਨ, ਕੌਂਸਲਰ ਪਤੀ ਗੁਰਦੀਪ ਸਿੰਘ ਦੀਪੂ, ਕੌਂਸਲਰ ਪਤੀ ਮਨਿੰਦਰ ਸ਼ਰਮਾ, ਕੌਂਸਲਰ ਗੁਰਮੇਲ ਸਿੰਘ ਕਾਲਾ, ਕੌਂਸਲਰ ਰਾਜ ਕੁਮਾਰ ਲਖੀਆ, ਕੌਂਸਲਰ ਸੁਰਿੰਦਰ ਬਾਵਾ, ਕੌਂਸਲਰ ਬਲਵੰਤ ਲੋਹਟ, ਕੌਂਸਲਰ ਪਤੀ ਹੈਪੀ ਮਲਹੋਤਰਾ, ਕੌਂਸਲਰ ਪਤੀ ਹਰਜੀਤ ਸਿੰਘ ਭਾਟੀਆ, ਕੌਂਸਲਰ ਪਤੀ ਗੌਰਵ ਮੋਦਗਿਲ, ਕੌਂਸਲਰ ਹਰਦੀਪ ਸਿੰਘ ਦੀਪਾ, ਅਮਿਤ ਮਿੱਤਲ, ਕੌਂਸਲਰ ਨਿਸ਼ੂ ਕਪਿਲਾ, ਵਿੱਕੀ ਮਸ਼ਾਲ, ਕੌਂਸਲਰ ਮਨੂ ਮਨੋਚਾ, ਕੌਂਸਲਰ ਅਮਨ ਕਟਾਰੀਆ, ਵਿਕਾਸ ਭਾਟੀਆ, ਸਨੀ ਸ਼ਰਮਾ, ਹਰਬੰਸ ਸਿੰਘ ਰੋਸ਼ਾ, ਅਮਰਦੀਪ ਸਿੰਘ ਪੂਰੇਵਾਲ, ਪੁਨੀਤ ਖਤੜ, ਰਣਵੀਰ ਖੰਨਾ, ਦਿਨੇਸ਼ ਬਾਂਸਲ, ਯਾਦਵਿੰਦਰ ਸਿੰਘ ਲਿਬੜਾ, ਰਾਜਿੰਦਰ ਪੁਰੀ, ਨਰੇਸ਼ ਪੁਰੀ, ਰੋਹਿਤ ਅਗਰਵਾਲ, ਸੰਜੀਵ ਕੁਮਾਰ, ਬਬਲੀ ਸਾਹਨੇਵਾਲੀਆ, ਪ੍ਰਗਟ ਸਿੰਘ ਰੋਹਣੋ, ਹਰਜੀਤ ਸਿੰਘ ਸੋਹਲ, ਗੁਰਬਚਨ ਸਿੰਘ, ਰਾਕੇਸ਼ ਵਰਮਾ, ਰਮਨ ਸ਼ਰਮਾ, ਰਾਜਨ, ਦਰਸ਼ਨ ਸਿੰਘ, ਕੀਮਤੀ ਲਾਲ, ਗੁਰਮੁਖ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਮਾਨ, ਬਲਰਾਮ ਬਾਲੂ, ਸੁਖਮਨਜੀਤ ਸਿੰਘ, ਨਿਤਿਨ ਕੁਮਾਰ ਗਰਗ, ਨਿਧੀ ਗਰਗ, ਪ੍ਰਦੀਪ ਕੁਮਾਰ ਸੋਨੂੰ, ਅਮਿਤ ਭਾਟੀਆ, ਡਬਲਯੂ ਚੰਦਰਾ, ਗੌਰਵ ਸ਼ਕਤੀ, ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਸਮੂਹ ਪ੍ਰਮੁੱਖ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸ੍ਰੀ ਰਾਮ ਵਿਜੈ ਦਸਮੀ ਕਮੇਟੀ ਵਲੋਂ ਖੰਨਾ ਵਿਚ ਕੋਟਲੀ ਦੀ ਅਗਵਾਈ ਵਿਚ ਮਨਾਇਆ ਗਿਆ ਦੁਸਹਿਰਾ ਖੰਨਾ, (ਹਰਜਿੰਦਰ ਸਿੰਘ ਲਾਲ)- ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਖੰਨਾ ਵਿਚ ਕਾਂਗਰਸ ਸਮਰਥਕਾਂ ਵਲੋਂ ਸ੍ਰੀ ਰਾਮ ਵਿਜੈ ਦਸਮੀ ਮਹੋਤਸਵ ਕਮੇਟੀ ਖੰਨਾ ਵਲੋਂ ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਕੀਤਾ ਗਿਆ। ਜਿਵੇਂ ਹੀ ਪੁਤਲਿਆਂ ਨੂੰ ਅੱਗ ਲਗਾਈ ਗਈ, ਪੂਰਾ ਮੈਦਾਨ ਆਤਿਸ਼ਬਾਜ਼ੀ ਅਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਅੰਤਰਰਾਸ਼ਟਰੀ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤ ਗਾ ਕੇ ਸਰੋਤਿਆਂ ਨੂੰ ਨਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਇਸ ਮੌਕੇ ਮਹੰਤ ਲਾਲ ਗਿਰੀ ਮਹਾਰਾਜ, ਸਵਾਮੀ ਸਚਿਦਾਨੰਦ ਮਹਾਰਾਜ, ਬਾਈ ਜੀ ਸ੍ਰੀ ਦਰਸ਼ਨ ਪੁਰੀ, ਬਾਈ ਜੀ ਸ੍ਰੀ ਨਿਰਦੋਸ਼ ਪੁਰੀ, ਸੰਤ ਪੁਰਨਾਚਾਰਿਆ ਸਰਸਵਤੀ, ਸੰਤ ਸ਼ਾਰਧਾ ਮਾਤਾ, ਸੰਤ ਕਾਰਤੀਕ ਗਿਰੀ, ਸਿੰਗਰ ਅਸ਼ੋਕ ਸਮਰਾਟ, ਖਰੇ ਅਵਤਾਰ ਸਿੰਗਰ, ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਫ਼ਤਿਹਗੜ੍ਹ ਸਾਹਿਬ, ਸਾਬਕਾ ਕੈਬਨਿਟ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਰੁਪਿੰੰਦਰ ਸਿੰਘ ਰਾਜਾ ਗਿੱਲ, ਕਮਲਜੀਤ ਸਿੰਘ ਲੱਧੜ, ਵਿਕਾਸ ਮਹਿਤਾ, ਰਾਜ ਕੁਮਾਰ ਸਾਹਨੇਵਾਲੀਆ, ਲਛਮਣ ਗਰੇਵਾਲ, ਹੀਰਾ ਲਾਲ ਸ਼ਰਮਾ, ਐਡ. ਪਰਮਜੀਤ ਸਿੰਘ, ਸ਼ਮਿੰਦਰ ਸਿੰਘ ਮਿੰਟੂ, ਵੇਦ ਪ੍ਰਕਾਸ਼, ਸਤਨਾਮ ਸਿੰਘ ਸੋਨੀ, ਰਵਿੰਦਰ ਸਿੰਘ ਬੱਬੂ, ਅਮਰੀਸ਼ ਖੰਨਾ, ਕੁਲਦੀਪ ਭਾਰਦਵਾਜ, ਵਿਸ਼ਾਲ ਬੌਬੀ, ਵਿਜੈ ਗਰਗ, ਵਿਕਾਸ ਮਿੱਤਲ ਮਿੰਕੂ, ਅਨਮੋਲ ਪੁਰੀ, ਅਨਿਲ ਸ਼ੁਕਲਾ, ਰਾਜੀਵ ਮਹਿਤਾ, ਸੁਸ਼ੀਲ ਕੁਮਾਰ ਸ਼ੀਲਾ, ਤੇਜਿੰਦਰ ਸ਼ਰਮਾ, ਗੌਰਵ ਵਿਜਨ ਗਿੰਨੀ, ਸੰਜੂ ਸਾਹਨੇਵਾਲੀਆ, ਦਿਨੇਸ਼ ਸ਼ਰਮਾ ਮੰਟੂ, ਦਿਵੇਸ਼ ਖੁੱਲਰ, ਸੁਧੀਰ ਜੋਸ਼ੀ, ਨਰਿੰਦਰ ਵਰਮਾ ਬਾਬੀ, ਵਿਸ਼ਾਲ ਸ਼ਰਮਾ, ਪੁਨੀਤ ਅਰੋੜਾ, ਸਨੋਵੀ ਮਣਕੂ ਆਦਿ ਹਾਜਰ ਸਨ। ਡੇਹਲੋਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਡੇਹਲੋਂ, (ਅੰਮ੍ਰਿਤਪਾਲ ਸਿੰਘ ਕੈਲੇ)- ਡੇਹਲੋ ਵਿਖੇ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਗਲਿਆਣੀ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਦੁਸਹਿਰੇ ਦੌਰਾਨ ਇਸ ਵਾਰੀ ਵੱਡੀ ਗਿਣਤੀ ਵਿਚ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕਰਦਿਆਂ ਮੇਲੇ ਦਾ ਆਨੰਦ ਮਾਣਿਆ। ਸ਼ਾਮ ਵੇਲੇ ਰਾਵਣ ਦੇ ਪੁਤਲੇ ਨੂੰ ਅਗਨੀ ਦੁਸਹਿਰਾ ਕਮੇਟੀ ਵਲੋਂ ਲਗਾਈ ਗਈ। ਇਸ ਸਮੇਂ ਪ੍ਰਧਾਨ ਕਰਮਜੀਤ ਸਿੰਘ, ਓਮਪ੍ਰਕਾਸ਼ ਕੌਸ਼ਲ, ਹਰਚੰਦ ਸਿੰਘ ਗਿੱਲ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ, ਸਾਬਕਾ ਉਪ-ਚੇਅਰਮੈਨ ਪ੍ਰਮਿੰਦਰ ਸਿੰਘ ਰੰਗੀਆਂ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਡੇਹਲੋਂ, ਸਰਪੰਚ ਪਰਮਦੀਪ ਸਿੰਘ ਦੀਪਾ, ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਓਮਪ੍ਰੀਤ ਸਿੰਘ ਬੌਬੀ ਗਰੇਵਾਲ ਕਿਲਾ ਰਾਏਪੁਰ, ਰਾਕੇਸ਼ ਕੁਮਾਰ ਗੋਇਲ, ਮੋਹਨ ਸਿੰਘ, ਵਿਜੇ ਕੁਮਾਰ ਸ਼ਾਹੀ, ਮਾਸਟਰ ਤਰਸੇਮ ਲਾਲ, ਅਜਮੇਰ ਸਿੰਘ ਦਰਹੇਲੇ, ਬਲਰਾਮ ਕੁਮਾਰ ਵਡੇਰਾ, ਐਡਵੋਕੇਟ ਜੋਤੀ ਸਰੂਪ ਪ੍ਰਧਾਨ ਸ਼ਿਵ ਮੰਦਿਰ, ਸੰਦੀਪ ਸ਼ਾਹੀ, ਆਸ਼ੂ ਸ਼ਾਹੀ, ਜਗਦੀਸ਼ ਵਰਮਾ, ਮਾਸਟਰ ਵਿਜੇ ਕੁਮਾਰ, ਮਨੋਜ ਸ਼ਾਹੀ, ਅਮਨਦੀਪ ਵਡੇਰਾ, ਮਨਦੀਪ ਐਂਗਰਸ, ਅਸ਼ੋਕ ਕੁਮਾਰ ਬਜਾਜ, ਸੁਦਰਸ਼ਨ ਕੁਮਾਰ ਅਰੋੜਾ, ਡਾ. ਪ੍ਰਦੀਪ ਸ਼ਰਮਾ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਮਨਜੋਤ ਸਿੰਘ ਗਿੱਲ ਡੇਹਲੋਂ, ਗੁਰਪ੍ਰੀਤ ਸਿੰਘ ਮਟਰੀ, ਸੰਜੀਵ ਕੁਮਾਰ ਗੋਇਲ, ਪੰਚ ਅੰਕੁਸ਼ ਕੁਮਾਰ, ਪੰਚ ਰਵਿੰਦਰ ਰਵੀ, ਰਮਨਜੋਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਪ੍ਰਬੰਧਕ ਹਾਜ਼ਰ ਸਨ। ਦੇਰ ਸ਼ਾਮ ਰਾਵਣ ਦੇ ਪੁਤਲੇ ਨੂੰ ਅੱਗ ਦੁਸਿਹਰਾ ਕਮੇਟੀ ਵਲੋਂ ਦਿਖਾਈ ਗਈ। ਸਾਹਨੇਵਾਲ ’ਚ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਸਾਹਨੇਵਾਲ, (ਹਨੀ ਚਾਠਲੀ/ਅਮਰਜੀਤ ਸਿੰਘ ਮੰਗਲੀ)-ਦੁਸਹਿਰੇ ਦਾ ਤਿਉਹਾਰ ਅੱਜ ਸਾਹਨੇਵਾਲ ਕਸਬੇ ਦੀ ਦੁਸ਼ਹਿਰਾ ਗਰਾਊਂਡ ਵਿਖੇ ਸਾਹਨੇਵਾਲ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਬੀ. ਕੇ. ਅਨੇਜਾ, ਚੇਅਰਮੈਨ ਓਮ ਪ੍ਰਕਾਸ਼ ਗੋਇਲ ਤੇ ਸਮੂਹ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆਂ ਗਿਆ । ਅੱਜ ਸਵੇਰ ਤੋ ਹੀ ਦੁਸ਼ਹਿਰਾਂ ਗਰਾਊਂਡ ਵਿਖੇ ਬਣੇ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਦੇਖਣ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਭਾਰੀ ਭੀੜ ਲੱਗੀ ਰਹੀ ਅਤੇ ਬਜਾਰਾਂ ਵਿੱਚ ਵੀ ਭਾਰੀ ਰੋਣਕਾਂ ਦੇਖਣ ਨੂੰ ਮਿਲ ਰਹੀਆਂ ਸਨ। ਦੁਸਹਿਰੇ ਦੇ ਮੇਲੇ ਦੌਰਾਨ ਸਵ. ਰੁਲਦਾ ਸਿੰਘ ਪਹਿਲਵਾਨ ਦੀ ਯਾਦ ਨੂੰ ਸਮਰਪਿਤ ਕਰਵਾਈਆਂ ਗਈਆਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਵਿੱਚ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਅਤੇ ਮੇਲੇ ਦਾ ਰਸਮੀ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੂੰਡੀਆਂ ਪਹੁੰਚੇ। ਦੁਸਹਿਰਾ ਕਮੇਟੀ ਸਾਹਨੇਵਾਲ ਦੇ ਸਮੂਹ ਮੈਂਬਰਾਂ ਵੱਲੋਂ ਮੰਤਰੀ ਮੁੰਡੀਆ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਕੁਸ਼ਤੀਆਂ ਵਿੱਚ ਪੰਜਾਬ ਦੇ ਉੱਚ ਕੋਟੀ ਦੇ ਪਹਿਲਵਾਨ ਪਹੁੰਚੇ । ਦੇਰ ਸ਼ਾਮ ਤੱਕ ਪੰਜਾਬੀ ਲੋਕ ਗਾਇਕ ਰੰਗਲੇ ਸਰਦਾਰ ਵੱਲੋ ਆਪਣੇ ਪੰਜਾਬੀ ਗੀਤਾ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਸਾਹਨੇਵਾਲ ਦੁਸਹਿਰਾ ਕਮੇਟੀ ਦੇ ਪ੍ਰਧਾਨ ਅਨੇਜਾ ਤੇ ਚੇਅਰਮੈਨ ਗੋਇਲ ਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਪੰਜਾਬ ਦੇ ਉੱਚ ਕੋਟੀ ਦੇ ਪਹਿਲਵਾਨਾਂ ਅਤੇ ਪੰਜਾਬੀ ਲੋਕ ਗਾਇਕ ਰੰਗਲੇ ਸਰਦਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਰਾਮ ਚੰਦਰ, ਸੀਤਾ-ਮਾਤਾ, ਲਛਮਣ ਅਤੇ ਭਗਵਾਨ ਹਨੂੰਮਾਨ ਜੀ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ । ਪਹਿਲਵਾਨਾਂ ਦੀਆਂ ਕੁਸ਼ਤੀਆਂ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਅਜਮੇਰ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਭੋਲਾ ਮਾਂਗਟ ਅਤੇ ਅਰੁਣ ਬਠਲਾ ਵੱਲੋਂ ਨਿਭਾਈ। ਦੇਰ ਸ਼ਾਮ ਮੇਘਨਾਥ, ਕੁੰਭਕਰਣ ਅਤੇ ਰਾਵਣ ਨੂੰ ਅਗਨੀ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਧਾਨ ਚੇਅਰਮੈਨ ਜੋਰਾਵਰ ਸਿੰਘ, ਅਜਮੇਰ ਸਿੰਘ ਧਾਲੀਵਾਲ, ਪ੍ਰਧਾਨ ਗੁਰਦੀਪ ਸਿੰਘ ਕੌਲ, ਪ੍ਰਧਾਨ ਮਨਜਿੰਦਰ ਸਿੰਘ ਮਾਂਗਟ, ਜ਼ਿਲ੍ਹਾ ਪ੍ਰਧਾਨ ਲਾਲੀ ਹਰਾ, ਚੰਚਲ ਮਿਨਹਾਸ, ਅਰੁਣ ਬਠਲਾ, ਪ੍ਰਧਾਨ ਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ ਬੱਗਾ, ਸ਼ੈਕੀ ਅਰੋੜਾ, ਸਤਵਿੰਦਰ ਸਿੰਘ ਹੈਪੀ, ਮਨੂੰ ਮਲਿਕ, ਕੁਲਵਿੰਦਰ ਸਿੰਘ ਕਾਲਾ ਬਿਮਰੋ, ਪ੍ਰਧਾਨ ਵਿਜੇ ਪੁਰੀ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ, ਪੱਪੂ ਤਲਵਾੜਾ, ਸਤਵਿੰਦਰ ਸਿੰਘ ਹੈਪੀ, ਰਾਹੁਲ ਗਰਗ, ਦਲਜੀਤ ਸਿੰਘ ਬੱਗਾ, ਬੱਬੂ ਬਿਰਦੀ, ਬੱਬੂ ਖਾਲਸਾ, ਪ੍ਰਧਾਨ ਦਵਿੰਦਰ ਸਿੰਘ ਝੱਜ, ਪ੍ਰਧਾਨ ਪੂਜਾ ਭਾਟੀਆ, ਹਰਵਿੰਦਰ ਕੁਮਾਰ ਪੱਪੀ, ਕੌਂਸਲਰ ਪਲਵਿੰਦਰ ਸਿੰਘ, ਪ੍ਰਧਾਨ ਮਣਧੀਰ ਸਿੰਘ ਧੀਰਾ, ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੰਨੀ, ਬਲਾਕ ਪ੍ਰਧਾਨ ਕੁਲਦੀਪ ਐਰੀ, ਤੇਜਿੰਦਰ ਸਿੰਘ ਮਿੱਠੂ, ਜਸਪ੍ਰੀਤ ਸਿੰਘ ਆਦਿ ਹਾਜਰ ਸਨ। ਰਾਵਣ ਦਹਿਨ ਨਾਲ ਗੂੰਜਿਆ ਮਾਛੀਵਾੜਾ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸ਼ਿਹਰਾ ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਦੁਸਹਿਰੇ ਦਾ ਤਿਉਹਾਰ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਵੱਲੋਂ ਕਰਵਾਏ ਗਏ ਦੁਸਹਿਰਾ ਮੇਲੇ ’ਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਦੁਸਹਿਰਾ ਮੈਦਾਨ ’ਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਖਿੱਚ ਦਾ ਕੇਂਦਰ ਬਣੇ ਰਹੇ। ਸ਼ਾਮ ਵੇਲੇ ਤਿੰਨਾਂ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਮੇਲੇ ਦੀ ਸਮਾਪਤੀ ਮੌਕੇ ਸਰਵਹਿੱਤਕਾਰੀ ਸਭਾ ਦੇ ਚੇਅਰਮੈਨ ਮੋਹਿਤ ਕੁੰਦਰਾ ਅਤੇ ਪ੍ਰਧਾਨ ਅਸ਼ੋਕ ਸੂਦ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਬਾਂਸਲ, ਭਾਜਪਾ ਆਗੂ ਸੰਜੀਵ ਲੀਹਲ, ਅਜੈ ਬਾਂਸਲ, ਠੇਕੇਦਾਰ ਰੋਕੀ ਬਾਂਸਲ ਅਤੇ ਮਾਧਵ ਲੁਧਿਆਣਾ ਸਮੇਤ ਪ੍ਰਮੋਦ ਜੈਨ, ਕ੍ਰਿਸ਼ਨ ਚੋਪੜਾ, ਡੀ.ਡੀ. ਵਰਮਾ, ਸੰਜੀਵ ਰਿੰਕਾ, ਚੇਤਨ ਕੁਮਾਰ, ਦੀਪਕ ਸੂਦ, ਸਨੀ ਸੂਦ, ਰਾਜਨ ਗੁਲਾਟੀ, ਬੋਬੀ ਸਚਦੇਵਾ, ਕ੍ਰਿਸ਼ਨ ਲਾਲ ਸਚਦੇਵਾ, ਜਗਜੀਤ ਮਹਿਰਾ, ਜਨਕ ਰਾਜ, ਪਵਨ ਬੱਤਰਾ, ਨੀਰਜ ਵਰਮਾ, ਵਿੱਕੀ ਕਪੂਰ, ਨਰੇਸ਼ ਖੇ ੜਾ, ਜਿੰਮੀ ਜੈਨ, ਭਾਰਤ ਜੈਨ, ਭੂਸ਼ਣ ਜੈਨ, ਦੀਪਕ ਕੁਮਾਰ, ਸੋਨੂੰ ਸਚਦੇਵਾ, ਬੱਬੂ ਜੁਨੇਜਾ ਅਤੇ ਰਿੰਕੂ ਕੁਮਾਰ ਹਾਜ਼ਰ ਸਨ। ਸਮਾਗਮ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਡੀ. ਐੱਸ. ਪੀ. (ਐੱਚ) ਗੱਬਰ ਸਿੰਘ, ਜਿਲ੍ਹਾ ਉਪ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਸ਼ਰਮਾ, ਥਾਣਾ ਮੁਖੀ ਕਰਮਜੀਤ ਸਿੰਘ ਅਤੇ ਇੰਸਪੈ ਕਟਰ (ਬਾਕੀ ਸਫ਼ਾ 8 ’ਤੇ) ਰਾਜਵੰਤ ਕੌਰ ਦੀ ਨਿਗਰਾਨੀ ਹੇਠ ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਖੰਨਾ ਪੁਲਿਸ ਜਿਲ੍ਹੇ ਦੇ ਲਗਪਗ ਸਾਰੇ ਕਸਬਿਆਂ ਵਿਚ ਲੱਖਾਂ ਲੋਕਾਂ ਨੇ ਮਨਾਇਆ ਦੁਸਹਿਰੇ ਦਾ ਤਿਉਹਾਰ ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜਿਲ੍ਹੇ ਦੇ ਲਗਪਗ ਹਰ ਕਸਬੇ ਵਿਚ ਦੁਸਹਿਰਾ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ। ਵੱਖ ਵੱਖ ਥਾਵਾਂ ਤੇ ਲੱਖਾਂ ਦੀ ਗਿਣਤੀ ਵਿਚ ਲੋਕ ਦੁਸਹਿਰੇ ਦਾ ਤਿਉਹਾਰ ਦੇਖਣ ਲਈ ਪੁੱਜੇ। ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਸਥਾਨਕ ਅਤੇ ਵੱਡੇ ਆਗੂ ਵੀ ਇੰਨ੍ਹਾਂ ਸਮਾਰੋਹਾਂ ਵਿਚ ਸ਼ਾਮਿਲ ਹੋਏ। ਕਈ ਥਾਵਾਂ ਤੇ ਇਹ ਤਿਉਹਾਰ ਸਪਸ਼ਟ ਰੂਪ ਵਿਚ ਸਿਆਸੀ ਪਾਰਟੀਆਂ ਦੀ ਤਾਕਤ ਦਾ ਵਿਖਾਵਾ ਵੀ ਬਣੇ। ਜਦੋਂ ਕਿ ਖੰਨਾ ਪੁਲਿਸ ਜਿਲ੍ਹੇ ਦੇ ਸਬ ਡਵੀਜਨ ਦੇ ਪਾਇਲ ਦੇ ਕਸਬਾ ਪਾਇਲ ਵਿਚ ਸਦੀਆਂ ਤੋਂ ਬਣੇ ਪੱਕੇ ਰਾਵਣ ਦੀ ਲੋਕਾਂ ਨੇ ਪੂਜਾ ਅਰਚਨਾ ਵੀ ਕੀਤੀ। ਇਹ ਪੂਜਾ ਅਰਚਨਾ ਬਾਕੀ ਦੁਸਹਿਰਿਆਂ ਨਾਲੋਂ ਇਕ ਵੱਖਰਾ ਹੀ ਰੂਪ ਪੇਸ਼ ਕਰਦੀ ਹੈ ਤੇ ਹਰ ਸਾਲ ਕੀਤੀ ਜਾਂਦੀ ਹੈ। ਗੌਰਤਲਬ ਹੈ ਕਿ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਦੋਰਾਹਾ, ਸਾਹਨੇਵਾਲ, ਪਾਇਲ, ਕੁਹਾੜਾ, ਡੇਹਲੋਂ, ਮਲੌਦ, ਜੌੜੇਪੁਲ ਜਰਗ ਆਦਿ ਕਸਬਿਆਂ ਵਿਚ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਖਾਸ ਕਰ ਖੰਨਾ ਵਿਚ ਆਮ ਆਦਮੀ ਪਾਰਟੀ ਸਮਰਥਕਾਂ ਨੇ ਦੁਸਹਿਰਾ ਕਮੇਟੀ ਦੇ ਨਾਮ ਥੱਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਕਾਂਗਰਸ ਸਮਰਥਕਾਂ ਨੇ ਸ੍ਰੀ ਰਾਮ ਵਿਜੈ ਦਸਵੀ ਮਹਾਂਉਤਸਵ ਦੇ ਨਾਮ ਥੱਲੇ ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਵਿਚ ਵੱਖ ਵੱਖ ਥਾਵਾਂ ਤੇ ਦੁਸਹਿਰਾ ਮਨਾਇਆ ਅਤੇ ਅਮਲੀ ਤੌਰ ਤੇ ਆਪੋ ਆਪਣੀ ਰਾਜਨੀਤਕ ਤਾਕਤ ਦਾ ਮੁਜਾਹਰਾ ਕਰਦੇ ਦਿਖਾਈ ਦਿੱਤੇ। ਜਰਗ ਅਤੇ ਰੋਹਣੋਂ ਕਲਾਂ ਵਿਖੇ ਦੁਸਹਿਰਾ ਸ਼ਰਧਾ ਨਾਲ ਮਨਾਇਆ ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)- ਪਿੰਡ ਜਰਗ ਅਤੇ ਰੋਹਣੋਂ ਕਲਾਂ ਵਿਖੇ ਪੂਰੀ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਦੁਸਹਿਰਾ ਮਨਾਇਆ ਗਿਆ। ਪਿੰਡ ਜਰਗ ਵਿਖੇ ਦੁਸਹਿਰਾ ਕਮੇਟੀ ਦੇ ਕਾਰਕੁੰਨਾਂ ਵਲੋਂ ਅੱਜ ਰੰਗਾ ਰੰਗ ਪ੍ਰੋਗਰਾਮ ਦਾ ਵੀ ਪ੍ਰਬੰਧ ਕੀਤਾ ਗਿਆ। ਜਿਸ ਦੌਰਾਨ ਚੋਟੀ ਦੇ ਕਲਾਕਾਰਾਂ ਨੇ ਚੰਗਾ ਰੰਗ ਬੰਨਿ੍ਆ। ਜਰਗ ਅਤੇ ਰੋਹਣੋਂ ਕਲਾਂ ਵਿਖੇ ਪ੍ਰਸਾਸ਼ਨ ਵਲੋਂ ਵੀ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ। ਜਰਗ ਵਿਖੇ ਗ੍ਰਾਮ ਪੰਚਾਇਤ, ਦੁਸਹਿਰਾ ਕਮੇਟੀ ਅਤੇ ਪਤਵੰਤਿਆਂ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਦਿਖਾ ਕੇ ਅਗਨ ਭੇਟ ਕੀਤਾ। ਪਿੰਡ ਰੋਹਣੋਂ ਕਲਾਂ ਵਿਖੇ ਸਾਰਾ ਦਿਨ ਬਹੁਤ ਹੀ ਸ਼ਾਨਦਾਰ ਝਲਕੀਆਂ ਪੇਸ਼ ਕੀਤੀਆਂ ਗਈੇ। ਪਿੰਡ ਦੇ ਸਰਪੰਚ ਰਣਜੀਤ ਸਿੰਘ ਰੋਹਣੋਂ ਕਲਾਂ, ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਮਹਿੰਦਰ ਸਿੰਘ ਅਤੇ ਹੋਰ ਪਤਵੰਤਿਆਂ ਨੂੰ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਰੋਹਣੋਂ ਕਲਾਂ ਵਿਖੇ ਸਰਪੰਚ ਰਣਜੀਤ ਸਿੰਘ ਕਮੇਟੀ ਪ੍ਰਧਾਨ ਜਗਪ੍ਰੀਤ ਸਿੰਘ ਖਜਾਨਚੀ ਨਿਰਭੈ ਸਿੰਘ ਸੈਕਟਰੀ ਜਰਨੈਲ ਸਿੰਘ, ਸਲਾਹਕਾਰ ਅਸ਼ਵਨੀ ਕੁਮਾਰ, ਮੀਤ ਪ੍ਰਧਾਨ ਹਾਕਮ ਸਿੰਘ, ਗੁਰਸੇਵਕ ਸਿੰਘ, ਮੈਂਬਰ ਬਲਾਕ ਸੰਮਤੀ ਪ੍ਰਗਟ ਸਿੰਘ (ਪਾਟਾ) ਅਰਸ਼ਪ੍ਰੀਤ ਸਿੰਘ, ਜਸਵੀਰ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ ਪੰਚ, ਗੁਰਸਿਮਰਨ ਸਿੰਘ ਚਮਕੌਰ ਸਿੰਘ ਪੰਚ, ਪਾਲ ਸਿੰਘ ਪਾਲੀ ਸਮੇਤ ਹੋਰਨਾਂ ਨੇ ਆਪੋ ਆਪਣੀਆਂ ਸੇਵਾਵਾਂ ਨਿਭਾਈਆਂ। ਮਲੌਦ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਦੁਸਹਿਰੇ ਦਾ ਤਿਉਹਾਰ ਮਲੌਦ ਵਿਖੇ ਦੁਸਹਿਰਾ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਤਮਹਿਮਾਨ ਦੇ ਤੌਰ ’ਤੇ ਪੁੱਜੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਅੰਦਰ ਦੇ ਰਾਵਣ ਨੂੰ ਖ਼ਤਮ ਕਰਨ ਤਾਂ ਹੀ ਇਸ ਤਿਉਹਾਰ ਨੂੰ ਸਹੀ ਅਰਥਾਂ ’ਚ ਮਨਾਇਆ ਜਾ ਸਕਦਾ ਹੈ। ਇਸ ਸਮੇਂ ਵੱਖ-ਵੱਖ ਸਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਹੁਨਰ ਸੰਧੂ ਨੇ ਖੁੱਲੇ ਅਖਾੜੇ ਵਿੱਚ ਆਪਣੇ ਗੀਤਾ ਰਾਹੀਂ ਭਾਰੀ ਇਕੱਠ ਦਾ ਮਨੋਰੰਜਨ ਕੀਤਾ, ਜਿਸ ਉਪਰੰਤ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਅਤੇ ਮਾਈ ਪਲਕ ਮਹੰਤ ਵਲੋਂ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕੀਤੀ ਗਈ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਸੋਨੀਆ ਗੋਇਲ, ਮਾਈ ਪਲਕ ਮਹੰਤ ,ਦੀਪਕ ਗੋਇਲ ,ਪ੍ਰਧਾਨ ਗਗਨ ਜੇਠੀ, ਵਾਈਸ ਪ੍ਰਧਾਨ ਨੀਰਜ ਵਰਮਾ, ਸੈਕਟਰੀ ਸੰਤੋਸ਼ ਕੁਮਾਰ ਕਾਲਾ, ਖ਼ਜ਼ਾਨਚੀ ਪਿਊਸ਼ ਸਿੰਗਲਾ, ਕੌਂਸਲਰ ਗਿਆਨੀ ਜਗਦੀਪ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਪੰਮਾ ਸੇਖਾ, ਸਰਪੰਚ ਨਵਦੀਪ ਸਿੰਘ ਬੱਬੂ ਰਾਮਗੜ੍ਹ ਸਰਦਾਰਾਂ, ਜੱਸਾ ਪਹਿਲਵਾਨ ਖੇੜੀ, ਹਰਸ਼ ਨੇਗੀ, ਗੌਰਵ ਠੁਕਰਾਲ, ਮੋਨੂੰ ਪੁਰੀ, ਥਾਣਾ ਮੁਖੀ ਸੁਖਵੀਰ ਸਿੰਘ, ਚੌਕੀ ਇੰਚਾਰਜ ਹਰਜਿੰਦਰ ਸਿੰਘ, ਮੁਨਸ਼ੀ ਹਰਮਿੰਦਰ ਸਿੰਘ ਅਤੇ ਥਾਣੇਦਾਰ ਸੁਖਪ੍ਰੀਤ ਸਿੰਘ ਆਦਿ ਹਾਜਰ ਸਨ। ਫਾਰਚੂਨ ਸਿਟੀ ਜੰਡਿਆਲੀ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਕੁਹਾੜਾ, (ਸੰਦੀਪ ਸਿੰਘ ਕੁਹਾੜਾ)- ਫਾਰਚੂਨ ਸਿਟੀ ਜੰਡਿਆਲੀ ਵਿਖੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਪ੍ਰਧਾਨ ਵਿਜੇ ਸੈਣੀ ਦੀ ਅਗਵਾਈ ਹੇਠ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਲਗਾਈਆਂ ਗਈਆਂ, ਜਿੱਥੇ ਲੋਕਾਂ ਨੇ ਖਾਣ ਪੀਣ ਦੇ ਨਾਲ-ਨਾਲ ਤਿਉਹਾਰ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਦੁਸਹਿਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਜੇ ਸੈਣੀ ਪ੍ਰਧਾਨ, ਅੰਕੀਤਾ ਸ਼ਰਮਾ ਐਡਵੋਕੇਟ, ਜੀ. ਐਸ ਰਾਣਾ, ਆਰ. ਐਨ ਸ਼ਰਮਾ, ਗੁਰਮੀਤ ਸਿੰਘ ਢਿੱਲੋ, ਨਵੀਨ ਵਰਮਾ, ਚੰਦਰ ਪ੍ਰਕਾਸ਼, ਵਿਪਨ ਡੋਗਰਾ, ਬਲਵਿੰਦਰ ਸਿੰਘ, ਜਤਿੰਦਰ ਸਿੰਗਲਾ, ਲਖਵੀਰ ਸਿੰਘ, ਵਿਨੋਦ ਸਕਲਾਨੀ, ਸਤਵੰਤ ਸਿੰਘ, ਨਰੇਸ਼ ਗਡਵਾਨੀ, ਸੰਜੇ ਸ਼ਾਹੀ, ਵਜਿੰਦਰ ਸ਼ਰਮਾ, ਬਿਪਨ ਮਿਸ਼ਰਾ, ਸੁੁਰਿੰਦਰ ਮਹਾਜਨ, ਮੀਨਾ ਫਰਸਵਾਨ, ਸੁੁਸ਼ਮਾ ਅਤੇ ਰੂਚੀ ਵਰਮਾ ਸਮੇਤ ਕਲੋਨੀ ਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪਾਇਲ ’ਚ ਦੁਸਹਿਰੇ ’ਤੇ ਹੋਈ ਪੱਕੇ ਬਣੇ ਰਾਵਣ ਦੀ ਪੂਜਾ ਪਾਇਲ, (ਰਜਿੰਦਰ ਸਿੰਘ,ਨਿਜ਼ਾਮਪੁਰ)-ਸਥਾਨਕ ਸ਼ਹਿਰ ਬਣੇ ਪ੍ਰਾਚੀਨ ਸ੍ਰੀ ਰਾਮ ਮੰਦਿਰ ਪਾਇਲ ਦੇ ਨੇੜੇ ਬਣੇ ਪੱਕੇ ਰਾਵਣ ਦੀ ਦੁਸਹਿਰੇ ਤੇ ਪੂਜਾ ਕੀਤੀ ਜਾਂਦੀ ਹੈ। ਇਥੇ ਹਰ ਸਾਲ ਦੀ ਤਰ੍ਹਾਂ ਦੁਬੇ ਪਰਿਵਾਰ, ਮੰਦਿਰ ਪ੍ਰਧਾਨ ਸ਼ਿਵ ਕੁਮਾਰ ਸੋਨੀ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪੂਜਾ ਅਰਚਨਾ ਅਤੇ ਆਰਤੀ ਤੋਂ ਬਾਅਦ ਦੁਸਹਿਰੇ ਦਾ ਤਿਉਹਾਰ ਬਣੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਤੇ ਹੋਰਨਾਂ ਪਾਰਟੀਆਂ ਦੇ ਆਗੂਆ ਨੇ ਸ੍ਰੀ ਰਾਮ ਮੰਦਿਰ ਵਿੱਚ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ ਜਿਥੇ ਉਨ੍ਹਾਂ ਸ੍ਰੀ ਰਾਮ ਮੰਦਿਰ ’ਚ ਮੱਥਾ ਵੀ ਟੇਕਿਆ ਗਿਆ। ਇਸ ਸਮੇਂ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਸ੍ਰੀ ਰਾਮ ਮੰਦਿਰ ਮੱਥਾ ਟੇਕ ਸ੍ਰੀ ਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ, ਉਥੇ ਮੰਦਿਰ ਕਮੇਟੀ ਵਲੋਂ ਦੁਸਹਿਰੇ ਤੇ ਰਾਮਲੀਲਾ ਦਾ ਆਯੋਜਨ ਕੀਤਾ ਗਿਆ। ਜਿਥੇ ਮੰਦਿਰ ਕਮੇਟੀ ਦੇ ਕਾਲਕਾਰਾਂ ਵਲੋਂ ਬਹੁਤ ਹੀ ਮਨਮੋਹਿਕ ਰਮਾਇਣ ਦੇ ਸੀਨ ਪੇਸ਼ ਕੀਤੇ ਗਏ। ਜਿਕਰਯੋਗ ਹੈ ਕਿ ਵਾਰਡ ਨੰਬਰ: 7 ’ਚ ਸ੍ਰੀ ਭੋਲਾ ਮੰਦਿਰ ਪਾਇਲ ਵਿਖੇ ਮਾਲਵਾ ਕਲੱਬ ਵਲੋਂ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਦੀ ਦੇਖਰੇਖ ਹੇਠ 10 ਦਿਨ ਰਾਮਲੀਲਾ ਦਾ ਆਯੋਜਨ ਕੀਤਾ ਜਾਦਾ ਹੈ। ਇਸ ਸਮੇਂ ਨੰਬਰਦਾਰ ਅਸ਼ੋਕ ਸੋਨੀ, ਚੇਅਰਮੈਨ ਕਿਰਨਜੀਤ ਕੌਰ ਧਮੋਟ, ਤਰੁਨ ਕੁਮਾਰ ਸੋਨੀ, ਜਗਦੀਸ਼ ਸਿੰਘ ਔਜਲਾ, ਦਲਬਾਰਾ ਸਿੰਘ ਗੁੱਡੂ, ਗੁਰਨਾਮ ਸਿੰਘ ਝੱਜ, ਸੰਜੇ ਜੋਸ਼ੀ, ਵਿਨੋਦ ਦੁਬੇ, ਅਖਿਲ ਪ੍ਰਕਾਸ਼ ਦੁਬੇ, ਸੰਜੇ ਦੁਬੇ, ਅਨੁਰਾਗ ਦੁਬੇ, ਨਵੀਨ ਕੁਮਾਰ ਦੁਬੇ, ਕਰਨ ਸ਼ਰਮਾ, ਭਰਤ ਦੁਬੇ, ਬਿੰਦੂ ਚੀਮਾ, ਵਿਨੋਦ ਦੁਬੇ, ਸੰਜੀਵ ਕੁਮਾਰ ਸੋਨੀ, ਵਿਜੇ ਕੁਮਾਰ ਨੇਤਾ, ਸੁਰਿੰਦਰਪਾਲ ਹੁੰਜਣ, ਹਰਵਿੰਦਰ ਸਿੰਘ ਦੋਰਾਹਾ ਤੇ ਵੱਡੀ ਗਿਣਤੀ ’ਚ ਇਲਾਕੇ ਭਰ ਤੋਂ ਦੁਸਹਿਰਾ ਦੇਖਣ ਆਏ ਦਰਸ਼ਕ ਹਾਜ਼ਰ ਸਨ। ਦੁਸਹਿਰੇ ਮੌਕੇ ਅਕਾਲੀ ਆਗੂ ਯਾਦੂ ਵੱਖ-ਵੱਖ ਮੰਦਿਰਾਂ ਵਿਚ ਹੋਏ ਨਤਮਸਤਕ ਖੰਨਾ, (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਵਲੋਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਦੁਸਿਹਰੇ ਦਾ ਪਵਿੱਤਰ ਤਿਉਹਾਰ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਯਾਦੂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵੱਲੋਂ ਜਿੱਥੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਪੂਜਾ ਕੀਤੀ ਗਈ, ਉੱਥੇ ਹੀ ਲੋੜਵੰਦਾਂ ਤੇ ਗ਼ਰੀਬਾਂ ਲਈ ਲੰਗਰ ਲਗਾ ਕੇ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਦੀ ਨਵੀਂ ਪਿਰਤ ਪਾਈ ਗਈ। ਮੰਗਲਵਾਰ ਨੂੰ ਵਿਜੇ ਦਸਵੀਂ ਦੇ ਮੌਕੇ ਯਾਦਵਿੰਦਰ ਸਿੰਘ ਯਾਦੂ ਆਪਣੀ ਟੀਮ ਸਮੇਤ ਖੰਨਾ ਸ਼ਹਿਰ ਦੇ ਇਤਿਹਾਸਕ ਤੇ ਪ੍ਰਾਚੀਨ ਸ੍ਰੀ ਰਾਮ ਮੰਦਿਰ ਵਿਖੇ ਪਹੁੰਚੇ। ਦੁਸਹਿਰੇ ਦੇ ਪਵਿੱਤਰ ਦਿਹਾੜੇ ਮੌਕੇ ਯਾਦੂ ਨੇ ਨਤਮਸਤਕ ਹੋ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪੂਜਾ ਅਰਚਨਾ ਕਰਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸੱਚਾਈ, ਧਰਮ, ਨੇਕੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਬਾਅਦ ’ਚ ਸ਼ਰਧਾਲੂਆਂ ਅਤੇ ਰਾਹਗੀਰਾਂ ਲਈ ਲੰਗਰ-ਭੰਡਾਰਾ ਤਿਆਰ ਕਰਵਾਇਆ, ਜਿਸ ’ਚ ਸੰਗਤ ਨੂੰ ਖੀਰ, ਪੂਰੀਆਂ ਤੇ ਦਾਲ ਸਬਜੀ ਦਾ ਲੰਗਰ ਛਕਾਇਆ ਗਿਆ। ਯਾਦੂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦੇ ਮੈਂਬਰਾਂ ਨੇ ਮਿਲ ਕੇ ਵਰਤਾਇਆ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਸਹਿਰੀ-1, ਸਰਕਲ ਪ੍ਰਧਾਨ ਸਰਵਦੀਪ ਸਿੰਘ ਕਾਲੀਰਾਓ ਸਰਕਲ ਪ੍ਰਧਾਨ ਸਹਿਰੀ-2, ਕੁਲਦੀਪ ਕੌਰ ਗਗਨ ਕਾਲੀਰਾਓ ਇਤਸਰੀ ਵਿੰਗ ਪ੍ਰਧਾਨ, ਪਵਨਜੋਤ ਸਿੰਘ ਹਰਿਓ ਸਰਕਲ ਪ੍ਰਧਾਨ ਲਲਹੇੜੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਿੱਕੀ ਅਜਨੌਦ, ਜਗਦੀਸ਼ ਸਿੰਘ ਦੀਸਾ ਸਰਕਲ ਪ੍ਰਧਾਨ ਬੀਜਾ ਜੋਨ, ਐਡਵੋਕੇਟ ਜਤਿੰਦਰ ਸਿੰਘ ਭੋਲੂ ਮੈਂਬਰ ਪੀਏਸੀ, ਸੁਰਿੰਦਰ ਤਿਵਾੜੀ, ਪਰਮਪ੍ਰੀਤ ਸਿੰਘ ਕੰਗ ਯੂਥ ਪ੍ਰਧਾਨ ਖੰਨਾ, ਭੁਪਿੰਦਰ ਸਿੰਘ ਸਰਾਂ , ਜਤਿੰਦਰ ਸਿੰਘ ਮਹਿਮੀ, ਫ਼ੌਜੀ ਬਲਵਿੰਦਰ ਸ਼ਰਮਾ, ਕੌਂਸਲਰ ਹਨੀ ਰੋਸ਼ਾ, ਲੱਕੀ ਵਰਮਾ, ਅਸ਼ਵਨੀ ਜੋਸ਼ੀ, ਕਮਲ ਮੌਦਗਿਲ, ਮਨੂੰ ਗੋਇਲ, ਆਸ਼ੂ ਬਾਤਿਸ਼, ਅੰਕੁਰ ਗੋਇਲ, ਰਵਿੰਦਰ ਰਵੀ, ਮੁਨੀਸ਼ ਸ਼ਰਮਾ, ਹਿਮਾਂਸ਼ੂ ਵਿੱਠਲ, ਵਿਕਰਮ ਸ਼ਰਮਾ, ਦਿਨੇਸ਼ ਮਿੱਤਲ, ਪਰਮਿੰਦਰ ਸਿੰਘ ਸੋਨੂੰ ਸਰਕਲ ਪ੍ਰਧਾਨ ਯੂਥ, ਅਮਨਦੀਪ ਸਿੰਘ ਮਾਵੀ, ਪ੍ਰਸੰਤ ਡਾਂਗ, ਸਾਹਿਲ ਸ਼ਰਮਾ, ਮੰਗਤ ਸਿੰਗਲਾ, ਨਰੇਸ਼ ਕੁਮਾਰ, ਅਸਵਿੰਦ ਕੁਮਾਰ, ਬੱਲੀ ਰੰਧਾਵਾ, ਜੱਸੀ ਚਕੌਹੀ, ਤਲਵਿੰਦਰ ਸਿੰਘ ਮੋਹਨਪੁਰ, ਗੁਰਸ਼ਰਨ ਸਿੰਘ ਲਾਲੂ, ਰਾਵਿੰਦਰ ਕੁਮਾਰ ਬਿੱਟੂ, ਪ੍ਰਗਟ ਸਿੰਘ ਫਤਿਹਪੁਰ, ਰਮਨ ਸਟੂਡਿਓ, ਨਵੀਂ ਸ਼ਰਮਾ, ਰਿੰਕੂ ਸਹੋਤਾ ਹਾਜ਼ਰ ਸਨ। ਦੁਸਹਿਰੇ ਮੇਲੇ ਮੌਕੇ ਖੂਨਦਾਨ ਕੈਂਪ ਲਗਾਇਆ ਮਲੌਦ, (ਦਿਲਬਾਗ ਸਿੰਘ ਚਾਪੜਾ)- ਮਲੌਦ ਸ਼ਹਿਰ ਵਿਖੇ ਜਿੱਥੇ ਦੁਸਹਿਰਾ ਕਮੇਟੀ ਵੱਲੋਂ ਧੂਮਧਾਮ ਨਾਲ ਦੁਸਹਿਰਾ ਮਨਾਇਆ ਗਿਆ, ਉਥੇ ਕਮੇਟੀ ਦੇ ਸਹਿਯੋਗ ਨਾਲ ਖਾਟੂ ਸ਼ਾਮ ਸੇਵਾ ਮੰਡਲ ਮਲੌਦ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਦੌਰਾਨ ਨੌਜੁਆਨਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਅਤੇ 55 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਸਮਾਜਿਕ ਕਾਰਜ ਕਰਨੇ ਸ਼ਲਾਘਾਯੋਗ ਉਦਮ ਹੈ ਜਿਸ ਲਈ ਦੁਸਹਿਰਾ ਕਮੇਟੀ, ਸ੍ਰੀ ਖਾਟੂ ਸ਼ਾਮ ਸੇਵਾ ਮੰਡਲ ਅਤੇ ਸਾਰੇ ਖੂਨਦਾਨੀ ਵਧਾਈ ਦੇ ਪਾਤਰ ਹਨ। ਇਸ ਮੌਕੇ ਕੌਂਸਲਰ ਦੀਪਕ ਗੋਇਲ, ਕੌਂਸਲਰ ਜਗਦੀਪ ਸਿੰਘ, ਕੌਂਸਲਰ ਜਸਵਿੰ ਦਰ ਸਿੰਘ ਗਿਆਨੀ, ਪਿਊਸ਼ ਸਿੰਗਲਾ, ਸੰਤੋਸ਼ ਕੁਮਾਰ ਕਾਲਾ, ਪ੍ਰਧਾਨ ਗਗਨ ਜੇਠੀ, ਵਾਇਸ ਪ੍ਰਧਾਨ ਨੀਰਜ਼ ਵਰਮਾ, ਬਲਦੇਵ ਸਿੰਘ ਨਾਨਕਪੁਰ ਜਗੇੜਾ, ਆਸ਼ੂ ਗੋਇਲ, ਡਾ. ਦਵਿੰਦਰ ਗੇਰਾ, ਗਗਨ ਪੰਧੇਰ, ਮਨੇਜ਼ਰ ਸੁੱਖੀ, ਮਨੇਜ਼ਰ ਪੱਪੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਿਜ਼ਾਮਪੁਰ ਦੇ ਗੁ: ਸ਼ਹੀਦਗੜ੍ਹ ਵਿਖੇ ਦਸਮੀਂ ਅਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰੂ ਸਹਾਇ ਕਾਨਵੈਂਟ ਸਕੂਲ ਵਿਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਬਣਾਉਣ ਦਾ ਮੁਕਾਬਲਾ ਕਰਵਾਇਆ
Ad Position 24